23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਰਮਿੰਘਮ 'ਚ ਪਤੀ-ਪਤਨੀ 'ਤੇ ਗੱਡੀ ਚੜ੍ਹਾਉਣ ਵਾਲੇ ਅਠਵਾਲ ਨੂੰ ਜੇਲ੍ਹ ਦੀ ਸਜ਼ਾ <br/>

ਅਜੀਤ ਡੈਸਕ 20-05-2026
ਲੰਡਨ, 19 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਮਿੰਘਮ 'ਚ ਪਿਛਲੇ ਸਾਲ ਇਕ ਪਤੀ-ਪਤਨੀ 'ਤੇ ਤੇਜ਼ ਰਫ਼ਤਾਰ ਕਾਰ ਚੜ੍ਹਾਉਣ ਨਾਲ ਪਤੀ ਦੀ ਜਾਨ ਲੈਣ ਅਤੇ ਪਤਨੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਜੇਲ• ਦੀ ਸਜ਼ਾ ਸੁਣਾਈ ਗਈ ਹੈ | ਟਿਵੀਡੇਲ ਦੇ ਸੋਰੇਲ ਕਲੋਜ਼ ਦੇ ਰਹਿਣ ਵਾਲੇ 41 ਸਾਲਾ ਹਰਿੰਦਰਪਾਲ ਸਿੰਘ ਅਠਵਾਲ ਨੂੰ ਬਰਮਿੰਘਮ ਕਰਾਊਨ ਕੋਰਟ ਨੇ 11 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਇਲਾਵਾ ਉਸ ਦੇ ਗੱਡੀ ਚਲਾਉਣ 'ਤੇ 20 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ | ਇਹ ਦਰਦਨਾਕ ਹਾਦਸਾ 16 ਦਸੰਬਰ 2025 ਨੂੰ ਸਵੇਰੇ 11:15 ਵਜੇ ਦੇ ਕਰੀਬ ਬਰਮਿੰਘਮ ਦੀ ਸੋਹੋ ਰੋਡ 'ਤੇ ਵਾਪਰਿਆ, ਜਦੋਂ ਫੁੱਟਪਾਥ 'ਤੇ ਜਾ ਰਹੇ ਇਕ 54 ਸਾਲਾ ਵਿਅਕਤੀ ਅਤੇ ਉਸ ਦੀ 47 ਸਾਲਾ ਪਤਨੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨੂੰ ਅਠਵਾਲ ਚਲਾ ਰਿਹਾ ਸੀ | ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ, ਟੱਕਰ ਮਾਰਨ ਤੋਂ ਬਾਅਦ ਅਠਵਾਲ ਉੱਥੋਂ ਫ਼ਰਾਰ ਹੋ ਗਿਆ | ਹਾਦਸੇ ਵਾਲੀ ਥਾਂ 'ਤੇ ਹੀ ਪਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਨੂੰ ਗੰਭੀਰ ਜ਼ਖਮੀ ਹੋ ਗਈ | ਪੁਲਿਸ ਨੇ 24 ਘੰਟਿਆਂ ਦੇ ਅੰਦਰ ਅਠਵਾਲ ਨੂੰ ਗਿ੍ਫ਼ਤਾਰ ਕਰ ਲਿਆ ਸੀ |

ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਰਹੀ ਅਗਲੀ ਖ਼ਬਰ ਸਿੱਖ ਵੈਲਫੇਅਰ ਸੁਸਾਇਟੀ ਵਲੋਂ ਸਾਲਾਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।