08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਏ.ਐਫ਼.ਆਈ. ਕਰਵਾਏਗਾ ਅਥਲੀਟਾਂ ਦੀ ਡੀ.ਐਨ.ਏ. ਤੇ ਐਸ.ਆਰ.ਵਾਈ. ਟੈਸਟਿੰਗ <br/>

ਅਜੀਤ ਡੈਸਕ 19-04-2026

ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.ਆਈ.)-ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (ਏ.ਐਫ਼.ਆਈ.) ਅਗਲੇ ਮਹੀਨੇ ਰਾਂਚੀ 'ਚ ਹੋਣ ਵਾਲੇ ਫੈਡਰੇਸ਼ਨ ਕੱਪ ਦੌਰਾਨ ਐਸ. ਆਰ. ਵਾਈ. ਜੀਨ ਟੈਸਟਿੰਗ ਕਰਵਾਏਗੀ, ਜਿਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ਼ ਜੈਵਿਕ ਅÏਰਤਾਂ ਹੀ ਅÏਰਤਾਂ ਦੇ ਭਾਰ ਵਰਗਾਂ 'ਚ ਹਿੱਸਾ ਲੈਣ | ਇਸ ਤੋਂ ਇਲਾਵਾ ਏ.ਐਫ਼.ਆਈ. ਪਹਿਲੀ ਵਾਰ ਭਾਰਤੀ ਐਥਲੀਟਾਂ ਲਈ ਉਨ੍ਹਾਂ ਦੇ ਡੇਟਾ ਨੂੰ ਇਕੱਠਾ ਕਰਨ ਤੇ ਸੁਰੱਖਿਅਤ ਢੰਗ ਨਾਲ ਪੁਰਾਲੇਖ ਕਰਨ ਲਈ ਡੀ.ਐਨ.ਏ. ਟੈਸਟਿੰਗ ਸ਼ੁਰੂ ਕਰੇਗਾ | ਇਸ ਡੇਟਾ ਦੀ ਵਰਤੋਂ ਖੋਜ ਉਦੇਸ਼ਾਂ, ਸੱਟ ਦੀ ਰੋਕਥਾਮ, ਖਾਸ ਐਥਲੀਟਾਂ ਲਈ ਸਿਖਲਾਈ ਪ੍ਰਣਾਲੀਆਂ ਨੂੰ ਤਿਆਰ ਕਰਨ ਅਤੇ ਹੋਰ ਸੰਬੰਧਿਤ ਉਦੇਸ਼ਾਂ ਲਈ ਕੀਤੀ ਜਾਵੇਗੀ> ਐਸ.ਆਰ.ਵਾਈ. (ਲਿੰਗ ਨਿਰਧਾਰਨ) ਤੇ ਡੀ.ਐਨ.ਏ. ਟੈਸਟਾਂ ਦੋਵਾਂ ਨਾਲ ਸਬੰਧਤ ਨਤੀਜੇ ਤੇ ਰਿਕਾਰਡ ਸਖ਼ਤ ਗੁਪਤਤਾ 'ਚ ਰੱਖੇ ਜਾਣਗੇ | ਏ.ਐਫ਼.ਆਈ. ਦੇ ਬੁਲਾਰੇ ਆਦਿਲ ਸੁਮਾਰੀਵਾਲਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਦÏਰਾਨ ਕਿਹਾ ਕਿ ਇਹ (ਐਸ.ਆਰ.ਵਾਈ. ਟੈਸਟਿੰਗ) ਇਕ ਚੱਲ ਰਹੀ ਪ੍ਰਕਿਰਿਆ ਹੈ | ਇਹ ਪਿਛਲੇ ਸਾਲ ਉਨ੍ਹਾਂ ਐਥਲੀਟਾਂ ਲਈ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਬਾਰੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨਗੇ |

ਪਿਛਲੀ ਖ਼ਬਰ ਬਰੈਂਪਟਨ 'ਚ ਮੇਅਰ ਬਰਾਊਨ ਤੇ ਬਿਕਰਮਜੀਤ ਸਿੰਘ ਅੱਲਾਬਖਸ਼ ਦਾ ਸਨਮਾਨ <br/> ਅਗਲੀ ਖ਼ਬਰ ਜੋਕੋਵਿਚ ਤੇ ਆਈਲੀਨ ਗੂ 'ਲੌਰੀਅਸ ਵਿਸ਼ਵ ਸਪੋਰਟਸ ਐਵਾਰਡ' ਦੀ ਕਰਨਗੇ ਸਹਿ-ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।