14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਗਰ ਕੌਂਸਲ ਤਪਾ ਦੇ ਬਲਜੀਤ ਬਾਸੀ ਬਣੇ ਪ੍ਰਧਾਨ ਅਤੇ ਮਨੀਸ਼ ਗਰਗ ਨੂੰ ਮੀਤ ਪ੍ਰਧਾਨ ਬਣਾਇਆ

ਅਜੀਤ ਡੈਸਕ 07-07-2026
ਤਪਾ ਮੰਡੀ, 6 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਨਵੀਨਰ-ਕਮ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਦੀ ਦੇਖ-ਰੇਖ ਹੇਠ ਹੋਈ, ਚੋਣ ਦੌਰਾਨ ਬਲਜੀਤ ਬਾਸੀ ਨੂੰ ਪ੍ਰਧਾਨ ਅਤੇ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਵਾਰਡ ਨੰਬਰ 12 ਦੇ ਕੌਂਸਲਰ ਹੈਪੀ ਸਿੰਘ ਨੇ ਵਾਰਡ ਨੰਬਰ 10 ਦੇ ਕੌਂਸਲਰ ਬਲਜੀਤ ਬਾਸੀ ਦਾ ਨਾਂਅ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਵਾਰਡ ਨੰਬਰ 6 ਦੇ ਕੌਂਸਲਰ ਮਨੀਸ਼ ਗਰਗ ਵਲੋਂ ਕੀਤੀ ਗਈ ਅਤੇ ਵਾਰਡ ਨੰਬਰ 4 ਤੋਂ ਕੌਂਸਲਰ ਧਰਮਪਾਲ ਸ਼ਰਮਾ ਨੇ ਮੀਤ ਪ੍ਰਧਾਨ ਲਈ ਵਾਰਡ ਨੰਬਰ 6 ਦੇ ਕੌਂਸਲਰ ਮਨੀਸ਼ ਗਰਗ ਦਾ ਨਾਂਅ ਪੇਸ਼ ਕੀਤਾ, ਜਿਸ ਦੀ ਤਾਈਦ ਵਾਰਡ ਨੰਬਰ 13 ਦੇ ਕੌਂਸਲਰ ਬਲਦੇਵ ਸਿੰਘ ਵਲੋਂ ਕੀਤੀ ਗਈ। ਉਪਰੰਤ ਸਬੰਧਿਤ ਕੌਂਸਲਰਾਂ ਦੇ ਨਾਲ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਹੱਥ ਖੜ੍ਹੇ ਕਰ ਕੇ ਆਪਣਾ ਬਹੁਮਤ ਦਿੱਤਾ, ਜਿਸ ’ਤੇ ਕਨਵੀਨਰ-ਕਮ ਐਸ.ਡੀ.ਐਮ. ਆਯੂਸ਼ ਗੋਇਲ ਨੇ ਬਹੁਮਤ ਪੇਸ਼ ਹੁੰਦਿਆਂ ਬਲਜੀਤ ਬਾਸੀ ਨੂੰ ਨਗਰ ਕੌਂਸਲ ਤਪਾ ਦਾ ਪ੍ਰਧਾਨ ਅਤੇ ਮੁਨੀਸ਼ ਗਰਗ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਪ੍ਰਧਾਨ ਬਲਜੀਤ ਬਾਸੀ ਅਤੇ ਮੀਤ ਪ੍ਰਧਾਨ ਨੇ ਕਿਹਾ ਕਿ ਅਸੀਂ ਸਮੂਹ ਕੌਂਸਲਰ ਇੱਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਾਂਗੇ ਅਤੇ ਜੋ ਵੀ ਸ਼ਹਿਰ ਦੇ ਅਧੂਰੇ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਵਿਧਾਇਕ ਦੇ ਹਮੇਸ਼ਾ ਰਿਣੀ ਰਹਿਣਗੇ। ਪ੍ਰਧਾਨਗੀ ਦੀ ਚੋਣ ਹੋਣ ਉਪਰੰਤ ਸਬੰਧਿਤ ਕੌਂਸਲਰਾਂ ਅਤੇ ਨਗਰ ਨਿਵਾਸੀਆਂ ਨੇ ਨਵ ਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ। ਉਪਰੰਤ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਹਲਕਾ ਵਿਧਾਇਕ ਵਲੋਂ ਖੁੱਲ੍ਹੀ ਜੀਪ ਰਾਹੀਂ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਦੱਸ ਦੇਈਏ ਕਿ ਚੋਣ ਪ੍ਰਕਿਰਿਆ ਸਮੇਂ ਸਮੂਹ ਕੌਂਸਲਰ ਵਾਰਡ ਨੰਬਰ 1 ਦੀ ਕੌਂਸਲਰ ਮਾਇਆ ਰਾਣੀ, ਵਾਰਡ ਨੰਬਰ 2 ਦੇ ਕੌਂਸਲਰ ਜੋਨੀ ਕੁਮਾਰ, ਵਾਰਡ ਨੰਬਰ 3 ਦੀ ਕੌਂਸਲਰ ਪੁਸ਼ਪ ਲਤਾ, ਵਾਰਡ ਨੰਬਰ 4 ਦੇ ਕੌਂਸਲਰ ਧਰਮਪਾਲ ਸ਼ਰਮਾ, ਵਾਰਡ ਨੰਬਰ 5 ਦੀ ਕੌਂਸਲਰ ਸਰਸਵਤੀ ਦੇਵੀ, ਵਾਰਡ ਨੰਬਰ 6 ਦੇ ਕੌਂਸਲਰ ਮਨੀਸ਼ ਗਰਗ, ਵਾਰਡ ਨੰਬਰ 7 ਦੇ ਕੌਂਸਲਰ ਦੀਪਿਕਾ ਮਿੱਤਲ, ਵਾਰਡ ਨੰਬਰ 8 ਦੇ ਕੌਂਸਲਰ ਗੁਰਮੀਤ ਸਿੰਘ ਰੋੜ, ਵਾਰਡ ਨੰਬਰ 9 ਦੀ ਕੌਂਸਲਰ ਸੁਨੀਤਾ ਰਾਣੀ ਸੀਤਾ, ਵਾਰਡ ਨੰਬਰ 10 ਦੇ ਕੌਂਸਲਰ ਬਲਜੀਤ ਸਿੰਘ ਬਾਸੀ, ਵਾਰਡ ਨੰਬਰ 11 ਦੀ ਕੌਂਸਲਰ ਰਿਸ਼ੂ ਰੰਗੀ, ਵਾਰਡ ਨੰਬਰ 12 ਤੋਂ ਕੌਂਸਲਰ ਹੈਪੀ ਸਿੰਘ, ਵਾਰਡ ਨੰਬਰ 13 ਤੋਂ ਕੌਂਸਲਰ ਬਲਦੇਵ ਸਿੰਘ, ਵਾਰਡ ਨੰਬਰ 14 ਤੋਂ ਕੌਂਸਲਰ ਰਣਜੀਤ ਸਿੰਘ ਲਾਡੀ ਅਤੇ ਵਾਰਡ ਨੰਬਰ 15 ਤੋਂ ਕੌਂਸਲਰ ਸੁਨੀਤਾ ਰਾਣੀ ਮੌਜੂਦ ਰਹੇ, ਜਿਨ੍ਹਾਂ ਨੂੰ ਚੋਣ ਕਨਵੀਨਰ- ਕਮ ਐਸ.ਡੀ.ਐਮ ਗੋਇਲ ਵਲੋਂ ਚੋਣ ਪ੍ਰਕਿਰਿਆ ਤੋਂ ਪਹਿਲਾਂ ਸਹੁੰ ਵੀ ਚੁਕਵਾਈ ਗਈ। ਚੋਣ ਪ੍ਰਕਿਰਿਆ ਮੌਕੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ, ਥਾਣਾ ਮੁਖੀ ਤਪਾ ਅਮਰੀਕ ਸਿੰਘ ਗਰੇਵਾਲ, ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਟਰੇਡਜ਼ ਵਿੰਗ ਦੇ ਮੈਂਬਰ ਰਵੀ ਮੌੜ, ਮੰਮੂ ਬਾਸੀ, ਜਸਵਿੰਦਰ ਚੱਠਾ, ਕੁਲਵਿੰਦਰ ਚੱਠਾ, ਸਿਕੰਦਰ ਸਿੰਘ, ਰਿੰਕਾ ਮੋਬਾਈਲਾਂ ਵਾਲਾ, ਦਰਸ਼ਨ ਸਿੰਘ, ਸੰਦੀਪ ਕੁਮਾਰ, ਕਾਲਾ ਚੱਠਾ, ਬੁੱਧ ਰਾਮ ਕਾਲਾ, ਰਾਜੂ ਚੰਚਲ, ਹੈਰੀ ਧਾਲੀਵਾਲ, ਅਮਨ ਦਰਾਕਾ ਗੁਰਤੇਜ ਧਾਲੀਵਾਲ, ਹਰਦੀਪ ਸਿੰਘ ਪੋਪਲ, ਤੋਂ ਇਲਾਵਾ ਨਗਰ ਕੌਂਸਲ ਦੇ ਸਮੂਹ ਮੁਲਾਜ਼ਮ ਅਤੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਲੋਂ ਪਿੰਡ ਧੌਲਾ ਵਿਖੇ ਭਰਵੀਂ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।