ਨਵੀਂ ਦਿੱਲੀ, 18 ਮਈ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ 'ਦੂਜੇ ਪੱਖ ਨੂੰ ਸੁਣੇ ਬਿਨਾਂ' ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ | ਵਿਨੇਸ਼ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ 30 ਤੇ 31 ਮਈ ਨੂੰ ਹੋਣ ਵਾਲੇ ਏਸ਼ੀਅਨ ਖੇਡਾਂ ਲਈ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਲਈ ਇਕ ਨਿਰਦੇਸ਼ ਜਾਰੀ ਕਰੇ | ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐਫ.ਆਈ.) ਨੇ ਉਸਨੂੰ ਟਰਾਇਲਾਂ ਵਿਚ ਹਿੱਸਾ ਲੈਣ ਲਈ ਅਯੋਗ ਘੋਸ਼ਿਤ ਕੀਤਾ ਹੈ | ਅਦਾਲਤ ਨੇ ਵਿਨੇਸ਼ ਨੂੰ ਡਬਲਿਊ.ਐਫ.ਆਈ. ਦੁਆਰਾ ਜਾਰੀ ਕਾਰਨ ਦੱਸੋ ਨੋਟਿਸ ਦਾ ਵਿਸਤਿ੍ਤ ਜਵਾਬ ਪੇਸ਼ ਕਰਨ ਲਈ ਕਿਹਾ ਹੈ | ਫੈਡਰੇਸ਼ਨ ਨੇ ਉਸ 'ਤੇ ਅਨੁਸ਼ਾਸਨਹੀਣਤਾ ਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ | ਜਸਟਿਸ ਪੁਰਸ਼ੇਂਦਰ ਕੁਮਾਰ ਕÏਰਵ ਨੇ ਫੈਡਰੇਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਕਾਰਨ ਦੱਸੋ ਨੋਟਿਸ ਦੀ ਕਾਰਵਾਈ ਨੂੰ 6 ਜੁਲਾਈ ਤੱਕ ਇਕ ਤਰਕਪੂਰਨ ਸਿੱਟੇ 'ਤੇ ਪਹੁੰਚਾਏ ਤੇ ਅਦਾਲਤ ਦੇ ਸਾਹਮਣੇ ਆਪਣਾ ਫੈਸਲਾ ਰੱਖੇ | ਅਦਾਲਤ ਨੇ ਵਿਨੇਸ਼ ਦੀ ਅਯੋਗਤਾ ਸੰਬੰਧੀ ਪਟੀਸ਼ਨ 'ਤੇ ਡਬਲਿਊ. ਐਫ਼. ਆਈ. ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ |
ਏਸ਼ੀਅਨ ਖੇਡਾਂ ਦੇ ਟਰਾਇਲਾਂ 'ਚ ਵਿਨੇਸ਼ ਲਈ ਤੁਰੰਤ ਰਾਹਤ ਨਹੀਂ <br/>
ਅਜੀਤ ਡੈਸਕ
19-05-2026