1. ਲੀਹਾਂ ਵਾਲੀ ਲੀਹਾਂ ਵਾਲੀ, ਨਾਂਅ ਰੱਖਿਆ ਗੁਲਦਰਨੀ, ਜਿਹੜਾ ਮੇਰੀ ਬਾਤ ਨਾ ਬੁੱਝੇ, ਪਉ ਦਵਾਨੀ ਧਰਨੀ |
2. ਲੰਮੀ ਪਤਲੀ ਡਿੱਠੀ ਨਾਰ, ਕਾਲਾ ਮੂੰਹ ਜੀਭਾ ਦੋ ਧਾਰ, ਜਿੱਥੇ ਵਸੇ ਉਹ ਧੰਨਵਾਨ, ਉਹੀ ਸਮਝੇ ਸੁਘੜ ਸੁਜਾਨ, ਸਭ ਦੁਨੀਆਂ 'ਤੇ ਉਸੇ ਦਾ ਰਾਜ, ਉਸ ਬਿਨ ਰਾਜਾ ਕਰੇ ਨਾ ਰਾਜ |
3. ਇਕ ਖੁੱਡੇ ਵਿਚ ਦੋ ਰੰਗਾ ਪਾਣੀ, ਜਾਂ ਬੁੱਝੇ ਰਾਜਾ ਜਾਂ ਬੁੱਝੇ ਰਾਣੀ |
4. ਕਾਲੀ ਹਾਂ ਪਰ ਕਾਂ ਨਹੀਂ, ਲੰਮੀ ਹਾਂ ਪਰ ਡੋਰ ਨਹੀਂ, ਬੰਨ੍ਹੀ ਜਾਂਦੀ ਹਾਂ ਪਰ ਪਸ਼ੂ ਨਹੀਂ |
5. ਇਕ ਜਾਨਵਰ ਐਸਾ ਹੈ, ਜੋ ਨਦੀ ਕਿਨਾਰੇ ਬੈਠਾ ਹੈ, ਚੁੰਝ ਤਾਂ ਉਸ ਦੀ ਕੰਮ ਨਾ ਕਰਦੀ, ਪੂੰਛ ਨਾਲ ਪਾਣੀ ਪੀਂਦਾ ਹੈ |
6. ਤਲੀ ਉੱਤੇ, ਕਬੂਤਰ ਨੱਚੇ |
7. ਢਿੱਡ 'ਚੋਂ ਕੱਢ ਕੇ ਵੱਖੀ 'ਚ ਮਾਰੀ, ਖਿੜ ਗਈ ਵਾਂਗ ਗੁਲਾਬ, ਨਿੱਕੀ ਜਿਹੀ ਬੜੀ ਸ਼ਕਤੀਸ਼ਾਲੀ, ਕਰ ਦਏ ਸਭ ਬਰਬਾਦ | 8. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਕੁੰਡੇ, ਸਾਰਾ ਟੱਬਰ ਸੁੱਤਾ ਪਿਆ, ਅਸੀਂ ਪਏ ਭੁੰਝੇ |
9. ਚੜ੍ਹ ਚੌਂਕੀ 'ਤੇ ਬੈਠੀ ਰਾਣੀ, ਸਿਰ 'ਤੇ ਅੱਗ ਬਦਨ 'ਤੇ ਪਾਣੀ | 10. ਔਾਤਰਿਆਂ ਦੀ ਘੋੜੀ, ਇਕ ਚੜ੍ਹੇ ਤਾਂ ਬੈਠੀ, ਦੋ ਚੜ੍ਹੇ ਤਾਂ ਦੌੜੀ |
ਉੱਤਰ : (1) ਗਿਲਹਰੀ, (2) ਕਲਮ, (3) ਆਂਡਾ, (4) ਗੁੱਤ, (5) ਦੀਵੇ ਦੀ ਬੱਤੀ, (6) ਆਟੇ ਦਾ ਪੇੜਾ, (7) ਮਾਚਿਸ, (8) ਜੁੱਤੀ, (9) ਦੀਵਾ, (10) ਪੰਘੂੜਾ
B-ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜ਼ਿਲ੍ਹਾ ਲੁਧਿਆਣਾ | ਮੋਬਾਈਲ : 75279-31887