02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਛੁੱਟੀਆਂ ਵਾਲੇ ਦਿਨ ਸਕੂਲਾਂ ’ਚ ਹਾਜ਼ਰ ਰਹਿਣ ਦੇ ਫੁਰਮਾਨ ਨੂੰ ਲੈ ਕੇ ਅਧਿਆਪਕ ਵਰਗ ਵਿਚ ਭਾਰੀ ਰੋਸ

ਅਜੀਤ ਡੈਸਕ 13-07-2026

ਭਦੌੜ, 12 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਛੁੱਟੀ ਵਾਲੇ ਦਿਨ ਅਧਿਆਪਕਾਂ ਨੂੰ ਸਕੂਲਾਂ ’ਚ ਹਾਜ਼ਰ ਰਹਿਣ ਦੇ ਕੀਤੇ ਗਏ ਨਾਦਰਸ਼ਾਹੀ ਫ਼ੈਸਲੇ ਵਿਰੁੱਧ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭਦੌੜ ਵਿਖੇ ਰਾਜੀਵ ਕੁਮਾਰ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ, ਬਲਾਕ ਸਕੱਤਰ ਡੀ.ਟੀ.ਐਫ ਦਵਿੰਦਰ ਸਿੰਘ ਤਲਵੰਡੀ, ਬੀ.ਐਡ ਫ਼ਰੰਟ ਦੇ ਸੰਦੀਪ ਕੁਮਾਰ ਡਿੰਪਲ, ਪ੍ਰਿੰਸੀਪਲ ਮੈਡਮ ਵਸੁੰਧਰਾ, ਮਾ: ਵਿਸ਼ਾਲ ਉੱਪਲ ਮੈਡਮ ਅਮਨਦੀਪ ਕੌਰ, ਮੈਡਮ ਪਰਮਜੀਤ ਕੌਰ, ਭੁਪਿੰਦਰ ਕੌਰ ਅਤੇ ਮਾ: ਹਰਦੀਪ ਸਿੰਘ ਨੇ ਇਸ ਨਾਦਰਸ਼ਾਹੀ ਫ਼ੈਸਲੇ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਉਕਤ ਆਗੂਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਵਲੋਂ ਇਕ ਪੱਤਰ ਜਾਰੀ ਕਰ ਕੇ ਸਮੂਹ ਅਧਿਆਪਕਾਂ ਨੂੰ ਅੱਜ 11 ਅਤੇ 12 ਜੁਲਾਈ ਨੂੰ ਛੁੱਟੀਆਂ ਵਾਲੇ ਦਿਨ ਬੇਵਜ੍ਹਾ ਸਕੂਲਾਂ ਵਿਚ ਹਾਜ਼ਰ ਰੱਖਣ ਦੇ ਵਿਰੋਧ ਵਿਚ ਅਧਿਆਪਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਭਦੌੜ ਵਿਖੇ ਵੀ ਇਕੱਤਰ ਅਧਿਆਪਕਾਂ ਵਲੋਂ ਇਸ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਉਪਰੋਕਤ ਆਗੂਆਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਐਸ.ਆਈ.ਆਰ ਉੱਪਰ ਅਧਿਆਪਕ ਪੂਰੀ ਤਨਦੇਹੀ ਨਾਲ ਕੰਮ ਕਰੇ ਹਨ ਪਰ ਪੰਜਾਬ ਸਰਕਾਰ ਜਾਣ ਬੁਝ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਕਤ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਜਿਹੇ ਫੁਰਮਾਨ ਤੁਰੰਤ ਬੰਦ ਕਰ ਕੇ ਅਧਿਆਪਕ ਵਰਗ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਛੁੱਟੀ ਵਾਲੇ ਦਿਨਾਂ ਵਿਚ ਵੀ ਅਧਿਆਪਕਾਂ ਨੂੰ ਬੇਵਜ੍ਹਾ ਸਕੂਲਾਂ ’ਚ ਬਿਠਾਈ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ ਅਤੇ ਇਹ ਗੈਰ ਸੰਵਿਧਾਨਿਕ ਵੀ ਹੈ ਅਤੇ ਵਿਭਾਗ ਦੇ ਅਜਿਹੇ ਵਤੀਰੇ ਨੂੰ ਲੈ ਕੇ ਮਾਨਸਿਕ ਪੇ੍ਰਸ਼ਾਨੀ ਕਾਰਨ ਅਧਿਆਪਕ ਬੇਵਜ੍ਹਾ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਮੁੱਚਾ ਮੁਲਾਜ਼ਮ ਵਰਗ ਪਹਿਲਾਂ ਤੋਂ ਹੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ। ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਮੈਡਮ ਗਗਨਦੀਪ ਕੌਰ, ਸਰਬਜੀਤ ਕੌਰ, ਕੁਲਜਿੰਦਰ ਕੌਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਬਲਜਿੰਦਰ ਕੌਰ, ਮਾ: ਵਿਨੋਦ ਕੁਮਾਰ, ਸ੍ਰੀ ਚੰਦ, ਅਸ਼ੋਕ ਚਾਵਲਾ, ਮੇਜਰ ਸਿੰਘ, ਹਰਬੰਸ ਕੌਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਅਧਿਆਪਕਾਂ ਲਈ ਲਾਜ਼ਮੀ ਕੀਤੇ ਟੈਟ ਦੀ ਸ਼ਰਤ ਤੋਂ ਛੋਟ ਦੇਣ ਲਈ ਆਰ.ਟੀ.ਈ. ਐਕਟ ਵਿਚ ਸੋਧ ਕਰਨ ਦੀ ਮੰਗ ਅਗਲੀ ਖ਼ਬਰ ਐੱਮ. ਪੀ. ਮੀਤ ਹੇਅਰ ਦੁਆਰਾ ਨੀਂਹ ਪੱਥਰ ਰੱਖੇ ਜਾਣ ਦੇ ਪੰਜ ਮਹੀਨਿਆਂ ਬਾਅਦ ਵੀ ਸ਼ੁਰੂ ਨਹੀਂ ਹੋਏ ਲਿੰਕ ਸੜਕਾਂ ਦੀ ਉਸਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।