28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

'ਵੂਮਨ ਆਫ ਦੀ ਈਅਰ 2026' ਦੀ ਸੂਚੀ 'ਚ ਤਿੰਨ ਭਾਰਤੀ ਔਰਤਾਂ <br/>

ਅਜੀਤ ਡੈਸਕ 28-02-2026
ਨਿਊਯਾਰਕ, 27 ਫਰਵਰੀ (ਇੰਟ.)-'ਵੂਮਨ ਆਫ ਦੀ ਇਅਰ 2026' ਦੀ ਸੂਚੀ 'ਚ 16 ਅÏਰਤਾਂ ਵਿਚ ਭਾਰਤੀ ਤੇ ਭਾਰਤੀ ਮੂਲ ਦੀਆਂ ਤਿੰਨ ਅÏਰਤਾਂ ਵੀ ਸ਼ਾਮਲ ਹਨ | ਜੋ ਕਿ ਅÏਰਤਾਂ ਅਤੇ ਕੁੜੀਆਂ ਦੇ ਸਾਹਮਣੇ ਆਉਣ ਵਾਲੀਆਂ ਸਭ ਤੋਂ ਵੱਡੀਆਂ ਚੁਣÏਤੀਆਂ ਨੂੰ ਹੱਲ ਕਰਨ ਲਈ ਕੰਮ ਕਰ ਰਹੀਆਂ ਹਨ | ਇਹ ਪ੍ਰੋਜੈਕਟ 2020 ਵਿਚ ਸ਼ੁਰੂ ਕੀਤੀ ਗਈ ਟਾਈਮ ਦੀ ਸਾਲਾਨਾ ਸਾਲ ਦੀਆਂ ਅÏਰਤਾਂ ਦੀ ਸੂਚੀ ਤੋਂ ਵੱਖਰਾ ਹੈ | ਭਾਰਤੀ ਮਹਿਲਾ ਸਫੀਨਾ ਹੁਸੈਨ ਨੇ ਮੁੰਬਈ 'ਚ 'ਐਜੂਕੇਟ ਗਰਲਜ਼' ਦੀ ਸਥਾਪਨਾ ਕੀਤੀ ਤੇ ਪਿਛਲੇ ਸਾਲ, ਸੰਗਠਨ ਨੇ ਭਾਰਤੀ ਪਿੰਡਾਂ ਦੀਆਂ 20 ਲੱਖ ਕੁੜੀਆਂ ਨੂੰ ਸਕੂਲ ਵਾਪਸ ਭੇਜਿਆ | ਟੀਚਾ ਸਿਰਫ 15 ਲੱਖ ਸੀ | ਇਸ ਲਈ ਸੰਗਠਨ ਨੂੰ ਰੈਮਨ ਮੈਗਸੇਸੇ ਪੁਰਸਕਾਰ ਵੀ ਪ੍ਰਾਪਤ ਹੋਇਆ | ਰੇਸ਼ਮਾ ਕੇਵਲਰਾਮਣੀ ਲਾਇਲਾਜ ਬਿਮਾਰੀਆਂ ਨੂੰ ਖਤਮ ਕਰਨ ਲਈ ਦਿ੍ੜ ਹੈ | ਉਸਦੀ ਅਗਵਾਈ ਵਿਚ ਵਰਟੈਕਸ ਭਾਰਤ ਸਮੇਤ 14 ਦੇਸ਼ਾਂ 'ਚ ਸਿਸਟਿਕ ਫਾਈਬਰੋਸਿਸ (ਫੇਫੜਿਆਂ ਦੀ ਬਿਮਾਰੀ) ਲਈ ਮੁਫਤ, ਮਹਿੰਗੀਆਂ ਦਵਾਈਆਂ ਪ੍ਰਦਾਨ ਕਰ ਰਿਹਾ ਹੈ | ਉਹ ਹੁਣ ਉਨ੍ਹਾਂ ਥੈਰੇਪੀਆਂ 'ਤੇ ਕੰਮ ਕਰ ਰਹੀ ਹੈ ਜੋ ਸ਼ੂਗਰ ਤੇ ਗੁਰਦੇ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀਆਂ ਹਨ | ਇਸੇ ਤਰਾਂ ਰੇਸ਼ਮਾ ਸÏਜਾਨੀ ਇਕ ਸ਼ਰਨਾਰਥੀ ਦੀ ਧੀ ਤੇ ਪਹਿਲੀ ਭਾਰਤੀ-ਅਮਰੀਕੀ ਕਾਂਗਰਸ ਉਮੀਦਵਾਰ , ਜਿਸਨੇ ਅਮਰੀਕਾ ਵਿਚ ਮਾਵਾਂ ਲਈ ਕਿਫਾਇਤੀ ਬਾਲ ਸੰਭਾਲ ਤੇ ਨਿਊਯਾਰਕ 'ਚ ਯੂਨੀਵਰਸਲ ਬਾਲ ਸੰਭਾਲ ਲਈ ਰਾਹ ਪੱਧਰਾ ਕੀਤਾ | ਉਹ 760,000 ਮਹਿਲਾ ਵਿਦਿਆਰਥੀਆਂ ਨੂੰ ਸਸ਼ਕਤ ਬਣਾ ਰਹੀ ਹੈ |

ਪਿਛਲੀ ਖ਼ਬਰ -ਮਹਿਲਾ ਇਕ ਦਿਨਾ ਲੜੀ- ਆਸਟ੍ਰੇਲੀਆ ਨੇ ਭਾਰਤ ਵਿਰੁੱਧ ਜਿੱਤੀ ਲੜੀ <br/> ਅਗਲੀ ਖ਼ਬਰ ਮੇਲਾਨੀਆ ਟਰੰਪ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਰਨਗੇ ਪ੍ਰਧਾਨਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।