08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਰੈਂਪਟਨ 'ਚ ਮੇਅਰ ਬਰਾਊਨ ਤੇ ਬਿਕਰਮਜੀਤ ਸਿੰਘ ਅੱਲਾਬਖਸ਼ ਦਾ ਸਨਮਾਨ <br/>

ਅਜੀਤ ਡੈਸਕ 19-04-2026
ਟੋਰਾਂਟੋ, 18 ਅਪ੍ਰੈਲ (ਸਤਪਾਲ ਸਿੰਘ ਜÏਹਲ)-ਕੈਨੇਡਾ ਬਰੈਂਪਟਨ ਸ਼ਹਿਰ ਵਿਖੇ ਗੋਰ ਰੋਡ 'ਤੇ ਸਥਿਤ ਹਿੰਦੂ ਸਭਾ ਮੰਦਿਰ 'ਚ ਹੋਈ ਮੀਟਿੰਗ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਹਿੰਦੂ-ਸਿੱਖ ਏਕਤਾ ਦੇ ਮੁੱਦਈ ਤੇ ਯੂਥ ਆਗੂ ਬਿਕਰਮਜੀਤ ਸਿੰਘ ਅੱਲਾਬਖਸ਼ ਤੇ ਭਾਈਚਾਰੇ ਵਿੱਚੋਂ ਚੋਣਵੀਂਆਂ ਸ਼ਖਸੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਮੰਦਿਰ ਦੀ ਇਮਾਰਤ ਵਿਚ ਵਾਧਾ ਕਰਨ ਤੇ ਨਵੀਂ ਉਸਾਰੀ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰਧਾਨ ਮਧੂ ਸੂਦਨ ਨੇ ਦੱਸਿਆ ਕਿ ਮੰਦਿਰ ਦੇ ਨਾਲ ਜ਼ਮੀਨ ਨੂੰ ਭਾਈਚਾਰੇ ਦੇ ਹਿੱਤ ਵਿਚ ਵਿਕਸਤ ਕੀਤਾ ਜਾਵੇਗਾ | ਮੀਟਿੰਗ ਉਪਰੰਤ ਪ੍ਰਬੰਧਕਾਂ ਵਲੋਂ ਮੇਅਰ ਬਰਾਊਨ ਤੇ ਅੱਲਾਬਖਸ਼ ਦਾ ਸਨਮਾਨ ਵੀ ਕੀਤਾ ਗਿਆ ਅਤੇ ਭਾਈਚਾਰਕ ਸਾਂਝ ਲਈ ਦੋਵਾਂ ਆਗੂਆਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ | ਕੈਨੇਡਾ ਵਿਚ ਰਤੀ ਭਾਈਚਾਰਿਆਂ ਦੇ ਲੋਕਾਂ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਪਰਵਾਸੀ ਭਾਰਤੀਆਂ ਵਲੋਂ ਵਿਦੇਸ਼ਾਂ ਵਿਚ ਰਹਿੰਦੇ ਹੋਏ ਵੀ ਆਪਣੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਇਆ ਜਾਂਦਾ ਹੈ |

ਪਿਛਲੀ ਖ਼ਬਰ ਹੈਦਰਾਬਾਦ ਵਿਖੇ ਚਾਰਮੀਨਾਰ ਨੇੜੇ ਧੁੱਪ ਅਗਲੀ ਖ਼ਬਰ ਏ.ਐਫ਼.ਆਈ. ਕਰਵਾਏਗਾ ਅਥਲੀਟਾਂ ਦੀ ਡੀ.ਐਨ.ਏ. ਤੇ ਐਸ.ਆਰ.ਵਾਈ. ਟੈਸਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।