11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਬਜ਼ੁਰਗਾਂ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ

ਅਜੀਤ ਡੈਸਕ 13-04-2026
ਸੈਕਰਾਮੈਂਟੋ, 12 ਅਪ੍ਰੈਲ (ਹੁਸਨ ਲੜੋਆ ਬੰਗਾ)-ਪਰਸੀਪੈਨੀ, ਨਿਊਜਰਸੀ ਦੇ ਵਸਨੀਕ ਇਕ ਭਾਰਤੀ ਨੂੰ ਅੰਤਰ ਰਾਜ ਸੋਨਾ ਘੁਟਾਲਾ ਮਾਮਲੇ ਵਿਚ ਗਿ੍ਫਤਾਰ ਕੀਤਾ ਗਿਆ ਹੈ | ਉਸ ਦੀ ਗਿ੍ਫ਼ਤਾਰੀ ਲੋਇਸਿਆਨਾ ਤੇ ਟੈਕਸਾਸ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਵਲੋਂ ਸਾਂਝੇ ਤੌਰ 'ਤੇ ਕੀਤੀ ਜਾਂਚ ਉਪਰੰਤ ਹੋਈ ਹੈ | 25 ਸਾਲਾ ਨਿਗਮ ਭੱਟ ਜੋ ਵਰਕ ਵੀਜੇ 'ਤੇ ਹੈ, ਵਿਰੁੱਧ ਜਬਰਨ ਵਸੂਲੀ ਦੇ ਦੋਸ਼ ਲਾਏ ਗਏ ਹਨ | ਕੋਲਿਨ ਕਾਊਾਟੀ (ਟੈਕਸਾਸ) ਦੀ ਖੁਫੀਆ ਪੁਲਿਸ ਅਨੁਸਾਰ ਅੰਤਰ ਰਾਜ ਸੋਨਾ ਘੁਟਾਲੇ ਤਹਿਤ ਬਜ਼ੁਰਗਾਂ ਨੂੰ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੇ ਬੈਂਕ ਖਾਤੇ ਤੇ ਸਮਾਜਕ ਸੁਰੱਖਿਆ ਲਾਭ ਜਾਮ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ ਮੁੜ ਖੁਲਵਾਉਣ ਲਈ ਉਹ ਆਪਣਾ ਪੈਸਾ ਸੋਨੇ ਵਿਚ ਨਿਵੇਸ਼ ਕਰ ਦੇਣ | ਪੀੜਤਾਂ ਵਿਚ ਕੈਂਟਵੁੱਡ ਖੇਤਰ ਦੇ ਇਕ ਬਜ਼ੁਰਗ ਸਮੇਤ ਹੋਰ ਲੋਕ ਸ਼ਾਮਿਲ ਹਨ | ਕੈਪਟਨ ਜÏਹਨ ਗਾਰਡਨਰ ਦੀਆਂ ਹਦਾਇਤਾਂ 'ਤੇ ਭੱਟ ਨੂੰ ਉਸ ਵੇਲੇ ਗਿ੍ਫ਼ਤਾਰ ਕੀਤਾ ਗਿਆ ਜਦੋਂ ਉਹ ਇਕ ਸਥਾਨਕ ਪੀੜਤ ਕੋਲੋਂ 8 ਲੱਖ ਡਾਲਰ ਹੋਰ ਲੈਣ ਜਾ ਰਿਹਾ ਸੀ | ਟਾਂਗੀਪਾਹੋਆ ਪੈਰਿਸ਼ ਸ਼ੈਰਿਫ ਗੇਰਾਲਡ ਸਟਿਕਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੁਚੇਤ ਰਹਿਣ ਤੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਬੈਂਕ ਨਾਲ ਸੰਪਰਕ ਕਰਨ |


ਪਿਛਲੀ ਖ਼ਬਰ ਅਮਰੀਕਾ ਦੇ ਸਿਆਟਲ ਵਿਚ ਵੈਸਟਲੇਕ ..... ਅਗਲੀ ਖ਼ਬਰ ਜਦੋਂ ਬ੍ਰੈਟ ਲੀ ਨੇ ਆਸ਼ਾ ਭੋਂਸਲੇ ਨਾਲ ਮਿਲ ਕੇ ਗੀਤ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।