15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੈਲਗਰੀ ਵਿਖੇ ਜਬਰੀ ਵਸੂਲੀ ਦੇ ਦੋਸ਼ 'ਚ ਪੰਜਾਬੀ ਮੂਲ ਦੇ ਆਦਮੀ ਤੇ ਔਰਤ ਗਿ੍ਫ਼ਤਾਰ <br/>

ਅਜੀਤ ਡੈਸਕ 21-02-2026
ਕੈਲਗਰੀ, 20 ਫਰਵਰੀ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੇ ਇਕ ਆਦਮੀ ਤੇ ਇਕ ਔਰਤ ਨੂੰ ਸ਼ਹਿਰ ਦੇ ਉੱਤਰ-ਪੂਰਬ 'ਚ ਹੋਈਆਂ ਕਈ ਜ਼ਬਰਦਸਤੀ ਵਸੂਲੀ ਦੇ ਸੰਬੰਧ 'ਚ ਦੋਸ਼ ਲਗਾਉਂਦਿਆ ਗਿ੍ਫ਼ਤਾਰ ਕੀਤਾ ਹੈ | ਸਤੰਬਰ 2025 'ਚ, ਇਕ ਅÏਰਤ ਨੇ ਪੁਲਿਸ ਨਾਲ ਸੰਪਰਕ ਕਰਕੇ 2024 ਦÏਰਾਨ ਹੋਈਆਂ ਕਈ ਜ਼ਬਰਦਸਤੀ ਕੋਸ਼ਿਸ਼ਾਂ ਤੇ ਉਸਦੀ ਸੁਰੱਖਿਆ ਤੇ ਤੰਦਰੁਸਤੀ ਲਈ ਖਤਰਿਆਂ ਦੀ ਰਿਪੋਰਟ ਕੀਤੀ | ਉਸ ਸਮੇਂ ਪੁਲਿਸ ਨੇ ਰਿਪੋਰਟ ਦਰਜ ਕਰਕੇ ਹੋਈਆ ਘਟਨਾਵਾਂ ਦੀ ਲੜੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ | ਉਨਾਂ ਦਸੰਬਰ 2025 'ਚ, ਅਪਰਾਧੀਆਂ ਨੂੰ ਫੜਨ ਲਈ ਇਕ ਮੁਹਿੰਮ ਸ਼ੁਰੂ ਕੀਤੀ | ਪੁਲਿਸ ਨੇ ਦੱਸਿਆ ਕਿ ਅਗਸਤ ਤੇ ਅਕਤੂਬਰ 2024 ਦੇ ਵਿਚਕਾਰ 6 ਵੱਖ-ਵੱਖ ਮੌਕਿਆਂ 'ਤੇ ਪੀੜਤ ਨਾਲ ਅਪਰਾਧੀਆਂ ਵਲੋਂ ਸੰਪਰਕ ਕੀਤਾ ਗਿਆ ਸੀ, ਜੋ ਉਸਨੂੰ ਜਾਣਦੇ ਸਨ ਤੇ ਉਨ੍ਹਾਂ ਨੇ ਉਸ ਤੋਂ ਪੈਸੇ ਤੇ ਕੀਮਤੀ ਸਮਾਨ ਦੀ ਮੰਗ ਕੀਤੀ ਸੀ | ਜੇਕਰ ਉਸਨੇ ਪਾਲਣਾ ਨਹੀਂ ਕੀਤੀ, ਤਾਂ ਉਸਨੂੰ ਧਮਕੀ ਦਿੱਤੀ ਗਈ ਸੀ | ਪੁਲਿਸ ਵੱਲੋ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਕੈਲਗਰੀ ਵਾਸੀ 37 ਸਾਲਾ ਜਸਪ੍ਰੀਤ ਗਿੱਲ ਤੇ ਜ਼ਬਰਦਸਤੀ ਦੇ 6 ਦੋਸ਼ ਲਗਾਏ ਗਏ ਹਨ | ਉਸਨੂੰ 10 ਅਪ੍ਰੈਲ, 2026 ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਇਸ ਤੋਂ ਇਲਾਵਾ ਕੈਲਗਰੀ ਦੀ 28 ਸਾਲਾ ਹਰਪ੍ਰੀਤ ਗਿੱਲ 'ਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ 1 ਦੋਸ਼ ਤੇ 5,000 ਤੋਂ ਘੱਟ ਦੀ ਧੋਖਾਧੜੀ ਦਾ 1 ਦੋਸ਼ ਤੇ ਇਕ ਮੋਟਰ ਵਾਹਨ ਚੋਰੀ ਦੇ 2 ਦੋਸ਼ ਲਗਾਏ ਗਏ ਹਨ | ਉਹ 6 ਅਪ੍ਰੈਲ, 2026 ਨੂੰ ਅਦਾਲਤ 'ਚ ਪੇਸ਼ ਹੋਵੇਗੀ | ਹਾਲਾਂਕਿ ਇਸ ਘਟਨਾ ਨੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਇਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਸੀ, ਇਸ ਸਮੇਂ, ਇਹ ਘਟਨਾ ਇਕੱਲਿਆਂ ਵਾਪਰੀ ਜਾਪਦੀ ਹੈ ਤੇ ਹਾਲ ਹੀ 'ਚ ਰਿਪੋਰਟ ਕੀਤੇ ਗਏ ਕਿਸੇ ਵੀ ਹੋਰ ਜਬਰੀ ਵਸੂਲੀ ਨਾਲ ਜੁੜੀ ਨਹੀਂ ਹੈ | ਇਸ ਮਾਮਲੇ 'ਚ ਪੀੜਤ ਤੇ ਸ਼ੱਕੀ ਇਕ ਦੂਜੇ ਨੂੰ ਜਾਣਦੇ ਸਨ | ਪੀੜਤ ਦਾ ਕਹਿਣਾ ਹੈ ਕਿ ਦੋਸ਼ੀ ਉਸਨੂੰ ਪੈਸੇ ਤੇ ਕੀਮਤੀ ਚੀਜ਼ਾ ਦੇਣ ਵਾਸਤੇ ਪ੍ਰੇਸ਼ਾਨ ਕਰ ਰਹੇ ਸਨ |

ਪਿਛਲੀ ਖ਼ਬਰ ਮਾਂ ਬੋਲੀ ਨੂੰ ਸਮਰਪਿਤ ਸਮਾਗਮ 22 ਨੂੰ ਅਗਲੀ ਖ਼ਬਰ ਬੈਲਵੀਡੀਅਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹਾਦਸੇ 'ਚ ਸਿੱਖ ਬੀਬੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।