ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਸਮਾਜ ਸੇਵੀ ਸੰਸਥਾ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਸਾਲਾਨਾ ਸਮਾਗਮ ਚੈੱਗਵਿੱਲ ਵਿਖੇ ਕਰਵਾਇਆ ਗਿਆ, ਜਿਸ 'ਚ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਡਾ: ਅਮਰਜੀਤ ਸਿੰਘ ਚੋਪੜਾ ਨੂੰ ਡਾਕਟਰੀ ਪੇਸ਼ੇ ਵਿਚ ਕੀਤੀਆਂ ਸੇਵਾਵਾਂ ਲਈ, ਬੱਚੀ ਹਾਰਲੇ ਕੌਰ ਟੁੱਟ ਨੂੰ ਸੁਸਾਇਟੀ ਲਈ ਵੇਲਜ਼ ਦੀ ਸਭ ਤੋਂ ਉੱਚੀ ਪਹਾੜੀ ਸਨੋਡਾਊਨ ਸਰ ਕਰਨ ਲਈ ਅਤੇ ਬੀਤੇ ਚਾਰ ਦਹਾਕਿਆਂ ਤੋਂ ਵੱਧ ਯੂਕੇ 'ਚ ਪੰਜਾਬੀ ਵਿਰਸੇ ਅਤੇ ਗੀਤ ਸੰਗੀਤ ਲਈ ਸੇਵਾਵਾਂ ਦੇਣ ਵਾਲੀ ਗਾਇਕ ਜੋੜੀ ਕੇ.ਐਸ. ਭੰਵਰਾ ਅਤੇ ਸਰਦਾਰਾ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸੁਸਾਇਟੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸੰਧੂ, ਐਮ.ਪੀ. ਜਸ ਅਠਵਾਲ, ਗੁਰਪਾਲ ਸਿੰਘ ਉੱਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਯੂਕੇ, ਪੰਜਾਬ ਆਦਿ ਥਾਵਾਂ 'ਤੇ ਲੋੜਵੰਦਾਂ ਦੀਆਂ ਅੱਖਾਂ ਦੇ ਮੁਫਤ ਇਲਾਜ ਤੋਂ ਇਲਾਵਾ ਯੂਕੇ 'ਚ ਬੱਚਿਆਂ ਲਈ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਬੂਟਾ ਸਿੰਘ ਨਿੱਝਰ, ਹਰਜਿੰਦਰ ਸਿੰਘ ਜੌਹਲ, ਲਹਿੰਬਰ ਸਿੰਘ ਲੱਦੜ, ਸੁਰਜੀਤ ਸਿੰਘ ਟੁੱਟ, ਸਵਿੰਦਰ ਪਾਲ ਸਿੰਘ ਵੜੈਚ, ਬਲਦੇਵ ਸਿੰਘ ਭੰਵਰਾ, ਜਸਵਿੰਦਰ ਸਿੰਘ ਸੰਧੂ, ਰਾਜਵਿੰਦਰ ਸਿੰਘ ਰਾਣਾ, ਬਲਦੇਵ ਸਿੰਘ ਸੈਂਬੀ, ਬਲਦੇਵ ਸਿੰਘ ਕਲਸੀ, ਅਮਰੀਕ ਸਿੰਘ ਗਿੱਲ, ਦਲਜੀਤ ਸਿੰਘ ਜੌਹਲ, ਦਲਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਟੁੱਟ, ਗੁਰਵੀਰ ਸਿੰਘ ਅਟਕੜ, ਮਲਕੀਤ ਸਿੰਘ ਊਬੀ, ਕਸ਼ਮੀਰ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਸੰਧੂ, ਮਨਦੀਪ ਸਿੰਘ ਬਨਿੰਗ, ਤਰਸੇਮ ਸਿੰਘ ਬੈਂਸ ਆਦਿ ਸਮੇਤ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ |