18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੰਜਾਬ ਦੀ ਵੇਟ ਲਿਫਟਿੰਗ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲਾ ਕੋਚ ਜਸਪਾਲ ਸਿੰਘ

ਪੰਜਾਬ ਦੀ ਵੇਟ ਲਿਫਟਿੰਗ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲਾ ਕੋਚ ਜਸਪਾਲ ਸਿੰਘ

ਅਜੀਤ ਡੈਸਕ 18-08-2026

ਪਹਿਲੇ ਸਮਿਆਂ ਵਿਚ ਆਪਣੇ ਗੁਰੂਆਂ ਦਾ ਕਹਿਣਾ ਮੰਨਣਾ ਹੀ ਚੇਲੇ ਆਪਣਾ ਸਭ ਤੋਂ ਵੱਡਾ ਕਰਤੱਵ ਸਮਝਦੇ ਸਨ, ਪਰ ਅਜੋਕੇ ਸਮੇਂ ਵਿਚ ਇਹ ਰੀਤ ਕਿਤੇ ਨਾ ਕਿਤੇ ਨਦਾਰਦ ਹੈ | ਅੱਜ ਕੁਝ ਚੋਣਵੇਂ ਵਿਦਿਆਰਥੀ ਤੇ ਖਿਡਾਰੀ ਹੀ ਆਪਣੇ ਅਧਿਆਪਕ ਜਾਂ ਕੋਚ ਦੇ ਕਹਿਣੇ 'ਚ ਰਹਿ ਕੇ ਘਾਲਣਾਵਾਂ ਘਾਲਦੇ ਹੋਏ ਸਫ਼ਲਤਾਵਾਂ ਪ੍ਰਾਪਤ ਕਰਦੇ ਹਨ | ਅੱਜ ਖੇਡਾਂ ਖੇਤਰ ਵਿਚ ਭਾਵੇਂ ਅਥਾਹ ਤਕਨੀਕ ਆ ਗਈ, ਪਰ ਕੋਚ ਦਾ ਰੋਲ ਉਵੇਂ ਹੀ ਬਰਕਰਾਰ ਹੈ | ਜਿਹੜੇ ਕੋਚ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੁੰਦੇ ਹਨ, ਉਨ੍ਹਾਂ ਦੇ ਖਿਡਾਰੀ ਵੀ ਮੰਜ਼ਿਲਾਂ ਸਰ ਕਰ ਜਾਂਦੇ ਹਨ | ਆਓ ਅੱਜ ਇਕ ਅਜਿਹੇ ਕੋਚ ਦੀ ਗੱਲ ਕਰਦੇ ਹਾਂ ਜਿਸ ਨੇ ਇਕ ਛੋਟੇ ਜਿਹੇ ਸ਼ਹਿਰ ਦੇ ਇਕ ਛੋਟੇ ਸਿਖਲਾਈ ਸੈਂਟਰ ਤੋਂ ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ ਹਨ | 


ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਦੇ ਵੇਟ ਲਿਫਟਿੰਗ ਸੈਂਟਰ 'ਚ ਪੰਜਾਬ ਖੇਡ ਵਿਭਾਗ ਦਾ ਵੇਟ ਲਿਫਟਿੰਗ ਕੋਚ ਜਸਪਾਲ ਸਿੰਘ, ਜੋ 2008 ਤੋਂ ਵਿਭਾਗ 'ਚ ਸੇਵਾਵਾਂ ਨਿਭਾਅ ਰਿਹਾ ਹੈ, ਸਮੁੱਚੇ ਭਾਰਤ ਵਿਚ ਇਕ ਸਮਰਪਿਤ ਕੋਚ ਵਜੋਂ ਜਾਂਦਾ ਹੈ | ਜਸਪਾਲ ਸਿੰਘ ਆਪਣੇ ਖਿਡਾਰੀਆਂ ਨੂੰ  ਪੂਰੀ ਲਗਨ ਨਾਲ ਸਿਖਲਾਈ ਦੇ ਰਿਹਾ ਹੈ ਤੇ ਅੱਜ ਉਸ ਦੇ ਖਿਡਾਰੀ ਵਿਸ਼ਵ ਪੱਧਰੀ ਮੱਲਾਂ ਮਾਰ ਚੁੱਕੇ ਹਨ | ਜਸਪਾਲ ਸਿੰਘ ਦੀਆਂ ਬੀਤੇ ਤਕਰੀਬਨ ਪੰਦਰਾਂ ਸਾਲਾਂ ਦੀਆਂ ਪ੍ਰਾਪਤੀਆਂ ਦੱਸਣ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਵੀ ਉਸ ਦੀ ਸ਼ਗਿਰਦ ਹਰਜਿੰਦਰ ਕੌਰ ਗਲਾਸਗੋ (ਸਕਾਟਲੈਂਡ) ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ 'ਚ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ | ਇਸ ਤੋਂ ਪਹਿਲਾਂ ਹਰਜਿੰਦਰ ਕੌਰ ਰਾਸ਼ਟਰਮੰਡਲ ਖੇਡਾਂ-2022 'ਚ ਵੀ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ ਚੁੱਕੀ | ਰਾਸ਼ਟਰਮੰਡਲ ਵੇਟ ਲਿਫਟਿੰਗ ਚੈਂਪੀਅਨਸ਼ਿਪ-2025 ਵਿਚ ਵੀ ਉਸ ਨੇ ਦੇਸ਼ ਦੀ ਝੋਲੀ 'ਚ ਕਾਂਸੀ ਦਾ ਤਗਮਾ ਪਾਇਆ ਸੀ | ਇਸੇ ਸਾਲ ਏਸ਼ੀਅਨ ਚੈਂਪੀਅਨਸ਼ਿਪ, ਜੋ ਗਾਂਧੀਨਗਰ ਵਿਖੇ ਹੋਈ ਸੀ, 'ਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ | ਰਾਸ਼ਟਰਮੰਡਲ ਯੁਵਾ ਖੇਡਾਂ-2023 ਵਿਚ ਇਸ ਹੋਣਹਾਰ ਖਿਡਾਰਨ ਨੇ ਚਾਂਦੀ ਦਾ ਤਗਮਾ ਫੁੰਡਿਆ ਸੀ ਤੇ ਇਸੇ ਨੇ ਵਿਸ਼ਵ ਚੈਂਪੀਅਨਸ਼ਿਪ-2025 ਵਿਚ ਵੀ ਹਿੱਸਾ ਲਿਆ ਸੀ | ਕੋਚ ਜਸਪਾਲ ਸਿੰਘ ਦੇ ਤਿਆਰ ਕੀਤੇ ਵੇਟਲਿਫਟਰਾਂ ਦੀ ਸੂਚੀ ਲੰਬੀ ਹੈ, ਪਰ ਕੁਝ ਉਨ੍ਹਾਂ ਖਿਡਾਰੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂਅ ਚਮਕਾਇਆ ਹੈ | ਕੋਚ ਸਾਹਿਬ ਦੀ ਖਿਡਾਰਨ ਹਰਸ਼ਦੀਪ ਕÏਰ ਜੋ ਇਸ ਸਮੇਂ ਪੰਜਾਬ ਖੇਡ ਵਿਭਾਗ 'ਚ ਬਤÏਰ ਵੇਟ ਲਿਫਟਿੰਗ ਕੋਚ ਦੀਆਂ ਸੇਵਾਵਾਂ ਨਿਭਾਅ ਰਹੀ ਹੈ, ਨੇ ਦੱਖਣੀ ਏਸ਼ਿਆਈ ਖੇਡਾਂ-2016 'ਚ ਸੋਨ ਤਗਮਾ ਜਿੱਤਿਆ ਤੇ 2017 ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਭਾਗ ਲਿਆ | ਇੱਥੇ ਹਰਸ਼ਦੀਪ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ ਤੇ ਜੂਨੀਅਰ ਨੈਸ਼ਨਲ ਰਿਕਾਰਡਧਾਰਕ ਰਹੀ, ਜਿਸ ਨੂੰ  ਸ਼ਾਨਦਾਰ ਪ੍ਰਾਪਤੀਆਂ ਕਰਕੇ ਪੰਜਾਬ ਸਰਕਾਰ ਵਲੋਂ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਸੇ ਸਿਖਲਾਈ ਸੈਂਟਰ ਦੇ ਵਿਸ਼ਵਜੀਤ ਸਿੰਘ ਨੇ 2022 'ਚ ਤਾਸ਼ਕੰਤ ਵਿਖੇ ਹੋਈ ਜੂਨੀਅਰ ਏਸ਼ਿਆਈ ਵੇਟ ਲਿਫਟਿੰਗ ਪ੍ਰਤੀਯੋਗਤਾ 'ਚ ਦੇਸ਼ ਦੀ ਨੁਮਾਇੰਦਗੀ ਕੀਤੀ ਤੇ ਇਸੇ ਸਾਲ ਵਿਸ਼ਵਜੀਤ ਨੇ ਓਡੀਸ਼ਾ ਵਿਖੇ ਜੂਨੀਅਰ ਰਾਸ਼ਟਰੀ ਰਿਕਾਰਡ ਵੀ ਬਣਾਇਆ | ਵਿਸ਼ਵਜੀਤ ਸਕੂਲ ਨੈਸ਼ਨਲ ਖੇਡਾਂ ਦਾ ਗੋਲਡ ਮੈਡਲਿਸਟ ਵੀ ਹੈ | ਜਸਪਾਲ ਸਿੰਘ ਦਾ ਚੰਡਿਆ ਇਕ ਹੋਰ ਖਿਡਾਰੀ ਅੰਮਿ੍ਤਪਾਲ ਸਿੰਘ ਹੈ, ਜੋ ਇਸ ਸਮੇਂ ਭਾਰਤੀ ਰੇਲਵੇ 'ਚ ਸੇਵਾਵਾਂ ਨਿਭਾਅ ਰਿਹਾ ਹੈ, ਨੇ 2020 'ਚ ਪੰਜਾਬ ਲਈ ਸੀਨੀਅਰ ਨੈਸ਼ਨਲ 'ਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਤੇ 2014 ਦੀਆਂ ਸਕੂਲ ਨੈਸ਼ਨਲ ਖੇਡਾਂ 'ਚ ਸੋਨ ਤਗਮਾ ਪੰਜਾਬ ਦੀ ਝੋਲੀ ਪਾਇਆ | ਇਕ ਹੋਰ ਖਿਡਾਰੀ ਸਿਮਰਨਜੀਤ ਸਿੰਘ ਨੇ 2017 ਦੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਪੰਜਾਬ ਤੇ ਆਪਣੇ ਇਸ ਮਾਣਮੱਤੇ ਕੋਚ ਦਾ ਨਾਂਅ ਰੁਸ਼ਨਾਇਆ | ਇਸ ਤੋਂ ਇਲਾਵਾ ਵੀਰਜੀਤ ਕÏਰ, ਰਘਵੀਰ ਸਿੰਘ, ਗਗਨਦੀਪ ਕÏਰ, ਦੀਕਸ਼ਾ, ਸ਼ਿਵਾਨੀ ਤੇ ਸਿਮਰਨਜੀਤ ਕÏਰ ਇਸ ਸੈਂਟਰ ਦੇ ਅਜਿਹੇ ਖਿਡਾਰੀ ਹਨ, ਜੋ ਨੈਸ਼ਨਲ ਮੈਡਲਿਸਟ ਹਨ ਅਤੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ | ਕੋਚ ਜਸਪਾਲ ਸਿੰਘ ਦੀ ਮਿਹਨਤ ਨੂੰ  ਸਲਾਮ ਹੈ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਦਿਨ-ਰਾਤ ਇਕ ਕਰਕੇ ਪੰਜਾਬ ਦੀ ਵੇਟ ਲਿਫਟਿੰਗ ਨੂੰ  ਬੁਲੰਦੀਆਂ 'ਤੇ ਪਹੁੰਚਾਇਆ ਹੈ |

-ਮੋਬਾਈਲ : 94174-79449

ਪਿਛਲੀ ਖ਼ਬਰ ਪਹਿਲੇ ਵਿਸ਼ਵ ਕੱਪ 'ਚ ਚਮਕਣ ਵਾਲਾ ਗੋਲਕੀਪਰ ਵੋਜ਼ਿਨਹਾ ਅਗਲੀ ਖ਼ਬਰ Ajit News @ 9:00 pm, 17-08-2026 Ajit Web Tv - ‘Sant Harchand Singh Longowal ਦੀ ਬਰਸੀ' 'ਤੇ ਰੱਫੜ ? Akal...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।