28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਚੀਨ ਨਾਲੋਂ ਭਾਰਤ ਵੱਧ ਭਰੋਸੇਯੋਗ ਭਾਈਵਾਲ-ਕਾਰਨੀ <br/>

ਅਜੀਤ ਡੈਸਕ 02-03-2026
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ
ਦਿੱਲੀ/ਮੁੰਬਈ, 1 ਮਾਰਚ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਭਾਰਤ ਯਾਤਰਾ ਦੇ ਆਖੀਰਲੇ ਦÏਰ 'ਚ ਬੀਤੇ ਕੱਲ੍ਹ ਮੁੰਬਈ ਤੋਂ ਨਵੀਂ ਦਿੱਲੀ ਪੁੱਜੇ ਜਿੱਥੇ ਭਾਰਤ ਦੇ ਵਪਾਰ ਤੇ ਉਦਯੋਗ ਰਾਜ ਮੰਤਰੀ ਜਤਿਨ ਪ੍ਰਸਾਦਾ, ਮੁੱਖ ਪ੍ਰੋਟਕਾਲ ਅਫਸਰ ਅਮਿਤ ਕੁਮਾਰ, ਅਮਰੀਕੀ ਮਹਾਂਦੀਪ ਮਾਮਲਿਆਂ 'ਚ ਭਾਰਤ ਦੇ ਸਹਾਇਕ ਸਕੱਤਰ ਨਾਗਰਾਜ ਕੇ. ਨਾਇਡੂ ਤੇ ਕੁਝ ਹੋਰ ਸਰਕਾਰੀ ਅਧਿਕਾਰੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮÏਕੇ 'ਤੇ ਭਾਰਤ 'ਚ ਕੈਨੇਡਾ ਦੇ ਰਾਜਦੂਤ ਕ੍ਰਿਸਟੋਫਰ ਕੂਟਰ ਵੀ ਮÏਜੂਦ ਸਨ | ਕਾਰਨੀ ਦੇ ਮਾਣ 'ਚ ਪ੍ਰਸਿੱਧ ਸ਼ਾਮੀ ਡਾਂਸ 'ਬੀਕੂ' ਦੀ ਪੇਸ਼ਕਾਰੀ ਕੀਤੀ ਗਈ | ਸੋਮਵਾਰ ਨੂੰ ਉਨ੍ਹਾਂ ਦੀ ਮਿਲਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗੀ ਤੇ ਦੋਵੇਂ ਆਗੂ ਕੁਝ ਘੰਟੇ ਇਕੱਠੇ ਬਿਤਾਉਣਗੇ | ਕਾਰਨੀ ਨੇ ਮੁੰਬਈ ਤੋਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਰੱਖਿਆ ਤੇ ਵਪਾਰ ਦੇ ਮਾਮਲੇ 'ਚ ਚੀਨ ਤੋਂ ਵੱਧ ਭਾਰਤ ਇਕ ਭਰੋਸੇਯੋਗ ਭਾਈਵਾਲ ਹੈ | ਉਨ੍ਹਾਂ ਕਿਹਾ ਕਿ ਕੈਨੇਡਾ ਵਲੋਂ ਦੇਸ਼ ਦੀ ਰੱਖਿਆ ਦੇ ਵਿਸ਼ੇ 'ਤੇ ਚੀਨ ਦਾ ਕਦੀ ਸਹਿਯੋਗ ਮੰਗਿਆ ਵੀ ਨਹੀਂ ਜਾਂਦਾ ਪਰ ਭਾਰਤ ਨਾਲ ਇਸ ਸੰਵੇਦਨਾਸ਼ੀਲ ਖੇਤਰ 'ਚ ਅੱਗੇ ਵਧਣ ਲਈ ਉਨ੍ਹਾਂ ਨੂੰ ਝਿਜਕ ਨਹੀਂ ਹੁੰਦੀ | ਬੀਤੇ ਜਨਵਰੀ ਮਹੀਨੇ 'ਚ ਉਨ੍ਹਾਂ ਵਲੋਂ ਡਾਵੋਸ ਸਵਿਟਜ਼ਰਲੈਂਡ ਵਿਖੇ ਵਰਲਡ ਇਕਨਾਮਿਕ ਫੋਰਮ 'ਚ ਦਿੱਤੇ ਗਏ ਭਾਸ਼ਣ ਦੀ ਸਤਰ 'ਜੇਕਰ ਤੁਸੀਂ ਗੱਲਬਾਤ ਦੀ ਮੇਜ਼ ਉੱਪਰ ਨਹੀਂ ਹੋ ਤਾਂ ਤੁਸੀਂ ਮੀਨੂ (ਖਾਣੇ ਦੀ ਲਿਸਟ) 'ਚ ਹੋ ਸਕਦੇ ਹੋ' ਦੀ ਚਰਚਾ ਵੀ ਇਸ ਮÏਕੇ 'ਤੇ ਹੋਈ | ਮੁੰਬਈ 'ਚ ਆਪਣੇ ਰੁਝੇਵਿਆਂ ਭਰਪੂਰ ਬੀਤੇ 2 ਦਿਨਾਂ ਦÏਰਾਨ ਉਨ੍ਹਾਂ ਨੇ ਉੱਘੇ ਤੇ ਧਨਾਡ ਕਾਰੋਬਾਰੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਜਿਨ੍ਹਾਂ 'ਚ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ, ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਦੇ ਚੁਅਰਮੈਨ ਵਿਸ ਕÏਸ਼ਲ, ਮਹਿੰਦਰਾ ਮਹਿੰਦਰਾ ਦੇ ਪ੍ਰਬੰਧਕ ਨਿਰਦੇਸ਼ਾ ਅਨੀਸ਼ ਸ਼ਾਹ ਤੇ ਟਾਟਾ ਐਂਡ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਾਸ਼ੇਖਰਨ ਵੀ ਸ਼ਾਮਿਲ ਹਨ |

ਪਿਛਲੀ ਖ਼ਬਰ ਪਾਕਿ ਨੂੰ ਮਜਬੂਰਨ ਕਰਨਾ ਪੈ ਰਿਹਾ ਟਰੰਪ ਦਾ ਵਿਰੋਧ <br/> ਅਗਲੀ ਖ਼ਬਰ ਦੁਬਈ ਹਵਾਈ ਅੱੱਡੇ 'ਤੇ ਫਸੀ ਪੀ.ਵੀ. ਸਿੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।