23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਰਹੀ

ਅਜੀਤ ਡੈਸਕ 20-05-2026
ਕੈਲਗਰੀ, 19 ਮਈ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੋਸੋ ਹਾਲ ਵਿਖੇ ਪ੍ਰਧਾਨ ਰਣਜੀਤ ਸਿੰਘ ਅਤੇ ਸੁਖਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ¢ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸ਼ੋਕ ਮਤੇ ਸਾਂਝੇ ਕੀਤੇ | ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਅਤੇ ਮਸ਼ਹੂਰ ਗੀਤਕਾਰ ਚੰਨ ਗੁਰਾਇਆਂ ਵਾਲੇ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟਾਉਂਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ | ਮੀਟਿੰਗ ਦੀ ਸ਼ੁਰੂਆਤ ਮਨਮੋਹਣ ਸਿੰਘ ਬਾਠ ਨੇ 'ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ' ਗੀਤ ਨਾਲ ਕੀਤੀ ¢ ਹਰੀਪਾਲ ਨੇ 'ਗਰੀਬੀ ਦੇ ਕਾਲ ਚੱਕਰ' ਬਾਰੇ ਵਿਚਾਰ ਸਾਂਝੇ ਕੀਤੇ ¢ ਜਗਦੀਸ਼ ਸਿੰਘ ਚੋਹਕਾ ਨੇ ਮਜ਼ਦੂਰ ਦਿਵਸ ਤੇ ਵਿਸ਼ੇਸ਼ ਤੌਰ 'ਤੇ 'ਸ਼ਿਕਾਗੋ 1886' ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਜਗਤਾਰ ਜਗਰਾਓਾ, ਰਾਜਿੰਦਰ ਕÏਰ ਚੋਹਕਾ ਅਤੇ ਇੰਜ. ਜੀਰ ਸਿੰਘ ਬਰਾੜ ਨੇ ਮਜ਼ਦੂਰ ਦਿਵਸ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ | ਸੁਖਜੀਤ ਸਿਮਰਨ ਨੇ ਸ਼ਿਵਰਾਜ ਲੁਧਿਆਣਵੀ ਦੀ ਕਵਿਤਾ ਪੇਸ਼ ਕੀਤੀ | ਪਰਮਜੀਤ ਕÏਰ ਨੇ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ, 'ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਹੈ' ਗੀਤ ਸੁਣਾਇਆ ¢ ਤਰਲੋਚਨ ਸੈਹਿੰਬੀ, ਸੁਖਮਿੰਦਰ ਸਿੰਘ ਗਿੱਲ, ਸੁਰਿੰਦਰ ਕÏਰ ਚੀਮਾਂ ਨੇ ਵੀ ਹਾਜ਼ਰੀ ਲਗਵਾਈ | ਅਖੀਰ 'ਚ ਪ੍ਰਧਾਨ ਰਣਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ | ਉਨ੍ਹਾਂ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਜੋ ਕਿ 20 ਜੂਨ ਨੂੰ ਵਾਈਟ ਹੋਰਨ ਕਮਿਊਨਿਟੀ ਹਾਲ ਵਿਖੇ ਹੋ ਰਿਹਾ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ |
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਵਿਸ਼ੇਸ਼ ਸਮਾਗਮ <br/> ਅਗਲੀ ਖ਼ਬਰ ਬਰਮਿੰਘਮ 'ਚ ਪਤੀ-ਪਤਨੀ 'ਤੇ ਗੱਡੀ ਚੜ੍ਹਾਉਣ ਵਾਲੇ ਅਠਵਾਲ ਨੂੰ ਜੇਲ੍ਹ ਦੀ ਸਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।