02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਮਾਣਮੱਤਾ ਸਫ਼ਰ

ਅਜੀਤ ਡੈਸਕ 29-07-2026

ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਸਫ਼ਰ ਸੰਘਰਸ਼, ਸਮਰਪਣ ਤੇ ਇਤਿਹਾਸਕ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ। 1934 'ਚ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤ ਨੇ ਰਾਸ਼ਟਰਮੰਡਲ ਖੇਡਾਂ-2022 ਤੱਕ ਕੁੁੱਲ 564 ਤਗਮੇ ਆਪਣੇ ਨਾਂਅ ਕੀਤੇ ਹਨ, ਜਿਨ੍ਹਾਂ 'ਚ 203 ਸੋਨੇ, 189 ਚਾਂਦੀ ਤੇ 172 ਕਾਂਸੀ ਦੇ ਤਗਮੇ ਸ਼ਾਮਿਲ ਹਨ। ਅੱਜ ਭਾਰਤ ਰਾਸ਼ਟਰਮੰਡਲ ਖੇਡਾਂ ਦੀਆਂ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਹੈ। ਭਾਰਤ ਨੇ 1934 ਵਿਚ ਲੰਡਨ ਵਿਚ ਹੋਈਆਂ ਉੁਸ ਸਮੇਂ ਦੀਆਂ 'ਬ੍ਰਿਟਿਸ਼ ਐਂਪਾਇਰ ਗੇਮਜ਼' ਵਿਚ ਪਹਿਲੀ ਵਾਰ ਹਿੱਸਾ ਲਿਆ ਸੀ। 6 ਖਿਡਾਰੀਆਂ ਦੇ ਦਲ ਨੇ ਟਰੈਕ ਐਂਡ ਫੀਲਡ ਅਤੇ ਕੁੁਸ਼ਤੀ ਮੁੁਕਾਬਲਿਆਂ 'ਚ ਭਾਗ ਲਿਆ। ਇਨ੍ਹਾਂ ਖੇਡਾਂ 'ਚ ਪਹਿਲਵਾਨ ਰਾਸ਼ਿਦ ਅਨਵਰ ਨੇ ਪੁੁਰਸ਼ਾਂ ਦੇ 74 ਕਿਲੋ ਫ੍ਰੀਸਟਾਈਲ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਲਈ ਪਹਿਲਾ ਤਗਮਾ ਜਿੱਤਣ ਦਾ ਇਤਿਹਾਸ ਰਚਿਆ ਸੀ। ਆਜ਼ਾਦੀ ਤੋਂ ਬਾਅਦ ਸ਼ੁੁਰੂਆਤੀ ਸਾਲ ਭਾਰਤ ਲਈ ਚੁੁਣੌਤੀਪੂਰਨ ਰਹੇ ਤੇ 1958 ਤੱਕ ਭਾਰਤ ਨੂੰ ਵੱਡੀ ਸਫਲਤਾ ਨਾ ਮਿਲੀ, ਪਰ 1958 'ਚ ਕਾਰਡਿਫ (ਵੇਲਜ਼) ਵਿਖੇ ਕਰਾਈਆਂ, ਇਨ੍ਹਾਂ ਖੇਡਾਂ ਨੇ ਭਾਰਤੀ ਖੇਡ ਇਤਿਹਾਸ ਦਾ ਨਵਾਂ ਅਧਿਆਇ ਲਿਖਿਆ। ਮਹਾਨ ਦੌੜਾਕ ਮਿਲਖਾ ਸਿੰਘ ਨੇ 440 ਯਾਰਡ ਦੌੜ ਵਿਚ ਸੋਨ ਤਗਮਾਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿਚ ਸੋਨਾ ਜਿੱਤਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਿਲ ਕੀਤਾ। ਇਨ੍ਹਾਂ ਖੇਡਾਂ 'ਚ ਹੀ ਹੈਵੀਵੇਟ ਪਹਿਲਵਾਨ ਲੀਲਾ ਰਾਮ ਨੇ ਵੀ ਸੋਨ ਤਗਮਾ ਜਿੱਤ ਕੇ ਭਾਰਤ ਦੀ ਸ਼ਾਨ ਵਧਾਈ। ਕਾਰਡਿਫ-1958 ਭਾਰਤੀ ਮਹਿਲਾ ਖੇਡ ਇਤਿਹਾਸ ਲਈ ਵੀ ਯਾਦਗਾਰ ਰਿਹਾ। ਟਰੈਕ ਐਂਡ ਫੀਲਡ ਖਿਡਾਰਨ ਸਟੈਫਨੀ ਡਿਸੂਜ਼ਾ ਤੇ ਐਲਿਜ਼ਾਬੇਥ ਡੇਵਨਪੋਰਟ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਵਾਲੀਆਂ ਪਹਿਲੀਆਂ ਭਾਰਤੀ ਮਹਿਲਾ ਅਥਲੀਟ ਬਣੀਆਂ। 1970 ਤੇ 1980 ਦੇ ਦਹਾਕਿਆਂ ਵਿਚ ਭਾਰਤੀ ਪਹਿਲਵਾਨਾਂ ਨੇ ਤਗਮਿਆਂ ਨਾਲ ਦੇਸ਼ ਦੀ ਝੋਲੀ ਭਰਨ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਭਾਰ ਤੋਲਕ ਖਿਡਾਰੀਆਂ ਨੇ ਵੀ ਇਤਿਹਾਸਕ ਪ੍ਰਦਰਸ਼ਨ ਕੀਤੇ। ਦੋ ਵਾਰ ਦੇ ਉਲੰਪੀਅਨ ਰਾਘਵਨ ਚੰਦਰਸ਼ੇਖਰਨ ਨੇ ਰਾਸ਼ਟਰਮੰਡਲ ਖੇਡਾਂ-1990 'ਚ ਤਿੰਨ ਸੋਨ ਤਗਮੇ ਜਿੱਤੇ, ਜਦਕਿ 1994 'ਚ ਤਿੰਨ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ।
ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਸਭ ਤੋਂ ਸਫਲ ਖੇਡ ਨਿਸ਼ਾਨੇਬਾਜ਼ੀ ਰਹੀ ਹੈ। ਭਾਰਤੀ ਸ਼ੂਟਰਾਂ ਨੇ ਕੁੁੱਲ 135 ਤਗਮੇ ਜਿੱਤ ਕੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਨਿਸ਼ਾਨੇਬਾਜ਼ ਜਸਪਾਲ ਰਾਣਾ ਰਾਸ਼ਟਰਮੰਡਲ ਖੇਡਾਂ ਦੇ ਸਭ ਤੋਂ ਸਫਲ ਭਾਰਤੀ ਖਿਡਾਰੀ ਹਨ। ਉੁਨ੍ਹਾਂ ਨੇ ਕੁੁੱਲ 15 ਤਗਮੇ ਜਿੱਤੇ, ਜਿਨ੍ਹਾਂ 'ਚ 9 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ। 1990 ਤੇ 2000 ਦੇ ਦਹਾਕਿਆਂ 'ਚ ਉੁਨ੍ਹਾਂ ਨੇ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਦਬਦਬਾ ਕਾਇਮ ਰੱਖਿਆ। ਭਾਰਤ ਦਾ ਹੁੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਨਵੀਂ ਦਿੱਲੀ 'ਚ ਹੋੋਈਆਂ 2010 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਰਿਹਾ। ਮੇਜ਼ਬਾਨ ਦੇਸ਼ ਵਜੋਂ ਭਾਰਤ ਨੇ 101 ਤਗਮੇ ਜਿੱਤ ਕੇ ਇਤਿਹਾਸ ਰਚਿਆ। ਇਨ੍ਹਾਂ 'ਚ 39 ਸੋਨ, 26 ਚਾਂਦੀ ਤੇ 36 ਕਾਂਸੀ ਦੇ ਤਗਮੇ ਸ਼ਾਮਿਲ ਸਨ। ਭਾਰਤ ਤਗਮਾ ਸੂਚੀ 'ਚ ਵੀ ਦੂਜੇ ਸਥਾਨ 'ਤੇ ਰਿਹਾ ਸੀ, ਜੋ ਅੱਜ ਵੀ ਦੇਸ਼ ਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤੀ ਮਹਿਲਾ ਖਿਡਾਰੀਆਂ ਨੇ ਵੀ ਪਿਛਲੇ ਕੁੁਝ ਦਹਾਕਿਆਂ 'ਚ ਸ਼ਾਨਦਾਰ ਉੁਡਾਣ ਭਰੀ ਹੈ। 1978 ਵਿਚ ਅਮੀ ਘੀਆ ਤੇ ਕੰਵਲ ਸਿੰਘ ਰਾਸ਼ਟਰਮੰਡਲ ਖੇਡਾਂ 'ਚ ਤਗਮਾ ਜਿੱਤਣ ਵਾਲੀਆਂ ਪਹਿਲੀਆਂ ਭਾਰਤੀ ਮਹਿਲਾਵਾਂ ਬਣੀਆਂ, ਜਿਨ੍ਹਾਂ ਨੇ ਮਹਿਲਾ ਡਬਲਜ਼ ਬੈਡਮਿੰਟਨ ਵਿਚ ਕਾਂਸੀ ਦਾ ਤਗਮਾ ਜਿੱਤਿਆ। ਗੋਲਡ ਕੋਸਟ-2018 'ਚ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਚਾਰ ਤਗਮੇ ਜਿੱਤ ਕੇ ਭਾਰਤ ਦੀ ਸਭ ਤੋਂ ਸਫਲ ਖਿਡਾਰਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਸੰਸਕਰਨ 'ਚ ਭਾਰਤ ਨੇ ਕੁੁੱਲ 66 ਤਗਮੇ ਜਿੱਤ ਕੇ ਤਗਮਾ ਸੂਚੀ 'ਚ ਤੀਜਾ ਸਥਾਨ ਹਾਸਿਲ ਕੀਤਾ। 2000 ਤੋਂ ਬਾਅਦ ਭਾਰਤ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ ਦਬਦਬਾ ਬਣਾਇਆ ਅਤੇ ਹਰ ਸੰਸਕਰਨ 'ਚ ਚੋਟੀ ਦੇ ਦੇਸ਼ਾਂ ਵਿਚ ਆਪਣੀ ਮੌਜੂਦਗੀ ਦਰਜ ਕਰਾਈ। ਅਥਲੈਟਿਕਸ, ਕੁੁਸ਼ਤੀ, ਵੇਟਲਿਫਟਿੰਗ, ਬਾਕਸਿੰਗ, ਬੈਡਮਿੰਟਨ, ਟੇਬਲ ਟੈਨਿਸ ਤੇ ਨਿਸ਼ਾਨੇਬਾਜ਼ੀ ਵਰਗੀਆਂ ਖੇਡਾਂ 'ਚ ਭਾਰਤੀ ਖਿਡਾਰੀਆਂ ਦੀਆਂ ਲਗਾਤਾਰ ਸਫਲਤਾਵਾਂ ਨੇ ਦੇਸ਼ ਨੂੰ ਰਾਸ਼ਟਰਮੰਡਲ ਖੇਡਾਂ ਦੀ ਇਕ ਮਹੱਤਵਪੂਰਨ ਤਾਕਤ ਵਜੋਂ ਸਥਾਪਤ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਸਫ਼ਲਤਾ ਕਿਸੇ ਇਕ ਖੇਡ ਤੱਕ ਸੀਮਤ ਨਹੀਂ ਰਹੀ। ਨਿਸ਼ਾਨੇਬਾਜ਼ੀ, ਕੁੁਸ਼ਤੀ ਤੇ ਵੇਟਲਿਫਟਿੰਗ ਨੇ ਸਭ ਤੋਂ ਵੱਧ ਤਗਮੇ ਦਿਵਾਏ ਹਨ, ਜਦਕਿ ਬਾਕਸਿੰਗ, ਬੈਡਮਿੰਟਨ, ਟੇਬਲ ਟੈਨਿਸ ਤੇ ਅਥਲੈਟਿਕਸ ਨੇ ਵੀ ਭਾਰਤ ਦੀ ਅੰਤਰਰਾਸ਼ਟਰੀ ਪਛਾਣ ਨੂੰ ਮਜ਼ਬੂਤ ਕੀਤਾ ਹੈ। ਅਥਲੈਟਿਕਸ ਵਿਚ ਮਿਲਖਾ ਸਿੰਘ ਤੋਂ ਲੈ ਕੇ ਆਧੁੁਨਿਕ ਯੁੁੱਗ ਦੇ ਭਾਰਤੀ ਅਥਲੀਟਾਂ ਤੱਕ ਦੇ ਪ੍ਰਦਰਸ਼ਨਾਂ ਨੇ ਦੇਸ਼ ਦੀ ਸਾਖ ਨੂੰ ਨਵੀਆਂ ਉੁਚਾਈਆਂ ਤੱਕ ਪਹੁੁੰਚਾਇਆ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਇਹ ਰਿਕਾਰਡ ਸਾਬਤ ਕਰਦਾ ਹੈ, ਕਿ ਦੇਸ਼ ਹੁੁਣ ਕੁੁਝ ਚੋਣਵੀਆਂ ਨਹੀਂ, ਸਗੋਂ ਕਈ ਖੇਡਾਂ ਵਿਚ ਵਿਸ਼ਵ ਪੱਧਰ 'ਤੇ ਮਜ਼ਬੂਤ ਦਾਅਵੇਦਾਰ ਬਣ ਚੁੁੱਕਾ ਹੈ। ਭਾਰਤ ਨੇ 1934 ਵਿਚ ਸਿਰਫ਼ ਇਕ ਕਾਂਸੀ ਦੇ ਤਗਮੇ ਨਾਲ ਆਪਣਾ ਸਫ਼ਰ ਸ਼ੁੁਰੂ ਕੀਤਾ ਸੀ। 1958 ਵਿਚ ਮਿਲਖਾ ਸਿੰਘ ਦੇ ਇਤਿਹਾਸਕ ਸੋਨ ਤਗਮੇ ਨਾਲ ਨਵਾਂ ਦੌਰ ਸ਼ੁੁਰੂ ਹੋਇਆ। 1990 ਤੋਂ ਬਾਅਦ ਭਾਰਤ ਦੇ ਪ੍ਰਦਰਸ਼ਨ ਵਿਚ ਤੇਜ਼ੀ ਨਾਲ ਸੁੁਧਾਰ ਆਇਆ ਤੇ 2002 ਤੋਂ ਲਗਾਤਾਰ ਭਾਰਤ ਦੁੁਨੀਆ ਦੀਆਂ ਚੋਟੀ ਦੀਆਂ ਟੀਮਾਂ ਵਿਚ ਸ਼ਾਮਿਲ ਹੋ ਗਿਆ। ਭਾਰਤ ਲਈ ਨਵੀਂ ਦਿੱਲੀ 'ਚ ਕਰਾਈਆਂ 2010 ਦੀਆਂ ਰਾਸ਼ਟਰਮੰਡਲ ਖੇਡਾਂ ਸਭ ਤੋਂ ਸਫ਼ਲ ਰਹੀਆਂ। ਇਸ ਤੋਂ ਬਾਅਦ ਗਲਾਸਗੋ (2014), ਗੋਲਡ ਕੋਸਟ (2018) ਤੇ ਬਰਮਿੰਘਮ (2022) ਵਿਚ ਭਾਰਤ ਨੇ 60 ਤੋਂ ਵੱਧ ਤਗਮੇ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ।
ਭਾਰਤ ਦਾ ਇਹ ਸਫ਼ਰ ਦਰਸਾਉਂਦਾ ਹੈ ਕਿ ਦੇਸ਼ ਹੁੁਣ ਰਾਸ਼ਟਰਮੰਡਲ ਖੇਡਾਂ ਦੀਆਂ ਪ੍ਰਮੁੁੱਖ ਖੇਡ ਸ਼ਕਤੀਆਂ 'ਚੋਂ ਇਕ ਬਣ ਚੁੁੱਕਾ ਹੈ। ਹੁੁਣ ਗਲਾਸਗੋ (ਸਕਾਟਲੈਂਡ) 'ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ-2026 ਵਿਚ ਵੀ ਭਾਰਤੀ ਖਿਡਾਰੀ ਇਸ ਗੌਰਵਮਈ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ ਅਤੇ ਦੇਸ਼ ਦੀ ਝੋਲੀ 'ਚ ਹੋਰ ਤਗਮੇ ਪਾ ਰਹੇ ਹਨ।

-ਖੇਡ ਪ੍ਰਤੀਨਿਧ।
ਮੋਬਾਈਲ : 98729-78781

ਪਿਛਲੀ ਖ਼ਬਰ 29-07-26 ਅਗਲੀ ਖ਼ਬਰ ਮੁਆਫ਼ੀ ਮੰਗਣ ਵਾਲੇ ਨਾਲੋਂ ਮੁਆਫ਼ੀ ਦੇਣ ਵਾਲਾ ਵੱਡਾ ਹੁੰਦੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।