02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕੀ ਤੁਸੀਂ ਜਾਣਦੇ ਹੋ?

ਅਜੀਤ ਡੈਸਕ 01-08-2026

1) ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਸਭ ਤੋਂ ਪਹਿਲੀ ਕਹਾਣੀ 'ਚਾਚਾ' ਸੀ
2) 'ਮਤਰੇਈ ਮਾਂ' ਨਾਨਕ ਸਿੰਘ ਦਾ ਪਹਿਲਾ ਨਾਵਲ ਹੈ।
3) 'ਗਜ਼ਲ' ਅਰਬੀ ਭਾਸ਼ਾ ਦਾ ਸ਼ਬਦ ਹੈ।
4) 'ਕਸੀਦਾ' ਫਾਰਸੀ ਸਾਹਿਤ ਦਾ ਮੁੱਢਲਾ ਕਾਵਿ ਹੈ।
5) ਮੀਆਂ ਮੁਹੰਮਦ ਬਖਸ਼ ਪੰਜਾਬੀ ਗ਼ਜ਼ਲ ਦਾ ਮੋਢੀ ਹੈ।
6) ਕਹਾਣੀ ਪੱਛਮੀ ਸਾਹਿਤ ਦੀ ਦੇਣ ਹੈ।
7) ਵਾਰ ਪਾਉੜੀਆਂ ਵਿਚ ਰਚੀ ਜਾਂਦੀ ਹੈ।
8) ਪੰਜਾਬੀ ਨਾਟਕ ਅਕੈਡਮੀ ਚੰਡੀਗੜ੍ਹ ਹੈ।
9) ਆਈ. ਸੀ. ਨੰਦਾ ਦਾ 'ਮਾਂ ਦਾ ਡਿਪਟੀ' ਬਾਲ ਨਾਟਕ ਹੈ।
10) ਆਈ. ਸੀ. ਨੰਦਾ ਨੂੰ ਪੰਜਾਬੀ ਦਾ ਮੋਢੀ ਨਾਟਕਕਾਰ ਮੰਨਿਆ ਜਾਂਦਾ ਹੈ।
11) ਮਹਾਂਕਾਵਿ ਪਦ ਵਿਚ ਲਿਖਿਆ ਜਾਂਦਾ ਹੈ ਤੇ ਨਾਵਲ ਗਦ ਰੂਪ ਵਿਚ।
12) ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਵਰਡਜਵਰਥ ਕਿਹਾ ਜਾਂਦਾ ਹੈ।
13) 'ਸਵੈ-ਜੀਵਨੀ' ਲੇਖਕ ਦਾ ਆਪਣੇ ਆਪ ਲਿਖਿਆ ਜੀਵਨ ਬਿਰਤਾਂਤ ਹੁੰਦਾ ਹੈ।
14) ਸਵੈ ਦਾ ਅਰਥ ਖੁਦ, ਜੀਵਨੀ ਦਾ ਅਰਥ ਜੀਵਨ ਬਿਰਤਾਂਤ।
15) ਮਾਲਵੇ ਵਿਚ ਕਿੱਸੇ ਨੂੰ ਚਿੱਠਾ ਕਿਹਾ ਜਾਂਦਾ ਹੈ।
16) ਪੰਜਾਬੀ ਕਿੱਸਾ ਕਾਵਿ ਦੀ ਉਤਪੱਤੀ ਅਕਬਰ ਬਾਦਸ਼ਾਹ ਦੇ ਸਮੇਂ ਹੋਈ।
17) ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ।
18) ਕਿੱਸੇ ਦੀਆਂ ਘਟਨਾਵਾਂ ਵਿਚ ਆਮ ਕਰਕੇ ਰੁਮਾਂਟਿਕ ਅੰਸ਼ ਭਾਰੂ ਹੁੰਦਾ ਹੈ।
19) ਨਾਦਰਸ਼ਾਹ ਦੀ ਵਾਰ ਨਜਾਬਤ ਨੇ ਲਿਖੀ ਸੀ।
-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਵਡਾਲੀ ਗੁਰੂ, ਅੰਮ੍ਰਿਤਸਰ।

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਕੁਦਰਤ ਦਾ ਅਨਮੋਲ ਤੋਹਫ਼ਾ ਮੌਨਸੂਨ ਪੌਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।