13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਇਰਲ ਰੀਲ ਤੋਂ ਜਲੰਧਰ ਦੇ ਗਾਇਕ ਨੂੰ ਮਿਲੀ ਸ਼ੋਹਰਤ <br/>

ਅਜੀਤ ਡੈਸਕ 20-05-2026
ਚੰਡੀਗੜ੍ਹ, 19 ਮਈ (ਏਜੰਸੀ)-ਜਲੰਧਰ 'ਚ ਰਹਿਣ ਵਾਲੇ ਗਾਇਕ ਅਸ਼ੋਕ ਮਸਕੀਨ ਦੀ ਜਿੰਦਗੀ 'ਚ ਇਕ ਸਾਲ ਪਹਿਲਾਂ ਆਈ ਇਕ ਸੋਸ਼ਲ ਮੀਡੀਆ ਰੀਲ ਦੇ ਬਾਅਦ ਜਬਰਦਸਤ ਬਦਲਾਅ ਆਇਆ ਹੈ | ਇਸ ਰੀਲ 'ਤੇ ਮੁੰਬਈ ਦੇ ਸੰਗੀਤ ਨਿਰਮਾਤਾਵਾਂ ਦੀ ਨਜ਼ਰ ਪਈ, ਜਿਸ ਤੋਂ ਬਾਅਦ ਉਸ ਨੂੰ ਪ੍ਰਸਿੱਧ ਕੋਕ ਸਟੂਡੀਓ ਟਰੈਕ 'ਬੁੱਲੇਆ ਵੇ ਤੇ ਲਗਦਾ ਨੀ ਦਿਲ ਮਰਜਾਨਾ' ਗਾਉਣ ਦਾ ਮੌਕਾ ਮਿਲਿਆ | ਇਸ ਗੀਤ ਨੂੰ ਹੁਣ ਤੱਕ 1.8 ਕਰੋੜ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ | ਮਸਕੀਨ ਜੋ ਕਦੇ ਇਕ ਫੈਕਟਰੀ 'ਚ ਕੰਮ ਕਰਦੇ ਸਨ, ਹੁਣ ਉਨ੍ਹਾਂ ਨੂੰ ਹਿੰਦੀ ਫਿਲਮਾਂ 'ਚ ਪਿੱਠਵਰਤੀ ਗਾਇਕੀ ਤੇ ਦਿੱਲੀ ਤੇ ਮੁੰਬਈ ਵਰਗੇ ਸ਼ਹਿਰਾਂ 'ਚ ਲਾਈਵ ਪ੍ਰਫਾਰਮੈਂਸ ਦੇ ਆਫ਼ਰ ਮਿਲ ਰਹੇ ਹਨ | ਆਪਣੀ ਇਸ ਯਾਤਰਾ ਬਾਰੇ ਗੱਲ ਕਰਦੇ ਹੋਏ ਮਸਕੀਨ ਨੇ ਕਿਹਾ ਕਿ ਉਨ੍ਹਾਂ ਨੂੰ ਪਛਾਣ ਦਿਵਾਉਣ ਵਾਲਾ ਇਹ ਸਫਰ ਕਾਫ਼ੀ ਮੁਸ਼ਕਿਲਾਂ ਨਾਲ ਭਰਿਆ ਰਿਹਾ | ਜਲੰਧਰ ਦੇ ਮਕਸੂਦਾਂ ਇਲਾਕੇ 'ਚ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ 'ਚ ਜਨਮੇ ਮਸਕੀਨ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ, ਕਿਉਂਕਿ ਉਸ ਦੇ ਪਿਤਾ ਧਾਰਮਿਕ ਸਭਾਵਾਂ 'ਚ ਭਜਨ ਗਾਇਆ ਕਰਦੇ ਸਨ | ਮਸਕੀਨ ਨੇ ਕਿਹਾ ਕਿ ਉਸ ਨੂੰ ਹੁਣ ਮਨੋਰੰਜਨ ਜਗਤ ਤੋਂ ਕਈ ਪੇਸ਼ਕਸ਼ਾਂ ਮਿਲ ਰਹੀਆਂ ਹਨ | ਉਨ੍ਹਾਂ ਦਿੱਲੀ ਦੇ ਇਕ ਗਾਇਕ ਨਾਲ ਗੀਤ ਸਾਈਨ ਕਰਨ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਉਸ ਨੇ ਆਉਣ ਵਾਲੀ ਇਕ ਹਿੰਦੀ ਫਿਲਮ ਲਈ ਗੀਤ ਰਿਕਾਰਡ ਕਰ ਲਏ ਹਨ |

ਪਿਛਲੀ ਖ਼ਬਰ ਅਫ਼ਗਾਨਿਸਤਾਨ ਲੜੀ ਲਈ ਸ਼ੁਭਮਨ ਗਿੱਲ ਦੀ ਅਗਵਾਈ 'ਚ ਟੀਮ ਦਾ ਐਲਾਨ <br/> ਅਗਲੀ ਖ਼ਬਰ ਬਰਤਾਨੀਆ 'ਚ ਪੈਨਸ਼ਨ ਸੰਕਟ-1.5 ਕਰੋੜ ਤੋਂ ਵੱਧ ਲੋਕਾਂ ਕੋਲ ਬੁਢਾਪੇ ਲਈ ਲੋੜੀਂਦੀ ਬਚਤ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।