02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕੁਦਰਤ ਦਾ ਅਨਮੋਲ ਤੋਹਫ਼ਾ ਮੌਨਸੂਨ ਪੌਣਾਂ

ਅਜੀਤ ਡੈਸਕ 01-08-2026

ਪਿਆਰੇ ਬੱਚਿਓ, ਮੌਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਸ਼ਬਦ 'ਮੌਸਮ' ਤੋਂ ਹੋਇਆ, ਜਿਸ ਦਾ ਅਰਥ ਹੈ 'ਮੌਸਮੀ ਹਵਾਵਾਂ'। ਮੌਨਸੂਨ ਪੌਣਾਂ ਦਾ ਜਨਮ ਜਲ ਅਤੇ ਥਲ ਦੇ ਤਾਪਮਾਨ ਦੇ ਫ਼ਰਕ ਕਾਰਨ ਹੁੰਦਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਪੌਣਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਮੌਸਮ ਦੇ ਬਦਲਣ ਨਾਲ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ। ਬੱਚਿਓ, ਗਰਮੀ ਰੁੱਤ ਵਿਚ ਇਹ ਪੌਣਾਂ ਧਰਤੀ ਤੋਂ ਸਮੁੰਦਰ ਵੱਲ ਨੂੰ ਚਲਦੀਆਂ ਹਨ। ਗਰਮੀਆਂ ਦੀਆਂ ਮੌਨਸੂਨ ਪੌਣਾਂ ਸਮੁੰਦਰਾਂ ਤੋਂ ਚੱਲਣ ਕਰਕੇ ਜਲ-ਕਣ ਨਾਲ ਭਰਪੂਰ ਤੇ ਠੰਢੀਆਂ ਹਨ ਤੇ ਹਰੇਕ ਲੰਘਣ ਵਾਲੇ ਸਥਾਨ 'ਤੇ ਖ਼ੂਬ ਵਰਖਾ ਕਰਦੀਆਂ ਹਨ। ਪੂਰੇ ਭਾਰਤ ਵਿਚ 15 ਜੂਨ ਤੋਂ 15 ਜੁਲਾਈ ਤੱਕ ਮੌਨਸੂਨ ਵਰਖਾ ਹੁੰਦੀ ਹੈ।
ਬੱਚਿਓ, ਭਾਰਤੀ ਮੌਨਸੂਨ ਪੌਣਾਂ ਨੂੰ ਹਿੰਦ ਮਹਾਂਸਾਗਰ ਦੇ ਆਲੇ-ਦੁਆਲੇ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦਾ ਪੁੰਜ ਤੇ ਵੇਗ ਬਾਕੀ ਸੰਸਾਰ ਦੀਆਂ ਮੌਨਸੂਨ ਪੌਣਾਂ ਨਾਲੋਂ ਬਿਲਕੁਲ ਵੱਖਰਾ ਹੈ, ਕਿਉਂਕਿ ਸਾਡੇ ਭਾਰਤ ਦੇਸ਼ ਦੀ ਥਲ ਵੰਡ ਦਾ ਆਕਾਰ ਮੌਨਸੂਨ ਪੌਣਾਂ ਦੇ ਚੱਲਣ ਵਿਚ ਕਾਫ਼ੀ ਵੱਡਾ ਰੋਲ ਪੈਦਾ ਕਰਦਾ ਹੈ। ਦੱਖਣ-ਪੱਛਮ ਦੀਆਂ ਮੌਨਸੂਨ ਪੌਣਾਂ ਅਰਬ ਸਾਗਰ ਤੋਂ ਉੱਠ ਕੇ ਉੱਤਰ ਦਿਸ਼ਾ ਵੱਲ ਤੇ ਬੰਗਾਲ ਦੀ ਖਾੜੀ ਤੋਂ ਉੱਠ ਕੇ ਪੂਰਬ ਦਿਸ਼ਾ ਵੱਲ ਚਲਦੀਆਂ ਹਨ।
ਬੱਚਿਓ, ਮੌਨਸੂਨ ਪੌਣਾਂ ਭਾਰਤ ਵਿਚ ਪੱਛਮੀ ਤੱਟਾਂ 'ਤੇ 100-250 ਸੈਂਟੀਮੀਟਰ, ਮਹਾਬਲੇਸ਼ਪੁਰ (ਮਹਾਂਰਾਸ਼ਟਰ) ਵਿਖਏ 650 ਸੈਂਟੀਮੀਟਰ ਅਤੇ ਮਾਹਸਿਨਰਾਮ (ਮੇਘਾਲਿਆ) ਦੇ ਗਾਰੋ, ਖਾਸੀ, ਜੈਂਤੀਆ ਦੀਆਂ ਪਹਾੜੀਆਂ ਨਾਲ ਟਕਰਾ ਕੇ 1187 ਸੈਂਟੀਮੀਟਰ ਵਰਖਾ ਕਰਦੀਆਂ ਹਨ। ਭਾਰਤ ਵਿਚ ਸਭ ਤੋਂ ਘੱਟ ਵਰਖਾ ਰਾਜਸਥਾਨ ਦੇ ਜੈਸਲਮੇਰ ਸਥਾਨ ਵਿਚ 50 ਸੈਂਟੀਮੀਟਰ ਹੁੰਦੀ ਹੈ।
ਬੱਚਿਓ, ਸੰਸਾਰ ਦੀ ਸਭ ਤੋਂ ਵੱਧ ਵਰਖਾ ਭਾਰਤ ਦੇ ਮੇਘਾਲਿਆ ਰਾਜ ਦੇ ਮਾਹਸਿਨਰਾਮ ਸਥਾਨ 'ਤੇ 1187 ਸੈਂਟੀਮੀਟਰ ਹੁੰਦੀ ਹੈ ਤੇ ਸਭ ਤੋਂ ਘੱਟ ਵਰਖਾ ਅਫ਼ਰੀਕਾ ਦੇਸ਼ ਦੇ ਸਹਾਰਾ ਤੇ ਕਾਲਾਹਾਰੀ ਮਾਰੂਥਲਾਂ ਵਿਚ 5 ਸੈਂਟੀਮੀਟਰ ਹੁੰਦੀ ਹੈ।
ਸੋ ਪਿਆਰੇ ਬੱਚਿਓ! ਕੁਦਰਤ ਦੇ ਇਸ ਅਨਮੋਲ ਤੋਹਫ਼ੇ 'ਮੌਨਸੂਨ ਪੌਣਾਂ' ਦਾ ਭਵਿੱਖ ਵਿਚ ਲਾਭ ਲੈਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਪੈਣਗੇ।
-ਸਰਕਾਰੀ ਮਿਡਲ ਸਕੂਲ, ਧਰਮ ਸਿੰਘ ਵਾਲਾ, ਬਲਾਕ ਧਰਮਕੋਟ-2, ਜ਼ਿਲ੍ਹਾ ਮੋਗਾ-142043.
ਮੋਬਾਈਲ : 98555-40392

ਪਿਛਲੀ ਖ਼ਬਰ ਕੀ ਤੁਸੀਂ ਜਾਣਦੇ ਹੋ? ਅਗਲੀ ਖ਼ਬਰ ਆਓ, ਜਾਣੀਏ ਧਰਤੀ ਦੀਆਂ ਅਦਭੁਤ ਰਚਨਾਵਾਂ ਬਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।