ਐਕਸਾਈਜ਼ ਦੇ ਕੇਸ ਵਿਚ ਨਾਮਜ਼ਦ ਦੋ ਵਿਅਕਤੀ ਬਰੀ
ਬਰਨਾਲਾ, 13 ਅਗਸਤ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟੇ੍ਰਟ ਫ਼ਸਟ ਕਲਾਸ ਬਰਨਾਲਾ ਡਾ: ਗੁਰਦਰਸ਼ਨ ਸਿੰਘ ਦੀ ਅਦਾਲਤ ਵਲੋਂ ਐਕਸਾਈਜ਼ ਐਕਟ ਦੇ ਇਕ ਪੁਰਾਣੇ ਕੇਸ ਵਿਚ ਫ਼ੈਸਲਾ ਸੁਣਾਉਂਦੇ ਹੋਏ ਦੋਵਾਂ ਨਾਮਜ਼ਦ ਵਿਅਕਤੀਆਂ ਨੂੰ ਐਡਵੋਕੇਟ ਮਨਿੰਦਰ ਸਿੰਘ ਮਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਮੁਕੱਦਮਾ ਥਾਣਾ ਸਿਟੀ ਬਰਨਾਲਾ ਵਿਚ ਮੁਕੱਦਮਾ ਨੰਬਰ 308, ਮਿਤੀ 12/06/2020 ਨੂੰ ਧਾਰਾ 61/1/14 ਪੰਜਾਬ ਐਕਸਾਈਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ।
ਅਜੀਤ ਡੈਸਕ
14-08-2026