16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੁਣ ਪੈਂਚਰ ਨਹੀਂ ਹੋਣਗੇ ਟਾਇਰ

ਅਜੀਤ ਡੈਸਕ 19-05-2026

ਆਧੁਨਿਕ ਯੁੱਗ ਵਿਚ ਨਵੀਆਂ ਤਕਨੀਕਾਂ ਨੇ ਜੀਵਨ ਦੇ ਹਰ ਖੇਤਰ 'ਚ ਸਹੂਲਤਾਂ ਪੈਦਾ ਕਰ ਦਿੱਤੀਆਂ ਹਨ। ਗੱਡੀਆਂ ਦੇ ਟਾਇਰਾਂ ਵਿਚ ਵੀ ਨਵੀਂ ਖੋਜਾਂ ਨੇ ਕਈ ਸਮੱਸਿਆਵਾਂ ਦਾ ਹੱਲ ਦਿੱਤਾ ਹੈ। ਪੈਂਚਰ-ਰਹਿਤ ਟਾਇਰ ਇਸ ਤਰ੍ਹਾਂ ਦੀ ਹੀ ਇਕ ਖੋਜ ਹੈ, ਜੋ ਸਫ਼ਰ ਨੂੰ ਹੋਰ ਸੁਰੱਖਿਅਤ ਤੇ ਆਰਾਮਦਾਇਕ ਬਣਾਉਂਦੀ ਹੈ। ਪੈਂਚਰ-ਰਹਿਤ ਟਾਇਰ ਉਹ ਟਾਇਰ ਹੁੰਦੇ ਹਨ, ਜਿਨ੍ਹਾਂ ਵਿਚ ਹਵਾ ਨਹੀਂ ਭਰੀ ਜਾਂਦੀ। ਇਹ ਟਾਇਰ ਖ਼ਾਸ ਤੌਰ 'ਤੇ ਰਬੜ ਅਤੇ ਪਾਲੀਮਰ ਦੇ ਮਜ਼ਬੂਤ ਢਾਂਚੇ ਨਾਲ ਬਣੇ ਹੁੰਦੇ ਹਨ। ਇਨ੍ਹਾਂ ਵਿਚ ਛੋਟੇ-ਛੋਟੇ ਖੋਖਲੇ ਖਾਨੇ ਹੁੰਦੇ ਹਨ, ਜੋ ਟਾਇਰ ਨੂੰ ਲਚਕੀਲਾਪਨ ਤੇ ਮਜ਼ਬੂਤੀ ਦਿੰਦੇ ਹਨ। ਇਹ ਟਾਇਰ ਆਮ ਟਾਇਰਾਂ ਨਾਲੋਂ ਕਾਫ਼ੀ ਮਹਿੰਗੇ ਹੁੰਦੇ ਹਨ। ਇਨ੍ਹਾਂ ਦਾ ਭਾਰ ਕੁਝ ਵੱਧ ਹੁੰਦਾ ਹੈ, ਜਿਸ ਨਾਲ ਗੱਡੀ ਦੀ ਫਿਊਲ ਖ਼ਪਤ ਵਧ ਸਕਦੀ ਹੈ। ਹਾਲੇ ਇਹ ਟਾਇਰ ਹਰ ਕਿਸਮ ਦੀ ਗੱਡੀ ਲਈ ਉਪਲਬਧ ਨਹੀਂ ਹਨ। ਪੈਂਚਰ-ਰਹਿਤ ਟਾਇਰਾਂ ਦਾ ਭਵਿੱਖ ਬਹੁਤ ਰੌਸ਼ਨ ਜਾਪਦਾ ਹੈ। ਭਾਰਤ ਵਿਚ ਵੱਡੀਆਂ ਕੰਪਨੀਆਂ ਇਸ ਤਕਨੀਕ ਨੂੰ ਹੋਰ ਸੁਧਾਰ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਇਹ ਟਾਇਰ ਆਮ ਗੱਡੀਆਂ ਲਈ ਵੀ ਵਰਤੇ ਜਾਣਗੇ। ਹਾਲਾਂਕਿ ਇਸ ਲਈ ਹਾਲੇ ਇੰਤਜ਼ਾਰ ਕਰਨਾ ਪਵੇਗਾ।

-ਮੋਬਾਈਲ : +919815945018

ਪਿਛਲੀ ਖ਼ਬਰ ਐਮ.ਬੀ.ਬੀ.ਐਸ. ਦੇ ਵਿਦਿਆਰਥੀ ਦਾ ਪੀਜੀ 'ਚ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਹਰੀ ਖਾਦ ਨਾਲ ਮਿੱਟੀ ਦੀ ਸਿਹਤ ਤੇ ਫ਼ਸਲਾਂ ਦਾ ਝਾੜ ਵਧਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।