21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 14-02-2026

ਸਵਾਲ : 451. 'ਸ਼ਿਵ ਕੁਮਾਰ ਬਟਾਲਵੀ' ਕਿੰਨੀ ਉਮਰ ਵਿਚ ਚਲਾਣਾ ਕਰ ਗਿਆ?
452. 'ਪੰਜਾਬ ਯੂਨੀਵਰਸਿਟੀ ਲਾਹੌਰ' ਕਿਹੜੇ ਸੰਨ ਵਿਚ ਬਣੀ?
453. 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਦੀ ਪੋਤਰੀ 'ਸ਼ਹਿਜ਼ਾਦੀ ਬੰਬਾ' ਕਦੋਂ ਤੇ ਕਿਥੇ ਗੁਜ਼ਰੀ?
454. 'ਰਾਣੀ ਸਾਹਿਬ ਕੌਰ' ਦੀ ਲੜਾਈ ਕੀਹਦੇ ਨਾਲ ਹੋਈ ਸੀ?
455. 'ਗਿਆਨੀ ਜ਼ੈਲ ਸਿੰਘ' ਦਾ ਜੱਦੀ ਪਿੰਡ ਕਿਹੜਾ ਸੀ?
456. ਲੰਬਾ ਸਮਾਂ ਭਾਰਤ ਸਰਕਾਰ ਦੇ ਮੰਤਰੀ ਰਹੇ 'ਸ. ਸਵਰਨ ਸਿੰਘ' ਦਾ ਪਿੰਡ ਅਤੇ ਗੋਤ ਦੱਸੋ? 457. 'ਲਾਲਾ ਲਾਜਪਤ ਰਾਏ' ਦੇ ਨਾਨਕੇ ਕਿੱਥੇ ਸਨ? 458. 'ਸਆਦਤ ਹਸਨ ਮੰਟੋ' ਦਾ ਜਨਮ ਕਿੱਥੇ ਹੋਇਆ? 459. 'ਭਗਤ ਆਸਾ ਰਾਮ ਬੈਦਵਾਨ' ਦੇ ਅਖਾੜੇ ਨੂੰ ਕੀ ਕਹਿੰਦੇ ਸਨ? 460. 'ਬਾਬਾ ਬਾਲਕ ਸਿੰਘ ਨਾਮਧਾਰੀ ਰਹਿਬਰ' ਦੇ ਡੇਰੇ ਦੀ ਥਾਂ ਦੱਸੋ?
ਜਵਾਬ: 451. 36 ਸਾਲ ਦੀ ਉਮਰ ਵਿਚ |
452. 1882 ਈ. 'ਚ |
453. 1957 'ਚ ਲਾਹੌਰ ਵਿਖੇ |
454. ਅੰਟਾ ਰਾਓ ਮਰਹੱਟੇ ਨਾਲ
455. ਸੰਧਵਾਂ ਜ਼ਿਲ੍ਹਾ ਫਰੀਦਕੋਟ |
456. ਪਿੰਡ ਸ਼ੰਕਰ, ਜ਼ਿਲ੍ਹਾ ਜਲੰਧਰ, ਗੋਤ ਪੁਰੇਵਾਲ |
457. ਢੁੱਡੀਕੇ ਜ਼ਿਲ੍ਹਾ ਮੋਗਾ |
458. ਪਿੰਡ ਪਪੜੌਦੀ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ |
459. ਜਲਸਾ/ਅਖਾੜਾ |

460. ਹੁਜਰੋ-ਜ਼ਿਲ੍ਹਾ ਕੈਮਲਪੁਰ ਲਹਿੰਦਾ ਪੰਜਾਬ |
-ਮੋਬਾਈਲ : +1-647-403-1299

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-5-ਪਾਣੀ-ਪਿਤਾ ਅਗਲੀ ਖ਼ਬਰ ਕਹਾਣੀ-ਬੰਦਾ ਪ੍ਰਸੰਨ ਕਦੋਂ ਹੁੰਦਾ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।