02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪਹਿਲਾ ਸੁੱਖ ਨਿਰੋਗੀ ਕਾਇਆ

ਅਜੀਤ ਡੈਸਕ 24-07-2026

ਅੱਜ ਦੀ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਆਦਮੀ ਦਾ ਸੁੱਖ-ਚੈਨ ਗੁਆਚ ਗਿਆ ਹੈ। ਵਿਅਕਤੀ ਨਾ ਤਾਂ ਸਮੇਂ ਸਿਰ ਖਾਣਾ ਖਾ ਪਾਉਂਦਾ ਹੈ, ਨਾ ਅਰਾਮ ਕਰ ਪਾਉਂਦਾ ਹੈ। ਇਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਮਨੁੱਖ ਨੂੰ ਅਨੇਕ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਅਕਤੀ ਸਰੀਰ ਅਤੇ ਮਨ ਤੋਂ ਬਿਮਾਰ ਹੁੰਦਾ ਜਾ ਰਿਹਾ ਹੈ।
ਮਨੁੱਖ ਸਭ ਭੌਤਿਕ ਸਾਧਨ ਕਿਉਂ ਇਕੱਠੇ ਕਰ ਰਿਹਾ ਹੈ, ਸੁੱਖ-ਸ਼ਾਂਤੀ ਲਈ ਹੀ ਨਾ, ਪਰ ਕੀ ਉਸ ਨੂੰ ਸੁੱਖ-ਸ਼ਾਂਤੀ ਮਿਲ ਰਹੀ ਹੈ? ਇਸ ਪ੍ਰਸ਼ਨ ਦਾ ਉੱਤਰ ਨਕਾਰਾਤਮਿਕ ਹੀ ਹੈ। ਵੱਡੇ ਬਜ਼ੁਰਗਾਂ ਦੀਆਂ ਇਹ ਲਾਈਨਾਂ ਸਾਰਥਕ ਹਨ ਕਿ ਪਹਿਲਾ ਸੁੱਖ ਨਿਰੋਗੀ ਕਾਇਆ। ਜੇਕਰ ਸਾਡਾ ਸਰੀਰ ਸਿਹਤਮੰਦ ਰਿਹਾ ਤਾਂ ਅਸੀਂ ਹਰੇਕ ਕੰਮ ਲਗਨ ਨਾਲ ਕਰਾਂਗੇ ਪਰ ਜੇਕਰ ਅਸੀਂ ਨਿਰੋਗੀ ਨਾ ਹੋਏ ਤਾਂ ਸਾਡਾ ਮਨ ਕਿਸੇ ਵੀ ਕੰਮ ਵਿਚ ਨਹੀਂ ਲੱਗੇਗਾ, ਅਖੀਰ ਸਾਡੀ ਕਾਇਆ ਸਿਹਤਮੰਦ ਰਹੇ, ਇਹ ਅਤਿ ਜ਼ਰੂਰੀ ਹੈ।
ਸਿਹਤਮੰਦ ਰਹਿਣ ਲਈ ਸਾਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਕੋਈ ਰੁੱਝੇਵਾਂ ਰੱਖਣਾ ਹੋਵੇਗਾ। ਸਵੇਰੇ ਛੇਤੀ ਉੱਠਣਾ, ਕਸਰਤ ਕਰਨੀ, ਦੁਪਹਿਰ ਅਤੇ ਰਾਤ ਸਮੇਂ ਭੋਜਨ ਕਰਨਾ ਅਤਿ ਜ਼ਰੂਰੀ ਹੈ। ਰਾਤ ਨੂੰ ਛੇਤੀ ਸੌਣਾ ਅਤੇ ਸਵੇਰੇ ਛੇਤੀ ਉੱਠਣਾ ਵੀ ਸਿਹਤਮੰਦ ਰਹਿਣ ਦਾ ਮੰਤਰ ਹੈ।

ਪਿਛਲੀ ਖ਼ਬਰ 'ਸੈਡ' ਕਰਦਾ ਹੈ ਮੌਨਸੂਨ ਅਗਲੀ ਖ਼ਬਰ ਬਰਸਾਤਾਂ ਵਿਚ ਵਧਾਓ ਰੋਗਾਂ ਨਾਲ ਲੜਨ ਦੀ ਸ਼ਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।