ਹੋਬਾਰਟ, 27 ਫਰਵਰੀ (ਪੀ.ਟੀ.ਆਈ.)-ਜਾਰਜੀਆ ਵੋਲ ਦੇ ਪ੍ਰਭਾਵਸ਼ਾਲੀ ਸੈਂਕੜੇ ਨੇ ਆਸਟ੍ਰੇਲੀਆ ਨੂੰ ਇੱਥੇ ਦੂਜੇ ਮਹਿਲਾ ਇਕ ਰੋਜ਼ਾ ਕ੍ਰਿਕਟ ਮੈਚ 'ਚ ਮੌਜੂਦਾ ਚੈਂਪੀਅਨ ਭਾਰਤ ਨੂੰ 83 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰਨ 'ਚ ਮਦਦ ਕੀਤੀ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 9 ਵਿਕਟਾਂ 'ਤੇ 251 ਦÏੜਾਂ ਬਣਾਈਆਂ | ਭਾਰਤ ਨੇ ਪ੍ਰਤੀਕਾ ਰਾਵਲ ਦੀਆਂ 81 ਗੇਂਦਾਂ 'ਤੇ 52 ਦÏੜਾਂ ਨਾਲ ਚੰਗੀ ਸ਼ੁਰੂਆਤ ਕੀਤੀ | ਹਾਲਾਂਕਿ, ਭਾਰਤੀ ਟੀਮ ਵਿਚਕਾਰਲੇ ਓਵਰਾਂ 'ਚ ਲੜਖੜਾ ਗਈ | ਹਰਮਨਪ੍ਰੀਤ ਨੇ ਫਿਰ 70 ਗੇਂਦਾਂ 'ਤੇ 54 ਦÏੜਾਂ ਬਣਾਈਆਂ | ਆਸਟ੍ਰੇਲੀਆ ਨੇ ਜਾਰਜੀਆ ਵੋਲ (82 ਗੇਂਦਾਂ 'ਤੇ 101) ਤੇ ਫੋਬੀ ਲਿਚਫੀਲਡ (62 ਗੇਂਦਾਂ 'ਤੇ 80) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 36.1 ਓਵਰਾਂ 'ਚ ਪੰਜ ਵਿਕਟਾਂ 'ਤੇ 252 ਦÏੜਾਂ ਬਣਾ ਕੇ ਆਸਾਨ ਜਿੱਤ ਹਾਸਲ ਕੀਤੀ | ਇਸ ਨਾਲ ਭਾਰਤ ਵਿਰੁੱਧ ਦੁਵੱਲੀ ਇਕ ਦਿਨਾ ਲੜੀ ਵਿਚ ਆਸਟ੍ਰੇਲੀਆ ਦਾ ਪ੍ਰਭਾਵਸ਼ਾਲੀ ਰਿਕਾਰਡ ਜਾਰੀ ਰਿਹਾ | ਆਸਟ੍ਰੇਲੀਆ ਨੇ ਹੁਣ ਤੱਕ ਭਾਰਤ ਵਿਰੁੱਧ ਸਾਰੀਆਂ 12 ਇਕ ਦਿਨਾ ਲੜੀ ਜਿੱਤੀਆਂ ਹਨ |
-ਮਹਿਲਾ ਇਕ ਦਿਨਾ ਲੜੀ- ਆਸਟ੍ਰੇਲੀਆ ਨੇ ਭਾਰਤ ਵਿਰੁੱਧ ਜਿੱਤੀ ਲੜੀ <br/>
ਅਜੀਤ ਡੈਸਕ
28-02-2026