24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਫਰਜ਼ੀ ਰਿਪੋਰਟ ਮਾਮਲੇ ਨੇ ਮੁੱਖ ਮੰਤਰੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ- ਪੂਨੀਆ

ਅਜੀਤ ਡੈਸਕ 25-06-2026


ਸੰਗਰੂਰ, 24 ਜੂਨ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਚਰਚਿਤ ਚਿਹਰੇ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਗਵੰਤ ਮਾਨ ਦੀ ਵੀਡੀਓ ਸਬੰਧੀ ਕਰਵਾਈ ਗਈ ਜਾਂਚ ਨੂੰ ਚੈਲੰਜ ਕਰਦਿਆਂ ਪੰਜਾਬ ਸਰਕਾਰ ਵਲੋਂ ਤਿਆਰ ਕਰਵਾਈ ਗਈ ਫਰਜ਼ੀ ਰਿਪੋਰਟ ਦਾ ਅਸਲ ਸੱਚ ਉਜਾਗਰ ਹੋਣ ਨਾਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨਾਲ ਨੰਗਾ ਹੋ ਚੁੱਕਾ ਹੈ ਅਤੇ ਹੁਣ ਬਿਨਾਂ ਕੋਈ ਦੇਰੀ ਕੀਤੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਆਪਣੀ ਗਲਤੀ ਸਵੀਕਾਰ ਕਰ ਕੇ ਬਣਦੀ ਸਜ਼ਾ ਲਗਵਾਉਣੀ ਚਾਹੀਦੀ ਹੈ l ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਸਿੱਖ ਗੁਰੂ ਸਾਹਿਬਾਨ ਦੀ ਕੀਤੀ ਗਈ ਬੇਅਦਬੀ ਕਾਰਨ ਸਿੱਖ ਜਗਤ ਅੰਦਰ ਪਹਿਲਾਂ ਹੀ ਭਾਰੀ ਰੋਸ ਪਾਇਆ ਜਾ ਰਿਹਾ ਸੀ ਪਰ ਆਪਣੀ ਇਸ ਘਿਨਾਉਣੀ ਹਰਕਤ ਨੂੰ ਛੁਪਾਉਣ ਲਈ ਭਗਵੰਤ ਮਾਨ ਅਤੇ ਉਹਨਾਂ ਦੇ ਸਾਥੀਆਂ ਵਲੋਂ ਇੱਕ ਝੂਠੀ ਰਿਪੋਰਟ ਦਾ ਸਹਾਰਾ ਲੈ ਕੇ ਸਿੱਖਾਂ ਦੀ ਸਰਵੋਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕੋਰਾ ਝੂਠ ਬੋਲਿਆ ਗਿਆ, ਜਿਸ ਦਾ ਹੁਣ ਪੂਰੀ ਤਰ੍ਹਾਂ ਨਾਲ ਪਰਦਾਫਾਸ਼ ਹੋ ਚੁੱਕਾ ਹੈ l

ਪਿਛਲੀ ਖ਼ਬਰ ਧਨੌਲਾ ਦੇ ਕਾਰੋਬਾਰੀਆਂ ਵਲੋਂ ਮਨੀਸ਼ ਕੁਮਾਰ ਐਮ.ਸੀ. ਸਨਮਾਨਿਤ ਅਗਲੀ ਖ਼ਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਨਾਨਕਸ਼ਾਹੀ ਅਕਾਲ ਕੈਲੰਡਰ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।