24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਧਨੌਲਾ ਦੇ ਕਾਰੋਬਾਰੀਆਂ ਵਲੋਂ ਮਨੀਸ਼ ਕੁਮਾਰ ਐਮ.ਸੀ. ਸਨਮਾਨਿਤ

ਅਜੀਤ ਡੈਸਕ 25-06-2026


ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਰਾਮਸਰ ਸਾਹਿਬ ਮਾਰਕੀਟ ਅਤੇ ਵਪਾਰ ਮੰਡਲ ਦੇ ਕਾਰੋਬਾਰੀਆਂ ਵਲੋਂ ਚੋਣ ਜਿੱਤੇ ਐਮ.ਸੀ. ਮਨੀਸ਼ ਕੁਮਾਰ ਦਾ ਵਿਸ਼ੇਸ਼ ਸਮਾਗਮ ਰੱਖ ਕੇ ਸਨਮਾਨ ਕੀਤਾ ਗਿਆ। ਗੱਲਬਾਤ ਕਰਦਿਆਂ ਗੋਰਾ ਲਾਲ ਨੇ ਆਖਿਆ ਕਿ ਮਨੀਸ਼ ਕੁਮਾਰ ਕੁੱਝ ਕਰ ਦਿਖਾਉਣ ਦਾ ਜਜ਼ਬਾ ਰੱਖਦਾ ਹੈ। ਜਿਸ ਤੋਂ ਮੰਡੀ ਨਿਵਾਸੀਆਂ ਨੂੰ ਵੱਡੀਆਂ ਆਸਾਂ ਹਨ। ਜਥੇਬੰਦਕਾਂ ਨੇ ਇਕਸੁਰ ਹੁੰਦਿਆਂ ਆਖਿਆ ਕਿ ਮਨੀਸ਼ ਕੁਮਾਰ ਧਾਰਮਿਕ ਸਮਾਗਮਾਂ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੀ ਮੁੱਢਲੀ ਕਤਾਰ ਵਿਚ ਖੜ੍ਹਾ ਹੋ ਕੇ ਸੇਵਾ ਨਿਭਾਉਂਦਾ ਰਹਿੰਦਾ ਹੈ। ਜਿਸ ਕਰ ਕੇ ਕਾਰੋਬਾਰੀਆਂ ਵਲੋਂ ਉਸ ਦਾ ਪੁਰਜ਼ੋਰ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਗਸੀਰ ਬਾਵਾ, ਕ੍ਰਿਸ਼ਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਰੋਬਾਰੀਆਂ ਵਲੋਂ ਉਸ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ।

ਪਿਛਲੀ ਖ਼ਬਰ ਦਿੜ੍ਹਬਾ ਰਾਖਵਾਂ ਹਲਕੇ ਵਿਚ ਸਿਆਸੀ ਸਰਗਰਮੀਆਂ ਤੇਜ਼ ਅਗਲੀ ਖ਼ਬਰ ਫਰਜ਼ੀ ਰਿਪੋਰਟ ਮਾਮਲੇ ਨੇ ਮੁੱਖ ਮੰਤਰੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ- ਪੂਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।