29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

'ਸਿਸਟਮ ਕਾ ਸੁਲਤਾਨ' ਦੀ 'ਇਰਾ ਮਹਿਰਾ' ਪ੍ਰਿਅੰਕਾ ਬਜਾਜ ਸਿੱਬਲ

ਅਜੀਤ ਡੈਸਕ 24-06-2026

 

ਲੜੀਵਾਰ 'ਅਨੁਪਮਾ' ਵਿਚ ਖਲਨਾਇਕਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਬਜਾਜ ਸਿੱਬਲ ਇਨ੍ਹੀਂ ਦਿਨੀਂ ਰਜਨੀਸ਼ ਦੁੱਗਲ ਦੀ ਮੁੱਖ ਭੂਮਿਕਾ ਵਾਲੀ ਸਸਪੈਂਸ ਅਤੇ ਰਿਵੈਂਜ ਡਰਾਮਾ ਵੈੱਬ ਸੀਰੀਜ਼ 'ਸਿਸਟਮ ਕਾ ਸੁਲਤਾਨ' ਨੂੰ ਲੈ ਕੇ ਚਰਚਾ ਖਟ ਰਹੀ ਹੈ।
ਦੋ ਵਾਰ ਨੈਸ਼ਨਲ ਸੁੰਦਰਤਾ ਮੁਕਾਬਲੇ ਦੀ ਜੇਤੂ ਰਹਿ ਚੁੱਕੀ ਪ੍ਰਿਅੰਕਾ ਬਜਾਜ ਸਿੱਬਲ, ਇਰਾ ਮਹਿਰਾ ਦੇ ਕਿਰਦਾਰ ਵਿਚ ਕਹਾਣੀ ਦੇ ਕੇਂਦਰ ਵਿਚ ਹੈ। ਇਰਾ ਮਹਿਰਾ ਇਕ ਆਜ਼ਾਦ ਅਤੇ ਪੱਕੇ 'ਇਰਾਦੇ ਵਾਲੀ' ਇਸ ਤਰ੍ਹਾਂ ਦੀ ਮਹਿਲਾ ਹੈ ਜੋ ਹਰ ਮੁਸ਼ਕਿਲ ਦੇ ਬਾਵਜੂਦ ਆਪਣੇ ਪਿਤਾ ਦੀ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਵੈੱਬ ਸੀਰੀਜ਼ 'ਸਿਸਟਮ ਕਾ ਸੁਲਤਾਨ' ਤੋਂ ਪਹਿਲਾਂ ਪ੍ਰਿਅੰਕਾ ਲਘੂ ਫ਼ਿਲਮ 'ਕਥਾਕਾਰ' ਵਿਚ ਮਹਿਲਾ ਪੁਲਿਸ ਅਧਿਕਾਰੀ ਦੀ ਮੁੱਖ ਭੂਮਿਕਾ ਨਿਭਾ ਕੇ ਵੀ ਸਭ ਦਾ ਧਿਆਨ ਖਿੱਚ ਚੁੱਕੀ ਹੈ। ਵੈੱਬ ਸੀਰੀਜ਼ 'ਅਮਰ ਵਿਸ਼ਵਾਸ' ਵਿਚ ਵੀ ਉਨ੍ਹਾਂ ਨੇ ਆਪਣੇ ਕਿਰਦਾਰ ਜ਼ਰੀਏ ਦਰਸ਼ਕਾਂ ਦੇ ਦਿਲੋ-ਦਿਮਾਗ਼ 'ਤੇ ਡੂੰਘਾ ਅਸਰ ਛੱਡਿਆ।
ਲੜੀਵਾਰ 'ਅਨੁਪਮਾ' ਵਿਚ ਪ੍ਰਿਅੰਕਾ ਨੇ ਅਨੁਜ ਕਪਾੜੀਆ ਦੇ ਵੱਡੇ ਭਰਾ ਅੰਕੁਸ਼ ਕਪਾੜੀਆ ਦੀ ਪਤਨੀ ਬਰਖਾ ਕਪਾੜੀਆ ਦੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਕਿਰਦਾਰ ਨੂੰ ਪ੍ਰਿਅੰਕਾ ਨੇ ਬਹੁਤ ਹੀ ਸ਼ਾਲੀਨਤਾ ਅਤੇ ਸਟਾਈਲ ਨਾਲ ਨਿਭਾਇਆ ਹੈ। ਉਸ ਦੇ ਚਿਹਰੇ ਦੇ ਹਾਵ-ਭਾਵ ਅਤੇ ਗੱਲ ਕਰਨ ਦਾ ਤਰੀਕਾ ਇਕ ਆਧੁਨਿਕ, ਚਲਾਕ ਅਤੇ ਦਬੰਗ ਮਹਿਲਾ ਦੇ ਰੂਪ ਵਿਚ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕਰਦਾ ਹੈ।
ਐਕਟਿੰਗ ਵਿਚ ਆਉਣ ਤੋਂ ਪਹਿਲਾਂ ਪ੍ਰਿਅੰਕਾ ਕਈ ਟੀ.ਵੀ. ਇਸ਼ਤਿਹਾਰਾਂ ਵਿਚ ਵੀ ਕੰਮ ਕਰ ਚੁੱਕੀ ਹੈ। ਉਹ ਆਪਣੀ ਫਿਟਨੈੱਸ ਅਤੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ ਜੋ ਉਸ ਦੇ 'ਅਨੁਪਮਾ' ਦੇ ਬਰਖਾ ਵਾਲੇ ਕਿਰਦਾਰ ਵਿਚ ਸਾਫ਼ ਝਲਕਦਾ ਹੈ। ਪ੍ਰਿਅੰਕਾ ਹੁਣ ਤੱਕ ਦੇ ਕਰੀਅਰ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਚੁੱਕੀ ਹੈ। ਹਾਲ ਹੀ ਵਿਚ ਪ੍ਰਿਅੰਕਾ ਯੋਜਨਾਵਾਂ, ਰੋਮਾਂਚਕ ਐਕਸ਼ਨ ਅਤੇ ਹੈਰਾਨ ਕਰਨ ਵਾਲੇ ਮੋੜਾਂ 'ਤੇ ਆਧਾਰਿਤ ਫ਼ਿਲਮ 'ਦ ਗ੍ਰੇਟ ਪੰਜਾਬ ਰਾਬਰੀ' ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਵੀ ਉਸ ਦੇ ਪੋਰਟਫੋਲੀਓ ਵਿਚ ਇਸ ਸਮੇਂ ਕਈ ਰੋਮਾਂਚਕ ਪ੍ਰਾਜੈਕਟ ਸ਼ਾਮਿਲ ਹਨ।

ਪਿਛਲੀ ਖ਼ਬਰ ਰਕੁਲਪ੍ਰੀਤ ਸਿੰਘ ਕੰਮ 'ਚ ਵਿਸ਼ਵਾਸ ਹੈ ਅਗਲੀ ਖ਼ਬਰ ਸ਼ਹਿਰ ’ਚ ਸਾਫ-ਸਫਾਈ ਪੱਖੋਂ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਏ. ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।