ਗੁਹਾਟੀ, 19 ਮਈ (ਏਜੰਸੀ)-ਭਾਰਤੀ ਕ੍ਰਿਕਟ ਟੀਮ ਦੇ ਤੇਜ਼-ਤਰਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਅਫ਼ਗਾਨਿਸਤਾਨ ਖਿਲਾਫ਼ ਹੋਣ ਵਾਲੇ ਇਕਲੌਤੇ ਟੈਸਟ ਮੈਚ ਲਈ ਉਪ-ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਨੂੰ ਅਫਗਾਨਿਸਤਾਨ ਖਿਲਾਫ਼ ਹੋਣ ਵਾਲੀ 3 ਮੈਚਾਂ ਦੀ ਇਕ ਰੋਜ਼ਾ ਲੜੀ ਦੀ ਟੀਮ 'ਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ | ਹੁਣ ਕੇ.ਐਲ. ਰਾਹੁਲ ਨੂੰ ਟੈਸਟ ਟੀਮ ਦਾ ਨਵਾਂ ਉਪ-ਕਪਤਾਨ ਬਣਾਇਆ ਗਿਆ ਹੈ, ਜਿਸ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ | ਇਕ ਦਿਨਾਂ ਲਈ ਸ਼੍ਰੇਅਸ ਅਈਅਰ ਨੂੰ ਉਪ ਕਪਤਾਨ ਬਣਾਇਆ ਹੈ | ਰਵਿੰਦਰ ਜਡੇਜਾ ਨੂੰ ਇਸ ਟੈਸਟ ਮੈਚ ਲਈ ਆਰਾਮ ਦਿੱਤਾ ਗਿਆ ਹੈ | ਅਜੀਤ ਅਗਰਕਰ ਦੀ ਅਗਵਾਈ ਵਾਲੀ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਨੇ ਅਫਗਾਨਿਸਤਾਨ ਖਿਲਾਫ ਘਰੇਲੂ ਲੜੀ ਲਈ ਭਾਰਤੀ ਟੀਮਾਂ ਦਾ ਐਲਾਨ ਕੀਤਾ ਹੈ | ਇਸ ਦੌਰੇ 'ਚ 6 ਜੂਨ ਤੋਂ ਮੁੱਲਾਂਪੁਰ ਵਿਖੇ ਇਕ ਟੈਸਟ ਮੈਚ ਖੇਡਿਆ ਜਾਵੇਗਾ ਅਤੇ ਇਸ ਤੋਂ ਬਾਅਦ 14 ਜੂਨ ਤੋਂ ਧਰਮਸ਼ਾਲਾ, ਲਖਨਊ ਅਤੇ ਚੇਨਈ 'ਚ ਤਿੰਨ ਇਕ ਦਿਨਾ ਮੈਚ ਖੇਡੇ ਜਾਣਗੇ | ਇਸ ਵਾਰ ਆਈ.ਪੀ.ਐਲ. ਟੀਮ ਗੁਜਰਾਤ ਟਾਈਟਨਸ ਦੇ ਦੋ ਖਿਡਾਰੀਆਂ ਮਾਨਵ ਸੁਥਾਰ ਅਤੇ ਗੁਰਨੂਰ ਬਰਾੜ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਮÏਕਾ ਮਿਲਿਆ ਹੈ | ਦੂਜੇ ਪਾਸੇ, ਪਿ੍ੰਸ ਯਾਦਵ ਇਕ ਦਿਨਾ ਟੀਮ 'ਚ ਨਵਾਂ ਚਿਹਰਾ ਹਨ ਅਤੇ ਇਸ਼ਾਨ ਕਿਸ਼ਨ ਨੂੰ ਦੂਜੇ ਵਿਕਟਕੀਪਰ ਵਜੋਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ |
ਅਫ਼ਗਾਨਿਸਤਾਨ ਲੜੀ ਲਈ ਸ਼ੁਭਮਨ ਗਿੱਲ ਦੀ ਅਗਵਾਈ 'ਚ ਟੀਮ ਦਾ ਐਲਾਨ <br/>
ਅਜੀਤ ਡੈਸਕ
20-05-2026