02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਮਿਊਨਿਟੀ ਹੈਲਥ ਅਫਸਰਾਂ (ਸੀ.ਐੱਚ.ਓ.) ਨੇ ਸੰਕੇਤਕ ਭੁੱਖ ਹੜਤਾਲ ਰਾਹੀਂ ਸਰਕਾਰ ਨੂੰ ਦਿੱਤੀ ਚਿਤਵਾਨੀ

ਸੰਗਰੂਰ, 1 ਅਗਸਤ (ਅਮਨਦੀਪ ਸਿੰਘ ਬਿੱਟਾ)–ਕਮਿਊਨਿਟੀ ਹੈਲਥ ਅਫਸਰਾਂ (ਸੀ. ਐਚ.

ਅਜੀਤ ਡੈਸਕ 02-08-2026
ਸੰਗਰੂਰ, 1 ਅਗਸਤ (ਅਮਨਦੀਪ ਸਿੰਘ ਬਿੱਟਾ)–ਕਮਿਊਨਿਟੀ ਹੈਲਥ ਅਫਸਰਾਂ (ਸੀ.ਐਚ.ਓ.) ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਦੋ ਘੰਟਿਆਂ ਦੀ ਸੰਕੇਤਕ ਭੁੱਖ ਹੜਤਾਲ ਅਤੇ ਰੋਸ ਪ੍ਰਦਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਭਸੌੜ ਨੇ ਦੱਸਿਆ ਕਿ ਇਸ ਭੁੱਖ ਹੜਤਾਲ ਦਾ ਮੁੱਖ ਮਕਸਦ ਸਰਕਾਰ ਨੂੰ ਸਾਵਧਾਨ ਕਰਨਾ ਹੈ ਕਿ ਜੇ 4 ਅਗਸਤ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਦੀ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਦੀ ਐਸੋਸੀਏਸ਼ਨ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਆਰੰਭ ਕਰ ਦੇਵੇਗੀ। ਅੱਜ ਸੰਕੇਤਕ ਤੌਰ ਉੱਤੇ ਕਮਲਜੀਤ ਕੌਰ, ਕੁਲਜੀਤ ਕੌਰ, ਅਮਨਦੀਪ ਕੌਰ, ਕਮਲ ਕਲਿਆਣ ਅਤੇ ਕੁਲਜੀਤ ਕੌਰ ਸੀ.ਐਚ.ਓ. ਭੁੱਖ ਹੜਤਾਲ ਲਈ ਬੈਠੇ। ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗਾਂ ਕਰ ਕੇ ਸਿਰਫ ਭਰੋਸੇ ਹੀ ਦੇ ਰਹੀ ਹੈ ਪਰ ਜਮੀਨੀ ਪੱਧਰ ਉੱਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਹੈ। ਰੋਸ ਜਤਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਦਾ 29 ਜੁਲਾਈ ਦਾ ਸਮਾਂ ਦਿੱਤਾ ਸੀ ਪਰ ਚੰਡੀਗੜ੍ਹ ਜਾਣ ਉੱਤੇ ਮੁੱਖ ਮੰਤਰੀ ਨੇ ਉਨ੍ਹਾਂ ਮੀਟਿੰਗ ਨਹੀਂ ਕੀਤੀ। ਯੂਨੀਅਨ ਆਗੂਆਂ ਨੇ ਮੰਗਾਂ ਨੂੰ ਦੁਹਰਾਉਂਦਿਆਂ ਕਿਹਾ ਕਿ 5000 ਰੁਪਏ ਸਬੰਧੀ ਜਾਰੀ ਪੱਤਰ ਵਿੱਚੋਂ ਬੈਚਮਾਰਕ ਦੀ ਸ਼ਰਤ ਹਟਾ ਕੇ ਇਸ ਰਕਮ ਨੂੰ ਬੇਸਿਕ ਤਨਖਾਹ ਵਿੱਚ ਸ਼ਾਮਲ ਕਰਨਾ, ਸਮੂਹ ਸੀ.ਐਚ.ਓ. ਨੂੰ ਲੌਇਲਟੀ ਬੋਨਸ ਜਾਰੀ ਕਰਨਾ ਸੀ.ਐਸ.ਓ. ਨੂੰ ਰੈਗੂਲਰ ਕੇਡਰ ਸੈਕਸ਼ਨ ਕਰਨਾ ਸ਼ਾਮਲ ਹੈ। ਚਿਤਾਵਨੀ ਭਰੇ ਰੌਅ ਵਿੱਚ ਉਨ੍ਹਾਂ ਠੋਸ ਹੱਲ ਨਾ ਨਿਕਲਿਆਂ ਤਾਂ ਪੱਕਾ ਮੋਰਚਾ ਆਰੰਭ ਹੋ ਜਾਵੇਗਾ। ਇਸ ਮੌਕੇ ਸਿੰਪਲ ਸ਼ਰਮਾ, ਸ਼ਰਨਦੀਪ ਕੌਰ, ਸੁਰਿੰਦਰ ਕੌਰ, ਚਰਨਜੀਤ ਕੌਰ ਮੌਜੂਦ ਸਨ।
ਪਿਛਲੀ ਖ਼ਬਰ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਵਲੋਂ ਬਡਬਰ ਗਰਿਡ ਦਾ ਦੌਰਾ ਅਗਲੀ ਖ਼ਬਰ ਸਈਅਦ ਸਕੀਲ ਬਣੇ ਥਾਣਾ ਸੰਦੌੜ ਦੇ ਐੱਸ.ਐੱਸ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।