26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਹੁਤ ਗੁਣਕਾਰੀ ਹੈ ਗਾਜਰ

ਬਹੁਤ ਗੁਣਕਾਰੀ ਹੈ ਗਾਜਰ

ਅਜੀਤ ਡੈਸਕ 27-11-2026

ਗਾਜਰ ਸਭ ਉਮਰ ਦੇ ਵਿਅਕਤੀਆਂ ਲਈ ਬਹੁਤ ਗੁਣਕਾਰੀ ਹੈ | ਗਾਜਰ ਦੀ ਵਰਤੋਂ ਅਸੀਂ ਆਮ ਤੌਰ 'ਤੇ ਸਬਜ਼ੀ, ਸਲਾਦ, ਹਲਵਾ, ਅਚਾਰ, ਮੁਰੱਬਾ ਆਦਿ ਦੇ ਰੂਪ ਵਿਚ ਕਰਦੇ ਹਾਂ ਪਰ ਗਾਜਰ ਨੂੰ  ਕੱਚੀ ਜਾਂ ਸਲਾਦ ਦੇ ਰੂਪ ਵਿਚ ਖਾਧਾ ਜਾਣਾ ਜਾਂ ਇਸ ਦਾ ਜੂਸ ਕੱਢ ਕੇ ਪੀਣਾ ਜ਼ਿਆਦਾ ਲਾਭਕਾਰੀ ਹੁੰਦਾ ਹੈ | ਗਾਜਰ ਦੇ ਅੰਦਰ ਬਹੁਤ ਸਾਰੇ ਗੁਣ ਲੁਕੇ ਹੋਏ ਹਨ | ਆਓ, ਦੇਖੀਏ ਇਹ ਕਿਹੜੇ ਗੁਣ ਹਨ |
-ਗਾਜਰ ਖਜ਼ਾਨਾ ਹੈ ਖਣਿਜ ਲੂਣ ਤੇ ਵਿਟਾਮਿਨਾਂ ਦਾ | ਗਾਜਰ ਵਿਚ ਲੋਹਾ, ਫਾਸਫੋਰਸ, ਕੈਲਸ਼ੀਅਮ ਆਦਿ ਖਣਿਜ ਲੂਣ ਪਾਏ ਜਾਂਦੇ ਹਨ |
-ਗਾਜਰ ਵਿਚ ਵਿਟਾਮਿਨ 'ਏ' ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ  ਵਧਾਉਣ ਤੇ ਠੀਕ ਰੱਖਣ ਲਈ ਜ਼ਰੂਰੀ ਹੁੰਦਾ ਹੈ |
-ਗਾਜਰ ਵਿਚ 10-11 ਫ਼ੀਸਦੀ ਮਿੱਠਾ ਹੁੰਦਾ ਹੈ, ਜੋ ਸਰੀਰ ਨੂੰ  ਊਰਜਾ ਪ੍ਰਦਾਨ ਕਰਦਾ ਹੈ |
-ਗਾਜਰ ਵਿਚ ਲੋਹਾ ਤੱਤ ਪਾਇਆ ਜਾਂਦਾ ਹੈ, ਜੋ ਖੂਨ ਬਣਾਉਂਦਾ ਹੈ, ਜਿਨ੍ਹਾਂ ਵਿਅਕਤੀਆਂ ਨੂੰ  ਅਨੀਮੀਆ ਦੀ ਸ਼ਿਕਾਇਤ ਹੋਵੇ, ਗਾਜਰ ਉਨ੍ਹਾਂ ਲਈ ਬਹੁਤ ਫ਼ਾਇਦੇਮੰਦ ਹੈ |
-ਗਾਜਰ ਵਿਚ ਗੰਧਕ ਵੀ ਪਾਇਆ ਜਾਂਦਾ ਹੈ, ਜੋ ਖੂਨ ਨੂੰ  ਸਾਫ਼ ਕਰਦਾ ਹੈ | ਜੋ ਵਿਅਕਤੀ ਚਮੜੀ ਰੋਗ ਤੋਂ ਪੀੜਤ ਹੋਣ, ਉਹ ਇਸ ਦੀ ਹਰ ਰੋਜ਼ ਵਰਤੋਂ ਕਰਨ | ਚਮੜੀ ਰੋਗਾਂ ਜਿਵੇਂ ਖਾਰਿਸ਼, ਫੋੜਾ ਅਤੇ ਫਿਨਸੀਆਂ ਤੋਂ ਛੁਟਕਾਰਾ ਮਿਲਦਾ ਹੈ |

 

ਪਿਛਲੀ ਖ਼ਬਰ ਤੰਦਰੁਸਤ ਰਹਿਣ ਲਈ ਬਦਲੋ ਕੁਝ ਆਦਤਾਂ ਅਗਲੀ ਖ਼ਬਰ ਖਾਂਸੀ ਨਾ ਬਣੇ ਫਾਂਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।