29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਦੁਬਈ ਹਵਾਈ ਅੱੱਡੇ 'ਤੇ ਫਸੀ ਪੀ.ਵੀ. ਸਿੰਧੂ <br/>

ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਪੀ.ਟੀ.ਆਈ.)-ਇੰਡੋਨੇਸ਼ੀਆਈ ਕੋਚ ਇਰਵੰਸਯਾਹ ਆਦਿ ਪ੍ਰਤਾਮਾ ਤੇ 2 ਵਾਰ ਦੀ ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਆਲ ਇੰਗਲੈਂਡ ਚੈਂਪੀਅਨਸ਼ਿਪ ਲਈ ਬਰਮਿੰਘਮ ਜਾ ਰਹੇ ਸਨ ਕਿ ਦੁਬਈ ਹਵਾਈ ਅੱਡੇ 'ਤੇ ਉਨ੍ਹਾਂ ਦੇ ਨੇੜੇ ਇਕ ਧਮਾਕਾ ਹੋਇਆ ਤਾਂ ਵਾਲ-ਵਾਲ ਬਚ ਗਏ | ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਉਡਾਣਾਂ ਰੱਦ ਹੋਣ ਤੋਂ ਬਾਅਦ ਸਿੰਧੂ ਤੇ ਇਰਵੰਸਯਾਹ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਸੇ ਹੋਏ ਹਨ | ਟੂਰਨਾਮੈਂਟ ਮੰਗਲਵਾਰ ਨੂੰ ਸ਼ੁਰੂ ਹੋਣ ਵਾਲਾ ਹੈ | ਕੋਚ ਨੇ ਕਿਹਾ ਕਿ ਸਾਨੂੰ ਇੱਕ ਹੋਟਲ ਵਿਚ ਰੱਖਿਆ ਹੈ | ਅਸੀਂ ਠੀਕ ਹਾਂ, ਪਰ ਅਜੇ ਵੀ ਕੁਝ ਚਿੰਤਾ ਹੈ | ਸਿੰਧੂ ਨੇ ਵੀ ਬੀਤੀ ਰਾਤ ਸੋਸ਼ਲ ਮੀਡੀਆ 'ਤੇ ਤਣਾਅਪੂਰਨ ਪਲ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਹਰ ਬੀਤਦੇ ਘੰਟੇ ਦੇ ਨਾਲ ਸਥਿਤੀ ਹੋਰ ਵੀ ਮੁਸ਼ਕਲ ਹੁੰਦੀ ਜਾ ਰਹੀ ਹੈ | ਕੁਝ ਘੰਟੇ ਪਹਿਲਾਂ, ਹਵਾਈ ਅੱਡੇ 'ਤੇ ਜਿੱਥੇ ਅਸੀਂ ਠਹਿਰੇ ਸੀ, ਉਸ ਦੇ ਨੇੜੇ ਇਕ ਧਮਾਕਾ ਹੋਇਆ ਸੀ | ਮੇਰੇ ਕੋਚ ਨੂੰ ਜਲਦੀ ਭੱਜਣਾ ਪਿਆ ਕਿਉਂਕਿ ਉਹ ਧੂੰਏਾ ਤੇ ਮਲਬੇ ਦੇ ਸਭ ਤੋਂ ਨੇੜੇ ਸੀ | ਇਹ ਸਾਡੇ ਸਾਰਿਆਂ ਲਈ ਬਹੁਤ ਤਣਾਅਪੂਰਨ ਤੇ ਡਰਾਉਣਾ ਪਲ ਸੀ |

ਪਿਛਲੀ ਖ਼ਬਰ ਚੀਨ ਨਾਲੋਂ ਭਾਰਤ ਵੱਧ ਭਰੋਸੇਯੋਗ ਭਾਈਵਾਲ-ਕਾਰਨੀ <br/> ਅਗਲੀ ਖ਼ਬਰ ਨਵਾਰਾ ਤੇ ਗੁਕੇਸ਼ ਵਿਚਾਲੇ ਡਰਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।