31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੀ.ਵੀ. ਸਿੰਧੂ ਸੁਰੱਖਿਅਤ ਭਾਰਤ ਵਾਪਸ ਪਰਤੀ

ਅਜੀਤ ਡੈਸਕ 04-03-2026


ਬੈਂਗਲੁਰੂ, 3 ਮਾਰਚ (ਪੀ.ਟੀ.ਆਈ.)-ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਸੁਰੱਖਿਅਤ ਭਾਰਤ ਵਾਪਸ ਆ ਗਈ ਹੈ | ਸਿੰਧੂ 2 ਦਿਨ ਪਹਿਲਾਂ ਈਰਾਨੀ ਡਰੋਨ ਹਮਲੇ ਦੌਰਾਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਸ ਗਈ ਸੀ | ਉਹ ਆਲ ਇੰਗਲੈਂਡ ਓਪਨ ਖੇਡਣ ਲਈ ਬਰਮਿੰਘਮ ਜਾ ਰਹੀ ਸੀ | ਸਿੰਧੂ ਦੀ ਦੁਬਈ ਤੋਂ ਕਨੈਕਟਿੰਗ ਫਲਾਈਟ ਸੀ | ਸਨਿਚਰਵਾਰ ਨੂੰ 30 ਸਾਲਾ ਸਿੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕ ਵੀਡੀਓ ਸੰਦੇਸ਼ 'ਚ ਹਵਾਈ ਅੱਡੇ 'ਤੇ ਫਸੇ ਵੱਡੀ ਗਿਣਤੀ 'ਚ ਯਾਤਰੀਆਂ ਨੂੰ ਦਿਖਾਇਆ ਸੀ, ਜੋ ਡਰ ਦੇ ਮਾਹÏਲ ਦਾ ਅਨੁਭਵ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਮੱਧ ਪੂਰਬ 'ਚ ਤਣਾਅ ਤੇ ਟਕਰਾਅ ਵਧਣ ਨਾਲ ਇਹ ਸਥਿਤੀ ਹੋਰ ਵੀ ਵਿਗੜ ਗਈ, ਜਿਸ ਕਾਰਨ ਦੁਬਈ ਦੇ ਹਵਾਈ ਮਾਰਗਾਂ 'ਤੇ ਵਿਆਪਕ ਉਡਾਣਾਂ ਰੱਦ ਹੋ ਗਈਆਂ ਤੇ ਯਾਤਰੀਆਂ ਦੀ ਯਾਤਰਾ 'ਚ ਮਹੱਤਵਪੂਰਨ ਰੁਕਾਵਟਾਂ ਆਈਆਂ |

ਪਿਛਲੀ ਖ਼ਬਰ ਅਸਾਮ ਦੇ ਗੋਲਾਘਾਟ ਵਿਖੇ ਚੰਦਰ ਗ੍ਰਹਿਣ ਅਗਲੀ ਖ਼ਬਰ ਸਮਿ੍ਤੀ ਦੁਨੀਆ ਦੀ ਨੰਬਰ 1 ਇਕ ਦਿਨਾ ਬੱਲੇਬਾਜ਼ ਬਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।