ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਭਾਰਤ ਦੇ ਵੀਰ ਚੋਟਰਾਨੀ ਮਿਸਰ ਦੇ ਗੀਜ਼ਾ 'ਚ ਚੱਲ ਰਹੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ 'ਚ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਦੂਜੇ ਦÏਰ 'ਚ ਮੇਜ਼ਬਾਨ ਦੇਸ਼ ਦੇ ਵਿਸ਼ਵ ਨੰਬਰ ਇਕ ਤੇ ਮÏਜੂਦਾ ਚੈਂਪੀਅਨ ਮੁਸਤਫਾ ਅਸਲ ਤੋਂ ਹਾਰ ਗਏ | ਦੁਨੀਆ ਵਿਚ 45ਵੇਂ ਸਥਾਨ 'ਤੇ ਕਾਬਜ਼ ਚੋਟਰਾਨੀ 5-11, 2-11, 4-11 ਨਾਲ ਹਾਰ ਗਏ, ਜਿਸ ਨਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦੀ ਚੁਣÏਤੀ ਖਤਮ ਹੋ ਗਈ | ਇਸ ਤੋਂ ਪਹਿਲਾਂ, ਹੋਰ ਭਾਰਤੀ ਖਿਡਾਰੀ ਅਭੈ ਸਿੰਘ, ਰਮਿਤ ਟੰਡਨ ਅਤੇ ਵੇਲਾਵਨ ਸੇਂਥਿਲਕੁਮਾਰ ਪਹਿਲੇ ਦÏਰ ਵਿਚ ਹਾਰ ਗਏ ਸਨ |
-ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ-ਚੋਟਰਾਨੀ ਵਿਸ਼ਵ ਨੰਬਰ ਇਕ ਮੁਸਤਫਾ ਅਸਲ ਤੋਂ ਹਾਰੇ
ਅਜੀਤ ਡੈਸਕ
12-05-2026