04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਾਸਕਟਬਾਲ ਲੀਗ ਪੱਕਾ ਬਾਗ਼ ਧਨੌਲਾ ਵਿਖੇ ਅੱਜ ਤੇ ਕੱਲ੍ਹ ਨੂੰ

ਅਜੀਤ ਡੈਸਕ 11-07-2026
ਧਨੌਲਾ, 10 ਜੁਲਾਈ (ਜਤਿੰਦਰ ਸਿੰਘ ਧਨੌਲਾ)-ਜ਼ਿਲ੍ਹਾ ਬਾਸਕਟਬਾਲ ਕੋਚ ਉਪਜੀਤ ਸਿੰਘ ਵਾਲੀਆ ਅਤੇ ਲਾਲੀ ਧਨੌਲਾ (ਸਾਬਕਾ ਪ੍ਰਧਾਨ ਵਪਾਰ ਮੰਡਲ) ਦੀ ਰਹਿਨੁਮਾਈ ਹੇਠ ਧਨੌਲਾ ਵਿਖੇ ਅੰਡਰ-19 (ਮੁੰਡਿਆਂ) ਦੀ ਬਾਸਕਟਬਾਲ ਲੀਗ 11 ਅਤੇ 12 ਜੁਲਾਈ ਨੂੰ ਸਟੇਡੀਅਮ ਪੱਕਾ ਬਾਗ਼ ਧਨੌਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਧਨੌਲਾ ਬਾਸਕਟਬਾਲ ਲੀਗ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ 19 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦਾ ਹੁਨਰ ਨਿਖਾਰਨ ਲਈ ਪੇਂਡੂ ਬੱਚਿਆਂ ਦੀ ਲੀਗ ਕਰਵਾਈ ਜਾ ਰਹੀ ਹੈ। ਕੱਲ੍ਹ ਲੀਗ ਦੇ ਟਰਾਇਲ ਦੌਰਾਨ ਚਾਰ ਟੀਮਾਂ ਦੀ ਸਿਲੈੱਕਸ਼ਨ ਕੀਤੀ ਗਈ। ਇਨ੍ਹਾਂ ਟੀਮਾਂ ਵਿਚ ਸਿਲੈੱਕਟ ਹੋਣ ਲਈ ਵੱਖ-ਵੱਖ ਜ਼ਿਲ੍ਹੇ ਤੋਂ ਕਰੀਬ 89 ਖਿਡਾਰੀ ਭਾਗ ਲੈਣ ਪੁੱਜੇ। ਇਨ੍ਹਾਂ ਵਿਚੋਂ 44 ਖਿਡਾਰੀ ਟਰਾਇਲ ਪਾਸ ਕਰ ਕੇ ਆਪਣੀ ਜਗ੍ਹਾ ਬਣਾਉਣ ਵਿਚ ਸਫਲ ਹੋਏ। ਇਹ ਲੀਗ ਭਲਕੇ ਪੱਕਾ ਬਾਗ਼ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਹੈ। ਬੱਚਿਆਂ ਦਾ ਉਤਸ਼ਾਹ ਦੇਖ ਕੇ ਮੁਕਾਬਲਾ ਪੂਰਾ ਸਖ਼ਤ ਹੋਣਾ ਤਹਿ ਹੈ। ਮੈਨੇਜਮੈਂਟ ਨੇ ਨੌਜਵਾਨ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਕੈਸ਼ ਇਨਾਮ ਅਤੇ ਲੀਗ ਵਿਚ ਭਾਗ ਲੈ ਰਹੇ ਸਾਰੇ ਖਿਡਾਰੀਆਂ ਲਈ ਸ਼ਾਨਦਾਰ ਜਰਸੀਆਂ ਦਾ ਖ਼ਾਸ ਪ੍ਰਬੰਧ ਕੀਤਾ ਹੈ। ਇਸ ਲੀਗ ਵਿਚ ਇਕ ਸ਼ਾਨਦਾਰ ਮੈਚ ਅੰਡਰ-19 ਦੀਆਂ ਲੜਕੀਆਂ ਦਾ ਵੀ ਲੀਗ ਦੀ ਓਪਨਿੰਗ ’ਤੇ ਹੋ ਰਿਹਾ ਹੈ। ਇੰਸਪੈਕਟਰ ਰਾਜਪਾਲ ਸਿੰਘ ਬਾਜਵਾ, ਐੱਸ.ਆਈ ਬਲਵਿੰਦਰ ਸਿੰਘ, ਐੱਸ.ਆਈ ਸ਼ਰੀਫ ਖ਼ਾਨ ਅਤੇ ਸਵਰਨ ਸਿੰਘ ਚਾਹਲ (ਸਾਰੇ ਅੰਤਰਰਾਜੀ ਖਿਡਾਰੀ) ਨੇ ਕਿਹਾ ਕਿ ਇਸ ਉਮਰ ਵਿਚ ਬੱਚਿਆਂ ਨੂੰ ਸਹੀ ਰਸਤਾ ਅਤੇ ਆਪਣੀ ਖੇਡ ਨੂੰ ਨਿਖਾਰਨ ਲਈ ਪ੍ਰੇਰਿਤ ਕਰਨ ਲਈ ਇਸ ਤਰ੍ਹਾਂ ਦੀ ਲੀਗ ਹੋਣੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਕੋਚ ਉਪਜੀਤ ਸਿੰਘ, ਸੁਰੇਸ਼ ਕੁਮਾਰ ਗਰਗ, ਰਵੀ ਬਾਂਸਲ, ਚੰਚਲ ਕੁਮਾਰ, ਥਾਣੇਦਾਰ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬਿੱਟੂ, ਕਾਕੂ, ਮੀਨੂ, ਹਰਵਿੰਦਰ ਸਿੰਘ, ਸੰਦੀਪ ਦਾਸ, ਯਾਦਵਿੰਦਰ ਸਿੰਘ, ਗਗਨ ਲੋਗੜੀ, ਅੰਮ੍ਰਿਤਪਾਲ ਸਿੰਘ, ਮਿੰਟੂ ਵਾਲੀਆ, ਭੂਸ਼ਨ ਗਰਗ, ਬਬਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਅਟੱਲ ਕੁਮਾਰ ਸ਼ਰਮਾ ਨੇ ਖਿਡਾਰੀਆਂ ਦੇ ਟਰਾਇਲ ਲਏ।
ਪਿਛਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਐੱਸ.ਆਈ.ਆਰ. 2026 ਸੰਬੰਧੀ ਜਾਗਰੂਕਤਾ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਕਾਂਗਰਸ ਸੂਬੇ ਅੰਦਰ ਪੂਰੀ ਤਰ੍ਹਾਂ ਇਕਜੁੱਟ, ਵਿਰੋਧੀ ਕੂੜ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨ- ਗੁਰਤੇਜ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।