02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਕਾਲੀ-ਕਾਂਗਰਸੀਆਂ ਵਾਂਗ ਇਕੱਲੇ ਨੀਂਹ ਪੱਥਰ ਰੱਖਣ ’ਚ ਨਹੀਂ, ਬਲਕਿ ਕੰਮ ਮੁਕੰਮਲ ਕਰਵਾਉਣ ’ਚ ਯਕੀਨ ਰੱਖਦਾ ਹਾਂ-ਵਿਧਾਇਕ ਪੰਡੋਰੀ

ਮਹਿਲ ਕਲਾਂ, 1 ਅਗਸਤ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਿਕਾਸ ਫ਼ੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸੇ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੂੰ ਜਾਰੀ ਹੋਏ 10 ਕਰੋੜ ਰੁਪਏ ਵਿਚੋਂ 5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦੀ ਵੰਡ ਵਗੈਰ ਕਿਸੇ ਭੇਦਭਾਵ ਤੋਂ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਵ ਮੰਦਰ ਮਹਿਲ ਕਲਾਂ ਵਿਖੇ ਗ੍ਰਾਮ ਪੰਚਾਇਤ ਨੂੰ ਸਾਢੇ 29 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕਰਨ ਸਮੇਂ ਬੋਲਦਿਆਂ ਕੀਤਾ।

ਅਜੀਤ ਡੈਸਕ 02-08-2026
ਮਹਿਲ ਕਲਾਂ, 1 ਅਗਸਤ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਿਕਾਸ ਫ਼ੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸੇ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਨੂੰ ਜਾਰੀ ਹੋਏ 10 ਕਰੋੜ ਰੁਪਏ ਵਿਚੋਂ 5 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦੀ ਵੰਡ ਵਗੈਰ ਕਿਸੇ ਭੇਦਭਾਵ ਤੋਂ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼ਿਵ ਮੰਦਰ ਮਹਿਲ ਕਲਾਂ ਵਿਖੇ ਗ੍ਰਾਮ ਪੰਚਾਇਤ ਨੂੰ ਸਾਢੇ 29 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕਰਨ ਸਮੇਂ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਰਵਾਇਤੀ ਰਾਜਨੀਤਕ ਪਾਰਟੀਆਂ ਵਾਂਗੂ ਇਕੱਲੇ ਨੀਂਹ ਪੱਥਰ ਨਹੀਂ ਰੱਖਦੇ, ਬਲਕਿ ਵਿਕਾਸ ਕਰਵਾਉਣ ’ਚ ਯਕੀਨ ਰੱਖਦੇ ਹਨ। ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਜਿੱਥੇ-ਜਿੱਥੇ ਵੀ ਨੀਂਹ ਪੱਥਰ ਰੱਖੇ ਹਨ, ਉੱਥੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਚੱਲ ਰਹੇ ਕਾਰਜਾਂ ਲਈ ਵੀ ਗਰਾਂਟਾਂ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵਿਧਾਇਕ ਪੰਡੋਰੀ ਨੇ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿ ਕੇ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ। ਯੂਥ ਆਗੂ ਅਰੁਣ ਕੁਮਾਰ ਬਾਂਸਲ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਗਤੀਸ਼ੀਲ ਅਗਵਾਈ ਹੇਠ ਹੁਣ ਤੱਕ 3 ਕਰੋੜ 26 ਲੱਖ ਰੁਪਏ ਪਿੰਡ ਦੇ ਵਿਕਾਸ ’ਤੇ ਖ਼ਰਚੇ ਜਾ ਚੁੱਕੇ ਹਨ, ਜਦਕਿ ਅੱਜ ਗਣੇਸ਼ ਕਮਿਊਨਿਟੀ ਹਾਲ ਮਹਿਲ ਕਲਾਂ ਨੂੰ 10 ਲੱਖ ਰੁਪਏ, ਚੋਪੜਾ ਪੱਤੀ ਧਰਮਸ਼ਾਲਾ ਲਈ 6 ਲੱਖ ਰੁਪਏ, ਬਾਬਾ ਜੀਵਨ ਸਿੰਘ ਧਰਮਸ਼ਾਲਾ ਲਈ 4 ਲੱਖ ਰੁਪਏ ਅਤੇ ਬੱਸ ਸਟੈਂਡ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਵਾਸਤੇ 9.5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਮੌਕੇ ਸਰਪੰਚ ਬੀਬੀ ਕਿਰਨਾ ਰਾਣੀ ਬਾਂਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ 31 ਲੱਖ ਰੁਪਏ ਹੋਰ ਜਾਰੀ ਕਰਨ ਸਬੰਧੀ ਇੱਕ ਮੰਗ ਪੱਤਰ ਵੀ ਉਨ੍ਹਾਂ ਨੂੰ ਸੌਂਪਿਆ। ਇਸ ਖ਼ਾਸ ਮੌਕੇ ’ਤੇ ਸ਼ਿਵ ਮੰਦਰ ਕਮੇਟੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਬਾਂਸਲ ਆਦਿ ਵਲੋਂ ਵਿਧਾਇਕ ਪੰਡੋਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਪੰਚ ਮਨਜੀਤ ਸਿੰਘ, ਪੰਚ ਰਾਜੂ ਸਿੰਘ, ਪੰਚ ਮੱਖਣ ਸਿੰਘ, ਪੰਚ ਸੰਦੀਪ ਕੌਰ, ਮੱਖਣ ਸਿੰਘ ਫ਼ੌਜੀ, ਦਰਸ਼ਨ ਸਿੰਘ ਫ਼ੌਜੀ, ਨਰਿੰਦਰ ਸ਼ਰਮਾ, ਜੱਸੂ ਵਰਮਾ, ਕੁਲਵਿੰਦਰ ਸ਼ਰਮਾ, ਰਿੰਕੂ ਗੁਪਤਾ, ਆੜ੍ਹਤੀਆ ਟੋਨੀ, ਪੰਚ ਬ੍ਰਹਮ ਕਿਸ਼ੋਰ ਦੱਤ, ਭਗਵਤੀ ਸ਼ਰਮਾ, ਤੀਰਥ ਚੰਦ, ਬਲਜੀਤ ਸਿੰਘ, ਮਾਸਟਰ ਮੁਕੰਦ ਸਿੰਘ ਜਗਦੇ, ਹਰਵਿੰਦਰ ਕੁਮਾਰ ਫੈਂਟਾ ਅਤੇ ਇਸਤਰੀ ਆਗੂ ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਤੇ ਪਾਰਟੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਬਿੱਲਾ ਸੇਰੋਂ ਵਲੋਂ ਪਿੰਡ ਭੈਣੀ ਸਿੱਧਵਾਂ ਤੋਂ ਲੋਕ ਸਹੂਲਤ ਕੈਂਪ ਦੀ ਸ਼ੁਰੂਆਤ, ਲੰਬੇ ਸਮੇਂ ਤੋਂ ਰੁਕੇ ਸਰਕਾਰੀ ਕੰਮ ਕਰਵਾ... ਅਗਲੀ ਖ਼ਬਰ ਤਪਾ ਪੁਲਿਸ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 1 ਲੱਖ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ, ਲਗਜ਼ਰੀ ਕਾਰ ਸਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।