25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

'ਸ਼ੀਸ਼ਾ ਹੋ ਯਾ ਦਿਲ, ਆਿਖ਼ਰ ਟੂਟ ਜਾਤਾ ਹੈ'...!!

'ਸ਼ੀਸ਼ਾ ਹੋ ਯਾ ਦਿਲ, ਆਿਖ਼ਰ ਟੂਟ ਜਾਤਾ ਹੈ'...!!

ਅਜੀਤ ਡੈਸਕ 25-11-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)

 1990 ਦੇ ਦਹਾਕੇ ਦੇ ਸ਼ੁਰੂ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ | ਮੋਹਸਿਨ ਖਾਨ ਜੰਨਤ ਨਾਲ ਕਰਾਚੀ ਵਿਚ ਰਹਿਣ ਲੱਗ ਪਏ | ਇਸ ਨਾਲ ਜੰਨਤ ਦੀ ਕੋਲ ਰੱਖਣ ਨੂੰ  ਲੈ ਕੇ ਦੋਵਾਂ ਮਾਪਿਆਂ ਵਿਚਕਾਰ ਇਕ ਲੰਬੀ ਕਾਨੂੰਨੀ ਲੜਾਈ ਚੱਲੀ, ਜਿਸ ਦੇ ਨਤੀਜੇ ਵਜੋਂ ਰੀਨਾ ਰਾਏ ਨੂੰ  ਜੰਨਤ ਨੂੰ  ਪਾਲਣ ਦਾ ਅਧਿਕਾਰ ਮਿਲ ਗਿਆ | ਆਪਣੀ ਮਾਂ ਸ਼ਾਰਦਾ ਵਾਂਗ, ਰੀਨਾ ਰਾਏ ਨੇ ਵੀ ਤਲਾਕ ਤੋਂ ਬਾਅਦ ਆਪਣੀ ਧੀ ਜੰਨਤ ਦਾ ਨਾਂਅ ਬਦਲ ਕੇ ਸਨਮ ਖਾਨ ਰੱਖ ਦਿੱਤਾ ਅਤੇ ਉਹ ਮੁੰਬਈ ਵਿਚ ਆਪਣੀ ਧੀ ਦੀ ਪਰਵਰਿਸ਼ ਕਰ ਰਹੀ ਹੈ | ਆਪਣੇ ਰੇਨ ਡਾਂਸ 'ਅਬ ਕੇ ਸਾਵਨ ਮੇਂ ਜੀ ਡਰੇ' (ਜੈਸੇ ਕੋ ਤੈਸਾ, 1973) ਲਈ ਮਸ਼ਹੂਰ, ਰੀਨਾ ਰਾਏ ਨੇ 1992 ਵਿਚ ਫ਼ਿਲਮ 'ਆਦਮੀ ਖਿਲੋਨਾ ਹੈ' ਨਾਲ ਇਕ ਸਹਾਇਕ ਅਦਾਕਾਰਾ ਵਜੋਂ ਬਾਲੀਵੁੱਡ ਵਿਚ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ, ਪਰ ਉਹ ਆਪਣੀ ਪਿਛਲੀ ਸਫਲਤਾ ਨੂੰ  ਦੁਹਰਾ ਨਹੀਂ ਸਕੀ | ਉਸ ਦੀ ਆਖਰੀ ਫ਼ਿਲਮੀ ਭੂਮਿਕਾ ਜੇ.ਪੀ. ਦੱਤਾ ਦੀ ਫ਼ਿਲਮ 'ਰਿਫਿਊਜ਼ੀ' (2000) ਵਿਚ ਸੀ | ਫਿਰ ਉਹ ਟੈਲੀਵਿਜ਼ਨ ਵੱਲ ਮੁੜ ਗਈ ਅਤੇ ਆਪਣੀ ਭੈਣ ਬਰਖਾ ਦੇ ਸੀਰੀਅਲ 'ਈਨਾ ਮੀਨਾ ਡੀਕਾ' ਵਿਚ ਦਿਖਾਈ ਦਿੱਤੀ | ਇਕੱਠਿਆਂ ਉਨ੍ਹਾਂ ਨੇ 2004 ਵਿਚ ਇਕ ਐਕਟਿੰਗ ਸਕੂਲ ਖੋਲਿ੍ਹਆ | ਹੁਣ ਰੀਨਾ ਰਾਏ ਜ਼ਿਆਦਾਤਰ ਇਸ ਵਿਚ ਰੁੱਝੀ ਰਹਿੰਦੀ ਹੈ | ਕਦੇ-ਕਦੇ ਰਿਐਲਿਟੀ ਸ਼ੋਅ ਜਾਂ ਰਾਜਨੀਤਿਕ ਪਲੇਟਫਾਰਮਾਂ 'ਤੇ ਦਿਖਾਈ ਦਿੰਦੀ ਹੈ | ਰੀਨਾ ਰਾਏ ਨੂੰ  1979 ਵਿਚ 'ਅਪਨਾਪਨ' ਲਈ ਫ਼ਿਲਮਫੇਅਰ ਦੀ ਸਰਬੋਤਮ ਸਹਾਇਕ ਅਦਾਕਾਰਾ ਪੁਰਸਕਾਰ ਜੇਤੂ ਘੋਸ਼ਿਤ ਕੀਤਾ ਗਿਆ ਸੀ, ਪਰ ਉਸ ਨੇ ਇਹ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਉਹ ਸਰਵੋਤਮ ਅਦਾਕਾਰਾ ਦੇ ਪੁਰਸਕਾਰ ਦੀ ਹੱਕਦਾਰ ਹੈ | ਉਸ ਨੂੰ  1977 ਵਿਚ 'ਨਾਗਿਨ' ਅਤੇ 1981 ਵਿਚ 'ਆਸ਼ਾ' ਫਿਲਮ ਵਿਚ ਉਸ ਦੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰਾ ਦੇ ਪੁਰਸਕਾਰਾਂ ਲਈ ਨਾਮਜ਼ਦ ਜ਼ਰੂਰ ਕੀਤਾ ਗਿਆ ਸੀ, ਪਰ ਉਹ ਜਿੱਤਣ ਵਿਚ ਅਸਫਲ ਰਹੀ | ਕੁੱਲ ਮਿਲਾ ਕੇ ਰੀਨਾ ਰਾਏ ਦੀ ਜ਼ਿੰਦਗੀ ਦੀ ਤੁਲਨਾ ਉਸ ਦੀ ਫ਼ਿਲਮ 'ਆਸ਼ਾ' ਦੇ ਗੀਤ 'ਸ਼ੀਸ਼ਾ ਹੋ ਕਿ ਦਿਲ ਅਖੀਰ ਟੂਟ ਜਾਤਾ ਹੈ' ਨਾਲ ਕੀਤੀ ਗਈ ਹੈ | (ਸਮਾਪਤ)

ਪਿਛਲੀ ਖ਼ਬਰ ਪ੍ਰਸੰਸਕਾਂ ਦੇ ਦਿਲੋ-ਦਿਮਾਗ ਤੋਂ ਬਾਹਰ ਹੋਣਾ ਨਹੀਂ ਚਾਹੁੰਦੀ ਸ਼ਰਧਾ ਨਿਗਮ ਅਗਲੀ ਖ਼ਬਰ ਕ੍ਰਿਸ਼ਮਈ ਅੰਦਾਜ਼ ਵਾਲੀ ਕ੍ਰਿਸ਼ਮਾ ਕਪੂਰ ਦੀਆਂ ਦਿਲਚਸਪ ਬਾਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।