25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਿਹਤ ਲਈ ਲਾਹੇਵੰਦ ਹੈ 'ਬਲੈਕ ਕੌਫ਼ੀ'

ਸਿਹਤ ਲਈ ਲਾਹੇਵੰਦ ਹੈ 'ਬਲੈਕ ਕੌਫ਼ੀ'

ਅਜੀਤ ਡੈਸਕ 25-09-2026

ਨਵੀਆਂ ਖੋਜਾਂ 'ਚ ਸਾਹਮਣੇ ਆਇਆ ਹੈ ਕਿ 'ਬਲੈਕ ਕੌਫ਼ੀ' ਵਿਅਕਤੀ ਦੀ ਨਾਰਕਾਤਮਕ ਸੋਚ ਨੂੰ  ਖ਼ਤਮ ਕਰਦੀ ਹੈ ਤੇ ਖ਼ੁਦਕੁਸ਼ੀ ਕਰਨ ਦੀ ਸੰਭਾਵਨਾ ਨੂੰ  ਵੀ ਘੱਟ ਕਰਦੀ ਹੈ |

ਨਾਲ ਹੀ ਇਹ ਤੁਹਾਨੂੰ ਕਾਮਯਾਬ ਅਥਲੀਟ ਬਣਾਉਣ ਵਿਚ ਮਦਦ ਕਰਦੀ ਹੈ | ਸ਼ੂਗਰ, ਕਈ ਕਿਸਮ ਦੇ ਕੈਂਸਰ, ਪਿੱਤੇ ਦੀ ਪੱਥਰੀ, ਜਿਗਰ ਸੰਬੰਧੀ ਰੋਗਾਂ ਤੋਂ ਬਚਾਉਂਦੀ ਹੈ | ਖੋਜਾਂ ਅਨੁਸਾਰ 150 ਮਿ.ਲੀ. ਕੌਫ਼ੀ ਵਿਚ 60 ਮਿ.ਗ੍ਰਾ. ਕੈਫੀਨ ਦੀ ਮਾਤਰਾ ਹੁੰਦੀ ਹੈ | ਜੇਕਰ ਹਰ ਰੋਜ਼ 300 ਮਿ.ਗ੍ਰਾ. ਕੈਫੀਨ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਿਹਤ ਨੂੰ  ਨੁਕਸਾਨ ਨਹੀਂ ਪਹੁੰਚਾਉਂਦੀ, ਜਿਸ ਦਾ ਮਤਲਬ ਇਹ ਹੈ ਕਿ ਤੁਸੀਂ ਦਿਨ ਭਰ ਵਿਚ ਪੰਜ ਕੱਪ ਕੌਫ਼ੀ ਆਰਾਮ ਨਾਲ ਪੀ ਸਕਦੇ ਹੋ ਪਰ ਜੇਕਰ ਇਸ ਤੋਂ ਜ਼ਿਆਦਾ ਕੌਫ਼ੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਪੇਟ ਦੀ ਖਰਾਬੀ, ਦਿਲ ਦੇ ਸਾੜ ਤੇ ਉਨੀਂਦਰੇ ਦਾ ਕਾਰਨ ਬਣ ਸਕਦੀ ਹੈ | ਇਸ ਨੂੰ  ਜ਼ਿਆਦਾ ਪੀਣ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਸੰਭਾਵਨਾ ਵੀ ਹੋ ਸਕਦੀ ਹੈ | ਸੋ, ਇਸ ਦੀ ਘੱਟ ਮਾਤਰਾ ਵਿਚ ਹੀ ਵਰਤੋਂ ਕਰੋ | ਕੁਝ ਲੋਕਾਂ ਦਾ ਮੰਨਣਾ ਹੈ ਕਿ ਕੌਫ਼ੀ ਨਾਲ ਛਾਤੀ ਕੈਂਸਰ, ਬੱਚੇਦਾਨੀ ਦਾ ਕੈਂਸਰ, ਗੁਰਦੇ ਦੀ ਖ਼ਰਾਬੀ ਆਦਿ ਰੋਗਾਂ ਦੇ ਹੋਣ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ, ਪਰ ਵਿਗਿਆਨੀਆਂ ਅਨੁਸਾਰ ਇਸ ਤਰ੍ਹਾਂ ਦਾ ਕੋਈ ਨਤੀਜਾ ਨਹੀਂ ਮਿਲਿਆ, ਜਿਸ ਨਾਲ ਇਸ ਤੱਥ ਨੂੰ  ਸਹੀ ਮੰਨਿਆ ਜਾ ਸਕੇ | ਇਸ ਦੇ ਉਲਟ ਵਿਗਿਆਨੀਆਂ ਨੂੰ  ਇਹ ਨਤੀਜੇ ਜ਼ਰੂਰ ਮਿਲੇ ਹਨ ਕਿ ਕੌਫ਼ੀ ਮਰਦਾਂ ਨੂੰ  ਵੱਡੀ ਅੰਤੜੀ ਦੇ ਰੋਗ ਅਤੇ ਛਾਤੀ ਦੇ ਕੈਂਸਰ ਤੋਂ ਬਚਾਉਂਦੀ ਹੈ |

ਪਿਛਲੀ ਖ਼ਬਰ ਚੰਗੀ ਸਿਹਤ ਲਈ ਖਾਓ ਇਹ ਪੌਸ਼ਟਿਕ ਭੋਜਨ ਅਗਲੀ ਖ਼ਬਰ ਦਵਾਈਆਂ ਵਰਤੋ ਪਰ ਸਾਵਧਾਨੀ ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।