ਨਵੀਂ ਦਿੱਲੀ, 11 ਮਈ (ਪੀ.ਟੀ.ਆਈ.)-ਅਦਾਕਾਰਾ ਪਿ੍ਅੰਕਾ ਚੋਪੜਾ ਜੋਨਸ ਨੇ 'ਗੋਲਡ ਗਾਲਾ' ਵਿਖੇ ਵੱਕਾਰੀ 'ਗਲੋਬਲ ਵੈਨਗਾਰਡ ਆਨਰ' ਨਾਲ ਸਨਮਾਨਿਤ ਕੀਤੇ ਜਾਣ 'ਤੇ ਧੰਨਵਾਦ ਪ੍ਰਗਟ ਕੀਤਾ | ਇਹ ਸਮਾਗਮ 9 ਮਈ ਨੂੰ ਕੈਲੀਫੋਰਨੀਆ ਦੇ ਡਾਊਨਟਾਊਨ ਲਾਸ ਏਾਜਲਸ ਦੇ 'ਦ ਮਿਊਜ਼ਿਕ ਸੈਂਟਰ' ਵਿਖੇ ਕਰਵਾਇਆ ਗਿਆ ਸੀ | ਇਹ ਸਨਮਾਨ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸੱਭਿਆਚਾਰਕ ਰੁਕਾਵਟਾਂ ਨੂੰ ਤੋੜ ਕੇ ਵੱਖ-ਵੱਖ ਖੇਤਰਾਂ ਵਿਚ ਵਿਭਿੰਨ ਪ੍ਰਤੀਨਿਧਤਾ ਨੂੰ ਉਤਸ਼ਾਹਿਤ ਕੀਤਾ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ ਇੱਕ ਅਮਿੱਟ ਛਾਪ ਛੱਡੀ ਹੈ | ਪਿ੍ਅੰਕਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਇੰਸਟਾਗ੍ਰਾਮ 'ਤੇ ਸਮਾਗਮ ਦੀਆਂ ਕਈ ਫੋਟੋਆਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ | 'ਗੋਲਡ ਗਾਲਾ' ਇਕ ਸਾਲਾਨਾ ਸਮਾਗਮ ਹੈ | ਇਸਦੇ ਨਵੀਨਤਮ ਸੰਸਕਰਣ ਦਾ ਥੀਮ 'ਏ ਨਿਊ ਗੋਲਡ ਵਰਲਡ' ਸੀ, ਜੋ ਸੱਭਿਆਚਾਰਕ ਲੀਡਰਸ਼ਿਪ ਤੇ ਸਾਂਝੀ ਤਰੱਕੀ 'ਤੇ ਕੇਂਦਿ੍ਤ ਸੀ | ਇਸ ਸਮਾਗਮ ਵਿਚ ਜੈੱਟ ਲੀ, ਸਿਮੂ ਲਿਊ, ਚਾਰਲਸ ਮੇਲਟਨ ਤੇ ਆਈਲੀਨ ਸਮੇਤ ਕਈ ਹੋਰ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ |