09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਰਕਲ ਦੇ ਸਮੁੱਚੇ ਸੀ.ਐੱਚ.ਬੀ, ਸੀ.ਐੱਚ., ਐੱਨ.ਸੀ.ਸੀ.ਸੀ. ਆਰ.ਸੀ ਕਾਮਿਆਂ ਵਲੋਂ ਕੀਤੀ ਮੁਕੰਮਲ ਹੜਤਾਲ

ਅਜੀਤ ਡੈਸਕ 28-07-2026
ਬਰਨਾਲਾ, 27 ਜੁਲਾਈ (ਅਸ਼ੋਕ ਭਾਰਤੀ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਵਲੋਂ ਸੂਬਾ ਪ੍ਰਧਾਨ ਪੰਜਾਬ ਸਾਥੀ ਬਲਹਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਸਰਕਲ ਦੇ ਸਮੁੱਚੇ ਸੀ.ਐਚ.ਬੀ, ਸੀ.ਐਚ., ਐਨ.ਸੀ.ਸੀ.ਸੀ ਆਰ.ਸੀ ਕਾਮਿਆਂ ਵਲੋਂ 66 ਕੇ.ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਸਾਥੀ ਚਰਨਜੀਤ ਸਿੰਘ ਖਿਆਲੀ ਦੀ ਪ੍ਰਧਾਨਗੀ ਹੇਠ ਮੁਕੰਮਲ ਹੜਤਾਲ ਕੀਤੀ ਗਈ। ਇਸ ਮੌਕੇ ਮਹਿਲ ਕਲਾਂ ਦੇ ਪ੍ਰਧਾਨ ਨਰਿੰਦਰ ਕੁਮਾਰ ਜਲਾਲਦੀਵਾਲ, ਸਾਥੀ ਲਖਵੀਰ ਸਿੰਘ, ਜਗਦੀਪ ਸਿੰਘ, ਸਤਪਾਲ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ ਕੁਰੜ, ਧੰਨਾ ਸਿੰਘ ਸੇਰੋ, ਅਮਨਦੀਪ ਸਿੰਘ, ਕਰਮਜੀਤ ਸਿੰਘ, ਜਸਵੀਰ ਸਿੰਘ ਨੇ ਕਿਹਾ ਕਿ ਜੁਆਇੰਟ ਫੋਰਮ ਤੇ ਏਕਤਾ ਮੰਚ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਸਮੁੱਚੀਆਂ ਜਥੇਬੰਦੀਆਂ ਨੇ ਸਾਡੇ ਨਾਲ ਸੰਘਰਸ਼ ਦੀ ਲਿਖਤੀ ਏਕਤਾ ਕਰ ਕੇ, ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਂਟ ਵਲੋਂ ਜੋ ਸਮਝੌਤਾ ਕੀਤਾ ਹੈ ਉਸ ਵਿਚ ਸਾਡੀ ਜਥੇਬੰਦੀ ਦੀਆਂ ਮੰਗਾਂ ਨੂੰ ਮੁੱਢ ਤੋਂ ਨਿਕਾਰਿਆ ਗਿਆ, ਜਿਸ ਕਾਰਨ ਸਮੁੱਚੇ ਪੰਜਾਬ ਦੇ ਲੜਨ ਵਾਲੇ ਲੋਕਾਂ ਵਿਚ ਵੱਡੀ ਪੱਧਰ ’ਤੇ ਨਿਰਾਸਤਾ ਪਾਈ ਜਾ ਰਹੀ ਹੈ। ਅੱਜ ਵੱਡੀ ਪੱਧਰ ਤੇ ਜੁਆਇੰਟ ਫੋਰਮ ਤੇ ਏਕਤਾ ਮੰਚ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਦਿੱਤੇ ਜਾ ਰਹੇ ਹਨ। ਆਗੂ ਨੇ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੇ ਪਿਛਲੇ ਲੰਮੇ ਸਮੇਂ ਤੋ ਬਾਦ ਜੋ ਏਕਤਾ ਲੜਨ ਵਾਲੇ ਲੋਕਾਂ ਦੀ ਬਣੀ ਸੀ, ਉਸ ਨੂੰ ਨਜ਼ਰਅੰਦਾਜ਼ ਕਰ ਕੇ ਸਮਝੌਤੇ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਜੋ ਕਿ ਲੜਨ ਵਾਲੇ ਲੋਕਾਂ ਵਿਸ਼ਵਾਸਘਾਤ ਕੀਤਾ ਗਿਆ ਹੈ। ਜਿਸ ਕਾਰਨ ਅੱਜ ਸਮੁੱਚੇ ਪੰਜਾਬ ਅੰਦਰ ਸੀ ਐਚ ਵੀ ਕਾਮੇ ਹੜਤਾਲ ’ਤੇ ਚੱਲ ਰਹੇ ਹਨ, ਜੋ ਜਿੱਤ ਪ੍ਰਾਪਤ ਕਰਨ ਤੱਕ ਜਾਰੀ ਰਹੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਮਾਇਤ ਲਈ ਪਹੁੰਚੇ ਸਾਂਝੀ ਸੰਘਰਸ਼ ਕਮੇਟੀ ਬਰਨਾਲਾ ਦੇ ਕਨਵੀਨਰ ਇੰਜ: ਗੁਰਲਾਭ ਸਿੰਘ ਮੌੜ, ਇੰਜ: ਰਣਜੀਤ ਕੁਮਾਰ, ਇੰਜ: ਸਰਬਜੀਤ ਸਿੰਘ, ਇੰਜ: ਲਵਪ੍ਰੀਤ ਸਿੰਘ, ਇੰਜ: ਰਾਜੇਸ਼ ਕੁਮਾਰ ਬੰਟੀ, ਕੁਲਵੀਰ ਸਿੰਘ ਔਲਖ, ਗੁਰਵਿੰਦਰ ਸਿੰਘ ਸੰਧੂ, ਏਟਕ ਆਗੂ ਜਗਤਾਰ ਸਿੰਘ ਖੇੜੀ, ਸੁਖਦੇਵ ਸਿੰਘ ਜਲੂਰ, ਰਾਮ ਲਖਨ ਬਰਨਾਲਾ, ਇੰਜ: ਦਲਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਸਾਡੀ ਸੰਘਰਸ਼ ਕਮੇਟੀ ਵਲੋਂ ਇਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ। ਇਸ ਮੌਕੇ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ, ਸਰਕਲ ਪ੍ਰਧਾਨ ਜਸਵੀਰ ਸਿੰਘ, ਗੁਰਮੁੱਖ ਸਿੰਘ, ਜਗਦੀਪ ਗਰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਬਲ ਤਾਰਾਂ ਚੋਰੀ ਮਾਮਲੇ ਦਾ ਫ਼ਰਾਰ ਮੁਲਜ਼ਮ 3 ਕਿੱਲੋ ਤਾਂਬੇ ਸਮੇਤ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਸਾਰੇ ਸਫ਼ਾਈ ਸੇਵਕਾਂ ਨੂੰ ਕੀਤਾ ਜਾਵੇਗਾ ਪੱਕਾ-ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।