ਕੋਲੰਬੋ, 28 ਫਰਵਰੀ (ਪੀ. ਟੀ. ਆਈ.)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 'ਚ ਸ੍ਰੀਲੰਕਾ ਤੇ ਪਾਕਿਸਤਾਨ ਵਿਚਕਾਰ ਇਕ ਦਿਲਚਸਪ ਮੈਚ ਖੇਡਿਆ ਗਿਆ | ਪਾਕਿਸਤਾਨ ਨੇ ਇਹ ਮੈਚ 5 ਦੌੜਾਂ ਨਾਲ ਜਿੱਤਿਆ, ਪਰ ਸੈਮੀਫਾਈਨਲ ਦੀ ਦÏੜ ਤੋਂ ਬਾਹਰ ਹੋ ਗਿਆ | ਪਾਕਿਸਤਾਨ ਨੇ ਸੈਮੀਫਾਈਨਲ 'ਚ ਰਹਿਣ ਲਈ ਸ੍ਰੀਲੰਕਾ ਨੂੰ 147 ਦÏੜਾਂ 'ਤੇ ਹੀ ਰੋਕਣਾ ਸੀ ਜੋ ਕਿ ਨਾ ਹੋ ਪਾਇਆ | ਇਸਦਾ ਮਤਲਬ ਹੈ ਕਿ ਇਸ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦਾ ਸਫ਼ਰ ਹੁਣ ਖਤਮ ਹੋ ਗਿਆ ਹੈ | ਪਾਕਿਸਤਾਨ ਦੀ ਹਾਰ ਨੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ 'ਚ ਅੱਗੇ ਵਧਣ ਦਾ ਮÏਕਾ ਦਿੱਤਾ ਹੈ | ਇੰਗਲੈਂਡ ਦੇ ਨਾਲ ਨਿਊਜ਼ੀਲੈਂਡ ਨੇ ਗਰੁੱਪ 2 ਤੋਂ ਕੁਆਲੀਫਾਈ ਕਰ ਲਿਆ ਹੈ | ਅੱਜ ਦੇ 10ਵੇਂ ਸੁਪਰ 8 ਮੈਚ 'ਚ ਪਾਕਿਸਤਾਨ ਨੇ ਸ੍ਰੀਲੰਕਾ ਨੂੰ 213 ਦÏੜਾਂ ਦਾ ਟੀਚਾ ਦਿੱਤਾ | ਸ਼੍ਰੀਲੰਕਾ ਨੇ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਾਕਿਸਤਾਨ ਨੇ 20 ਓਵਰਾਂ 'ਚ 8 ਵਿਕਟਾਂ 'ਤੇ 212 ਦÏੜਾਂ ਬਣਾਈਆਂ | ਇਸ ਮੌਕੇ ਸਾਹਿਬਜ਼ਾਦਾ ਫਰਹਾਨ ਨੇ ਸੈਂਕੜਾ ਲਗਾਇਆ, ਜਦੋਂ ਕਿ ਫਖਰ ਜ਼ਮਾਨ ਨੇ ਅਰਧ ਸੈਂਕੜਾ ਲਗਾਇਆ | ਦੋਵਾਂ ਨੇ 176 ਦÏੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ | ਸ੍ਰੀਲੰਕਾ ਲਈ, ਦਿਲਸ਼ਾਨ ਮਦੁਸ਼ੰਕਾ ਨੇ 3 ਵਿਕਟਾਂ ਲਈਆਂ | ਦਾਸੁਨ ਸ਼ਨਾਕਾ ਨੇ 2 ਵਿਕਟਾਂ ਲਈਆਂ¢ ਦੁਸ਼ਮੰਥਾ ਚਮੀਰਾ ਨੇ ਇਕ ਵਿਕਟ ਲਈ | ਸ੍ਰੀਲੰਕਾ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 207 ਦÏੜਾਂ ਹੀ ਬਣਾਈਆਂ |
ਸ੍ਰੀਲੰਕਾ ਨੂੰ ਹਰਾ ਕੇ ਵੀ ਪਾਕਿਸਤਾਨ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ <br/>
ਅਜੀਤ ਡੈਸਕ
01-03-2026