18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਯੂ. ਕੇ. 'ਚ ਐਫ. ਬੀ. ਆਈ. ਦੀ ਤਰਜ਼ 'ਤੇ ਬਣਾਈ ਜਾਵੇਗੀ ਨਵੀਂ ਫੋਰਸ-ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ <br/>

ਅਜੀਤ ਡੈਸਕ 26-01-2026
ਲੰਡਨ/ਲੈਸਟਰ, 25 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਯੂ.ਕੇ. 'ਚ ਅੱਤਵਾਦ, ਧੋਖਾਧੜੀਆਂ ਤੇ ਅਪਰਾਧਾਂ ਨਾਲ ਨਜਿੱਠਣ ਲਈ ਐਫ.ਬੀ. ਆਈ. ਤਰਜ਼ 'ਤੇ ਨਵੀਂ ਫੋਰਸ ਬਣਾਈ ਜਾਵੇਗੀ | ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਯੂ.ਕੇ. ਵਿਚ ਅੱਤਵਾਦ ਵਿਰੋਧੀ, ਧੋਖਾਧੜੀ ਤੇ ਹੋਰ ਗੰਭੀਰ ਗਰੋਹ ਹਿੰਸਾ ਦੀਆਂ ਜਾਂਚਾਂ ਨਾਲ ਨਜਿੱਠਣ ਲਈ 'ਵਿਸ਼ਵ ਪੱਧਰੀ ਪ੍ਰਤਿਭਾ' ਨਾਲ ਬਣੀ ਇਕ ਨਵੀਂ ਰਾਸ਼ਟਰੀ ਪੁਲਿਸ ਸੇਵਾ ਬਣਾਈ ਜਾਵੇਗੀ | ਅਮਰੀਕਾ 'ਚ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਦੇ ਮਾਡਲ 'ਤੇ ਬਣਨ ਵਾਲੀ ਨੈਸ਼ਨਲ ਪੁਲਿਸ ਸਰਵਿਸ (ਐਨ.ਪੀ.ਐਸ.) ਖਤਰਨਾਕ ਅਪਰਾਧੀਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨੂੰ ਫੜਨ ਲਈ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗੀ | ਨਵੀਂ ਰਾਸ਼ਟਰ ਵਿਆਪੀ ਫੋਰਸ ਮੌਜੂਦਾ ਏਜੰਸੀਆਂ, ਜਿਵੇਂ ਕਿ ਰਾਸ਼ਟਰੀ ਅਪਰਾਧ ਏਜੰਸੀ (ਐਨ.ਸੀ.ਏ.) ਤੇ ਖੇਤਰੀ ਸੰਗਠਿਤ ਅਪਰਾਧ ਇਕਾਈਆਂ ਦੇ ਕੰਮ ਨੂੰ ਇਕ ਛਤਰੀ ਹੇਠ ਲਿਆਏਗੀ | ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਮੌਜੂਦਾ ਪੁਲਿਸ ਢਾਂਚਾ ਸਦੀ ਪਹਿਲਾਂ ਬਣਾਇਆ ਗਿਆ ਸੀ | ਕੁਝ ਸਥਾਨਕ ਬਲਾਂ ਕੋਲ ਗੁੰਝਲਦਾਰ ਆਧੁਨਿਕ ਅਪਰਾਧ ਜਿਵੇਂ ਕਿ ਧੋਖਾਧੜੀ, ਆਨਲਾਈਨ ਬਾਲ ਸ਼ੋਸ਼ਣ ਜਾਂ ਸੰਗਠਿਤ ਅਪਰਾਧਿਕ ਗਰੋਹਾਂ ਨਾਲ ਲੜਨ ਲਈ ਲੋੜੀਂਦੇ ਹੁਨਰ ਜਾਂ ਸਰੋਤਾਂ ਦੀ ਘਾਟ ਹੈ | ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਨਵਾਂ ਪੁਲਿਸ ਸੰਗਠਨ ਇੰਗਲੈਂਡ ਤੇ ਵੇਲਜ਼ ਦੇ 43 ਸਥਾਨਕ ਪੁਲਿਸ ਬਲਾਂ ਤੋਂ ਬੋਝ ਉਤਾਰ ਦੇਵੇਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਅਧਿਕਾਰ ਖੇਤਰਾਂ'ਚ ਰੋਜ਼ਾਨਾ ਹੋਣ ਵਾਲੇ ਅਪਰਾਧਾਂ 'ਤੇ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲੇਗੀ | ਮਹਿਮੂਦ ਨੇ ਕਿਹਾ ਕਿ ਇਹ ਪ੍ਰਸਤਾਵਾਂ ਨੂੰ ਸੋਮਵਾਰ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ | ਉਮੀਦ ਕੀਤੀ ਗਈ ਹੋਰ ਤਬਦੀਲੀਆਂ 'ਚ ਇੰਗਲੈਂਡ ਤੇ ਵੇਲਜ਼ 'ਚ ਪੁਲਿਸ ਬਲਾਂ ਦੀ ਗਿਣਤੀ ਨੂੰ ਘਟਾਉਣਾ ਤੇ ਪੁਲਿਸ ਅਧਿਕਾਰੀਆਂ ਦੀ ਭਰਤੀ ਤੇ ਪ੍ਰਬੰਧਨ ਦੇ ਤਰੀਕੇ 'ਚ ਬਦਲਾਅ ਕੀਤੇ ਜਾਣਗੇ | ਲੰਡਨ ਦੀ ਮੈਟਰੋਪੋਲੀਟਨ ਪੁਲਿਸ, ਜੋ ਕਿ ਅੱਤਵਾਦ ਵਿਰੋਧੀ ਕਾਰਵਾਈ ਦੀ ਅਗਵਾਈ ਕਰਦੀ ਹੈ, ਨੇ ਇਕ ਸਿੰਗਲ ਰਾਸ਼ਟਰੀ ਸੇਵਾ ਦੀ ਸਿਰਜਣਾ ਦਾ ਸੁਆਗਤ ਕਰਦੇ ਹੋਏ, ਪੁਲਿਸ ਸਰਕਲਾਂ 'ਚ ਤਬਦੀਲੀ ਦੀ ਸੰਭਾਵਨਾ ਦਾ ਸਵਾਗਤ ਕੀਤਾ ਹੈ |

ਪਿਛਲੀ ਖ਼ਬਰ ਆਰਥਿਕਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ਤੋਂ 'ਗਿਫਟ ਸਿਟੀ' ਦਾ ਵਫਦ ਮਿਲਾਨ ਪਹੁੰਚਿਆ <br/> ਅਗਲੀ ਖ਼ਬਰ ਗੁਰਪ੍ਰੀਤ ਸਿੰਘ ਰੀਹਲ 'ਤੇ ਲੱਗੀਆਂ ਪਾਬੰਦੀਆਂ ਵਿਰੁੱਧ ਡਰਬੀ ਵਿਖੇ ਪੰਥਕ ਕਾਨਫਰੰਸ ਕਾਨੂੰਨੀ ਤੇ ਸਿਆਸੀ ਤੌਰ 'ਤੇ ਲੜਨ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।