23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਲਮਾਨ ਖ਼ਾਨ ਦੇ ਘਰ ਨੇੜੇ ਮਿਲਿਆ ਸੱਪ <br/>

ਅਜੀਤ ਡੈਸਕ 20-05-2026
ਮੁੰਬਈ, 19 ਮਈ (ਏਜੰਸੀ)-ਮੰਗਲਵਾਰ ਨੂੰ ਇਕ ਜੰਗਲੀ ਜੀਵ ਬਚਾਅ ਏਜੰਸੀ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਮੁੰਬਈ ਦੇ ਬਾਂਦਰਾ ਇਲਾਕੇ 'ਚ ਅਦਾਕਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟਸ ਨੇੜੇ ਇਕ ਸੱਪ ਦੇਖਿਆ ਗਿਆ, ਜਿਸ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ | ਜਿਸ ਤੋਂ ਬਾਅਦ ਉਥੋਂ ਦੇ ਸੁਰੱਖਿਆ ਗਾਰਡਾਂ ਅਤੇ ਸਥਾਨਕ ਲੋਕਾਂ ਨੇ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ | ਇਕ ਜੰਗਲੀ ਜੀਵ ਮਾਹਰ ਨੇ ਕਿਹਾ ਕਿ ਇਕ ਸਪੇਰੇ ਨੇ ਬਾਅਦ 'ਚ ਸੱਪ ਨੂੰ ਫੜ ਲਿਆ | ਇਸ ਦੀ ਪਛਾਣ 'ਰੈਟ ਸਨੇਕ' ਵਜੋਂ ਹੋਈ, ਜੋ ਆਮ ਤੌਰ 'ਤੇ ਚੂਹਿਆਂ ਅਤੇ ਗਾਲੜਾਂ ਨੂੰ ਖਾਂਦਾ ਹੈ | ਰੇਸਕਿੰਕ ਐਸੋਸੀਏਸ਼ਨ ਫਾਰ ਵਾਈਲਡਲਾਈਫ ਵੈਲਫੇਅਰ ਦੇ ਪਵਨ ਸ਼ਰਮਾ ਨੇ ਕਿਹਾ ਕਿ ਇਹ ਭਾਰਤ ਭਰ 'ਚ ਪਾਈ ਜਾਣ ਵਾਲੀ ਇਕ ਆਮ ਸੱਪ ਪ੍ਰਜਾਤੀ ਹੈ | ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਸੱਪ ਨੂੰ ਜੰਗਲ 'ਚ ਛੱਡ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਸਾਲਾਨਾ ਸਮਾਗਮ <br/> ਅਗਲੀ ਖ਼ਬਰ ਅਫ਼ਗਾਨਿਸਤਾਨ ਲੜੀ ਲਈ ਸ਼ੁਭਮਨ ਗਿੱਲ ਦੀ ਅਗਵਾਈ 'ਚ ਟੀਮ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।