08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਸ਼ਵ ਪੰਜਾਬੀ ਸਭਾ ਨੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸਾਹਿਤਕ ਤੇ ਸੰਗੀਤਕ ਰੂਪ 'ਚ ਮਨਾਇਆ <br/>

ਅਜੀਤ ਡੈਸਕ 19-04-2026
ਟੋਰਾਂਟੋ, 18 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸਾਹਿਤਕ ਤੇ ਸੰਗੀਤਕ ਰੰਗ ਦੇ ਕੇ ਮਨਾਇਆ ਗਿਆ | ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ 'ਚ ਡਾ. ਦਲਬੀਰ ਸਿੰਘ ਕਥੂਰੀਆ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਸਾਖੀ ਦੀ ਧਾਰਮਿਕ ਤੇ ਸਮਾਜਿਕ ਮਹੱਤਤਾ ਬਾਰੇ ਬੋਲਦਿਆਂ ਇੰਦਰਜੀਤ ਸਿੰਘ ਬੱਲ ਨੇ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਜਾਏ ਨਿਆਰੇ ਖਾਲਸਾ ਪੰਥ ਦੀ ਸਥਾਪਨਾ ਸੰਸਾਰ ਭਰ ਵਿਚ ਮਨੁੱਖੀ ਅਧਿਕਾਰਾਂ,ਬ ਰਾਬਰੀ ਦਾ ਦਰਜ਼ਾ, ਇਨਸਾਫ਼ ਤੇ ਅਣਖ ਦੀ ਉੱਘੀ ਮਿਸਾਲ ਹੈ, ਜਦੋਂ ਕਿ ਸੰਸਥਾ ਦੇ ਸੰਚਾਲਕ ਡਾ. ਦਲਬੀਰ ਸਿੰਘ ਕਥੂਰੀਆ ਨੇ ਆਖਿਆ ਕਿ ਵਿਸਾਖੀ ਦਾ ਦਿਹਾੜਾ ਸਿਰਫ ਇਕ ਤਿਉਹਾਰ ਹੀ ਨਹੀ ਸਗੋਂ ਆਪਣੇ ਆਪ 'ਚ ਇਕ ਇੱਤਿਹਾਸ ਹੈ ਜਿਸ ਨਾਲ ਇਕ ਵੱਡੇ ਯੁੱਗ ਦਾ ਪਲਟਾ ਹੋਇਆ ਤੇ ਦੁਨੀਆ 'ਚ ਇਕ ਨਵੇਂ ਸੂਰਜ਼ ਨੇ ਦੁਨੀਆ ਨੂੰ ਰੁਸ਼ਨਾਇਆ | ਇਸ ਮੌਕੇ ਸਟੇਜ ਸੰਚਾਲਨ ਦੀ ਕਾਰਵਾਈ ਸ਼ਬਦਾਂ ਦੇ ਜਾਦੂਗਰ ਵੱਜੋਂ ਜਾਣੇ ਜਾਂਦੇ ਡਾ. ਦਰਸ਼ਨਦੀਪ ਅਰੋੜਾ ਨੇ ਬਾਖੂਬੀ ਨਿਭਾਈ, ਸ਼ਾਇਰਾ ਸੁਰਜੀਤ ਨੇ ਡਾ. ਹਰਿਭਜਨ ਦੀ ਨਜ਼ਮ 'ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ' ਪੜ•ੀ, ਪ੍ਰੋ. ਜੰਗੀਰ ਸਿੰਘ ਕਾਹਲੋਂ ਨੇ ਨਜ਼ਮ 'ਵਿਸਾਖੀ' ਨਾਲ ਹਾਜ਼ਰੀ ਲੁਆਈ, ਇਸ ਖੇਤਰ ਦੇ ਉੱਘੇ ਵਿਦਵਾਨ ਕਵੀ ਸੁਜਾਨ ਸਿੰਘ ਸੁਜਾਨ ਨੇ ਆਪਣੀ ਕਵਿਤਾ ਕਹਿ ਕੇ ਜਾਣੋ ਗਾਗਰ 'ਚ ਸਮੁੰਦਰ ਹੀ ਭਰ ਦਿੱਤਾ, ਨੌਜਵਾਨ ਗਾਇਕ ਬÏਬੀ ਪੰਧੇਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੀਆਂ ਵਾਰਾਂ ਗਾ ਕੇ ਹਾਜ਼ਰੀ ਲੁਆਈ, ਗਾਇਕ ਭੁਪਿੰਦਰ ਸਿੰਘ ਰਤਨ ਨੇ ਵੀ ਆਪਣੇ ਗੀਤ ਸੁਣਾਏ, ਉਪਰੰਤ ਹਰਦਿਆਲ ਸਿੰਘ ਝੀਤਾ, ਮਹਿੰਦਰ ਪ੍ਰਤਾਪ ਸਿੰਘ, ਸੁਰਿਦਰ ਸੂਰ, ਹਰਭਜਨ ਕੌਰ, ਜਗਪਾਲ ਸਿੱਧੂ, ਵਿਕਰਮ ਸਿੱਧੂ, ਬੁਸ਼ਰਤ ਰਿਆਨ, ਸੁੰਦਰਪਾਲ ਰਾਜਾਸਾਂਸੀ, ਹਰਭਜਨ ਕੌਰ ਗਿਲਸ ਆਦਿ ਨੇ ਆਪੋ-ਆਪਣੇ ਵਿਚਾਰਾਂ ਤੇ ਰਚਨਾਵਾਂ ਨਾਲ ਹਾਜ਼ਰੀ ਲੁਆਈ¢ ਸਮਾਗਮ ਦÏਰਾਨ ਸਭਾ ਵੱਲੋਂ ਪ੍ਰਕਸ਼ਿਤ ਪੁਸਤਕ 'ਪੰਜਾਬੀ ਬੋਲੀ, ਰਮਜ਼ਾਂ,ਰੁਕਾਵਟਾਂ ਅਤੇ ਰਾਹ' ਵੀ ਲੋਕ ਅਰਪਣ ਕੀਤੀ ਗਈ¢ ਇਸ ਮÏਕੇ ਵਰਿੰਦਰ, ਸਰਬਜੀਤ ਸਿੰਘ ਮਾਨ, ਬਾਵਾ ਸਿੰਘ ਢਿੱਲੋਂ, ਜਸਪਾਲ ਸਿੰਘ ਕਾਹਲੋਂ, ਯਸ਼ ਦੱਤਾ, ਸੂਬਾ ਸਿੰਘ ਬਾਜਵਾ, ਆਦਿ ਵੀ ਮÏਜੂਦ ਸਨ¢

ਪਿਛਲੀ ਖ਼ਬਰ ਜੋਕੋਵਿਚ ਤੇ ਆਈਲੀਨ ਗੂ 'ਲੌਰੀਅਸ ਵਿਸ਼ਵ ਸਪੋਰਟਸ ਐਵਾਰਡ' ਦੀ ਕਰਨਗੇ ਸਹਿ-ਮੇਜ਼ਬਾਨੀ ਅਗਲੀ ਖ਼ਬਰ ਬੇਦੋਸ਼ੇ ਨੂੰ ਕੱਟਣੀ ਪਈ 17 ਸਾਲ ਜੇਲ੍ਹ, ਅਸਲੀ ਦੋਸ਼ੀ ਹੁਣ ਆਇਆ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।