27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਾਈ ਨੇ ਬੀ.ਐਫ.ਆਈ. ਮੁਲਾਂਕਣ ਕੈਂਪ ਕੀਤਾ ਮੁਅੱਤਲ <br/>

ਅਜੀਤ ਡੈਸਕ 12-05-2026

ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਬੇਨਿਯਮੀਆਂ ਕਾਰਨ ਪਟਿਆਲਾ 'ਚ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ (ਬੀ.ਐਫ.ਆਈ.) ਦੇ ਮੁਲਾਂਕਣ ਕੈਂਪ ਨੂੰ ਮੁਅੱਤਲ ਕਰ ਦਿੱਤਾ ਹੈ | ਹਾਲਾਂਕਿ ਇਸ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੈ ਬਸ਼ਰਤੇ ਕਿ ਫੈਡਰੇਸ਼ਨ ਆਪਣੀ ਅਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਸੁਧਾਰੇ ਤੇ ਕੋਚ ਚੋਣ ਦੇ ਮਾਪਦੰਡਾਂ ਸੰਬੰਧੀ ਵੈਧ ਸਵਾਲਾਂ ਨੂੰ ਹੱਲ ਕਰੇ | ਸਾਈ ਦੇ ਅੰਦਰ ਇਕ ਭਰੋਸੇਯੋਗ ਸਤੂਰ ਨੇ ਦੱਸਿਆ ਕਿ ਮੁੱਕੇਬਾਜ਼ਾਂ ਤੇ ਕੋਚਾਂ ਲਈ ਚੋਣ ਨੀਤੀ ਵਿਚ ਬੇਨਿਯਮੀਆਂ ਬਾਰੇ ਕੁਝ ਸਵਾਲ ਬੀ.ਐਫ.ਆਈ. ਕੋਲ ਉਠਾਏ ਗਏ ਸਨ, ਪਰ ਫੈਡਰੇਸ਼ਨ ਕੋਈ ਜਵਾਬ ਦੇਣ ਵਿਚ ਅਸਫਲ ਰਿਹਾ | ਨਤੀਜੇ ਵਜੋਂ, ਐਤਵਾਰ ਸ਼ਾਮ ਨੂੰ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਗਿਆ | ਸਾਈ ਨੇ ਕਿਹਾ ਕਿ ਬੀ.ਐਫ.ਆਈ. ਦੀ ਨੀਤੀ ਤੋਂ ਪ੍ਰਭਾਵਿਤ ਮੁੱਕੇਬਾਜ਼ਾਂ ਤੇ ਕੋਚਾਂ ਨੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਤੇ ਫੈਡਰੇਸ਼ਨ ਇਨ੍ਹਾਂ ਮਾਮਲਿਆਂ ਬਾਰੇ ਕੋਈ ਸਪੱਸ਼ਟੀਕਰਨ ਦੇਣ ਵਿਚ ਅਸਫਲ ਰਿਹਾ ਹੈ |

ਪਿਛਲੀ ਖ਼ਬਰ ਪਿ੍ਅੰਕਾ ਚੋਪੜਾ 'ਗਲੋਬਲ ਵੈਨਗਾਰਡ ਆਨਰ' ਨਾਲ ਸਨਮਾਨਿਤ <br/> ਅਗਲੀ ਖ਼ਬਰ -ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ-ਚੋਟਰਾਨੀ ਵਿਸ਼ਵ ਨੰਬਰ ਇਕ ਮੁਸਤਫਾ ਅਸਲ ਤੋਂ ਹਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।