ਵੈਨਕੂਵਰ, 10 ਜੂਨ (ਮਲਕੀਤ ਸਿੰਘ)-11 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਦÏਰਾਨ ਵੈਨਕੂਵਰ ਦੇ ਬੀ.ਸੀ. ਪਲੇਸ ਮੈਦਾਨ ਵਿਚ ਫੁੱਟਬਾਲ ਜਗਤ ਦੇ ਕਈ ਨਾਮੀ ਸਿਤਾਰੇ ਆਪਣਾ ਜਲਵਾ ਵਿਖਾ ਸਕਦੇ ਹਨ | ਵਿਸ਼ਵ ਕੱਪ ਦੇ ਮੁਕਾਬਲਿਆਂ ਲਈ ਚੁਣੀਆਂ ਗਈਆਂ ਟੀਮਾਂ ਦੇ ਕਈ ਵਿਸ਼ਵ ਪ੍ਰਸਿੱਧ ਖਿਡਾਰੀਆਂ ਦੀ ਖੇਡ ਨੇੜਿਓਾ ਦੇਖਣ ਦਾ ਮÏਕਾ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਮਿਲਣ ਦੀ ਸੰਭਾਵਨਾ ਹੈ¢ ਇੱਥੇ ਜਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੈਚਾਂ ਲਈ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ ਤੇ ਵੈਨਕੂਵਰ ਵਿੱਚ ਹਜ਼ਾਰਾਂ ਕੌਮਾਂਤਰੀ ਸੈਲਾਨੀਆਂ ਤੇ ਖੇਡ ਪ੍ਰੇਮੀਆਂ ਦੀ ਆਮਦ ਦੀ ਉਮੀਦ ਹੈ¢ ਇਸ ਨਾਲ ਸੈਰ-ਸਪਾਟਾ, ਹੋਟਲ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਵੱਡਾ ਲਾਭ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |
ਫੀਫਾ ਵਿਸ਼ਵ ਕੱਪ ਦੌਰਾਨ ਵੈਨਕੂਵਰ 'ਚ ਨਿਤਰਨਗੇ ਫੁੱਟਬਾਲ ਜਗਤ ਦੇ ਕਈ ਵੱਡੇ ਸਿਤਾਰੇ
ਅਜੀਤ ਡੈਸਕ
11-06-2026