ਲੈਸਟਰ (ਇੰਗਲੈਂਡ), 13 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਦੁਬਈ ਤੋਂ ਇੰਗਲੈਂਡ ਆ ਰਹੀ ਐਮੀਰੇਟਸ ਏਅਰਲਾਈਨ ਦੀ ਉਡਾਣ ਦÏਰਾਨ ਇਕ ਪੁਰਸ਼ ਯਾਤਰੀ ਦੇ ਬੇਹੋਸ਼ ਹੋਣ ਉਪਰੰਤ ਮÏਤ ਹੋ ਜਾਣ ਦੀ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ | ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਇੰਗਲੈਂਡ ਦੇ ਸਟੈਨਸਟਡ ਹਵਾਈ ਅੱਡੇ 'ਤੇ ਉਤਰਣ ਲਈ ਤਿਆਰ ਸੀ | ਮੀਡੀਆ ਰਿਪੋਰਟਾਂ ਅਨੁਸਾਰ ਉਕਤ ਉਡਾਣ ਦੁਬਈ ਤੋਂ ਰਵਾਨਾ ਹੋ ਕੇ ਇੰਗਲੈਂਡ ਦੇ ਸਟੈਨਸਟਡ ਹਵਾਈ ਅੱਡੇ ਵੱਲ ਆ ਰਹੀ ਸੀ | ਯਾਤਰਾ ਦÏਰਾਨ ਇਕ ਪੁਰਸ਼ ਯਾਤਰੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਤੇ ਉਹ ਬੇਹੋਸ਼ ਹੋ ਗਿਆ | ਕੈਬਿਨ ਕਰੂ ਵੱਲੋਂ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਤੇ ਜਹਾਜ਼ 'ਚ ਮÏਜੂਦ ਕਿਸੇ ਡਾਕਟਰ ਜਾਂ ਮੈਡੀਕਲ ਤਜਰਬੇਕਾਰ ਦੀ ਮਦਦ ਵੀ ਲਈ ਗਈ | ਪਰ ਅਫ਼ਸੋਸਨਾਕ ਤÏਰ 'ਤੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ |