21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਾਤਰ ਸਿਮਰਤੀ ਸਮਾਰੋਹ ਵਿਚ ਭਰਾ ਉਪਕਾਰ ਸਿੰਘ ਦੀ ਹਾਜ਼ਰੀ ਅਤੇ ਨਿਰਮਲ ਦਿਓਲ ਦੀ ਕਿਤਾਬ ਲੋਕ ਅਰਪਣ

ਅਜੀਤ ਡੈਸਕ 29-04-2026
ਬਿ੍ਸਬੇਨ 28 ( ਮਹਿੰਦਰ ਪਾਲ ਸਿੰਘ ਕਾਹਲੋਂ)(ਆਸਟ੍ਰੇਲੀਆ) ਪੰਜਾਬੀ ਸਾਹਿਤ ਦਾ ਹਰਾਵਲ ਦਸਤਾ ਮੰਨੀ ਜਾਣ ਵਾਲੀ ਸਿਰਮÏਰ ਅਦਬੀ ਸੰਸਥਾ ਇਪਸਾ ਵੱਲੋਂ ਆਪਣੇ ਦਸਵੇਂ ਸਾਲ ਦੀ ਵਰ•ੇਗੰਢ ਦੇ ਮÏਕੇ ਮਾਰਚ ਮਹੀਨੇ ਦਾ ਸਾਹਿਤਿਕ ਸਮਾਗਮ ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ ਦੀ ਸਿਮਰਤੀ ਨੂੰ ਸਮਰਪਿਤ ਕੀਤਾ ਗਿਆ¢ ਸਮਾਗਮ ਵਿਚ ਉਨ•ਾਂ ਦੇ ਨਿੱਕੇ ਭਰਾ ਉਪਕਾਰ ਸਿੰਘ ਪਾਤਰ ਨੇ ਕਨੇਡਾ ਤੋਂ ਖਾਸ ਤÏਰ 'ਤੇ ਪਹੁੰਚ ਕੇ ਸ਼ਿਰਕਤ ਕੀਤੀ¢ ਉਨ•ਾਂ ਦੇ ਨਾਲ ਡਾ. ਸੁਰਜੀਤ ਪਾਤਰ ਜੀ ਦਾ ਸਪੁੱਤਰ ਅੰਕੁਰ ਪਾਤਰ ਵੀ ਹਾਜ਼ਰ ਸੀ¢ ਇਸ ਮÏਕੇ ਕਈ ਨਾਮਵਰ ਸਾਹਿਤਕ ਅਤੇ ਸਮਾਜਿਕ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰÏਣਕ ਵਧਾਈ¢ ਸਮਾਗਮ ਦÏਰਾਨ ਡਾ. ਸੁਰਜੀਤ ਪਾਤਰ ਦੀ ਕਵਿਤਾ ਅਤੇ ਉਨ•ਾਂ ਦੀ ਸਾਹਿਤਕ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ•ਾਂ ਦੀਆਂ ਰਚਨਾਵਾਂ ਦੇ ਗਾਇਨ ਰਾਹੀਂ ਉਨ•ਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ¢ ਪ੍ਰੋਗਰਾਮ ਦੀ ਸ਼ੁਰੂਆਤ ਇਪਸਾ ਗਰੁੱਪ ਦੇ ਜਾਇੰਟ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਕੀਤੀ¢ਪ੍ਰੋਗਰਾਮ ਦੇ ਪਹਿਲੇ ਭਾਗ ਵਿਚ ਪੁਸ਼ਪਿੰਦਰ ਤੂਰ ਨੇ ਅੰਤਰਰਾਸ਼ਟਰੀ ਅÏਰਤ ਦਿਵਸ ਦੇ ਸੰਦਰਭ ਵਿੱਚ ਅÏਰਤਾਂ ਦੇ ਹੱਕਾਂ ਅਤੇ ਸਮਾਜ ਵਿੱਚ ਉਨ•ਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ¢ ਰੀਤੀਕਾ ਅਹੀਰ ਨੇ ਵੀ ਅÏਰਤ ਦਿਵਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਧੁਨਿਕ ਸਮਾਜ ਵਿੱਚ ਅÏਰਤਾਂ ਦਾ ਸੰਘਰਸ਼ ਸਿਰਫ਼ ਸਮਾਜਿਕ ਹੀ ਨਹੀਂ, ਸਗੋਂ ਕਾਨੂੰਨੀ ਪੱਧਰ 'ਤੇ ਵੀ ਜਾਰੀ ਹੈ¢
ਸ਼ਾਇਰ ਰੁਪਿੰਦਰ ਸੋਜ ਨੇ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ, ਜਦਕਿ ਤੇਜੀ ਭੰਗੂ ਨੇ ਆਪਣੇ ਗੀਤ ਨਾਲ ਸਮਾਗਮ ਨੂੰ ਰੰਗੀਨ ਬਣਾਇਆ¢ ਲੋਕ-ਧਾਰਾ ਨਾਲ ਜੁੜੀ ਲੇਖਿਕਾ ਗੁਰਮੀਤ ਕÏਰ ਸੰਧਾ ਨੇ ਵੀ ਆਪਣੀ ਕਵਿਤਾ ਪੇਸ਼ ਕਰਕੇ ਸਰੋਤਿਆਂ ਤੋਂ ਖੂਬ ਦਾਦ ਹਾਸਲ ਕੀਤੀ¢ ਸੁਖਨੈਬ ਭਦÏੜ ਨੇ ਡਾ. ਸੁਰਜੀਤ ਪਾਤਰ ਦੀ ਇੱਕ ਮਸ਼ਹੂਰ ਗ਼ਜ਼ਲ ਗਾ ਕੇ ਉਨ•ਾਂ ਨੂੰ ਸੰਗੀਤਮਈ ਸ਼ਰਧਾਂਜਲੀ ਭੇਟ ਕੀਤੀ¢ ਪ੍ਰੀਤ ਸਰਗਮ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ¢ ਇਸ ਮÏਕੇ ਸਰਬਜੀਤ ਸੋਹੀ ਵੱਲੋਂ ਲੇਖਕ ਨਿਰਮਲ ਦਿਓਲ ਦੀ ਨਵੀਂ ਪ੍ਰਕਾਸ਼ਿਤ ਪੁਸਤਕ ਬਾਰੇ ਚਾਨਣਾ ਪਾਇਆ ਗਿਆ ਅਤੇ ਉਸ ਦੀ ਸਾਹਿਤਕ ਮਹੱਤਤਾ ਬਾਰੇ ਵੀ ਗੱਲ ਕੀਤੀ ਗਈ¢ ਉਪਕਾਰ ਸਿੰਘ ਪਾਤਰ ਨੇ ਆਪਣੇ ਭਰਾ ਡਾ. ਸੁਰਜੀਤ ਪਾਤਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ•ਾਂ ਦੀ ਇੱਕ ਗ਼ਜ਼ਲ ਵੀ ਗਾਈ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ¢ ਸਮਾਗਮ ਦÏਰਾਨ ਸਟੇਜ ਸੰਚਾਲਕ ਦੀ ਭੂਮਿਕਾ ਜਸਕਰਨ ਸ਼ੀਂਹ ਵੱਲੋਂ ਬੜੀ ਸੁਚੱਜੀ ਢੰਗ ਨਾਲ ਨਿਭਾਈ ਗਈ¢
ਸਮਾਗਮ ਦੇ ਅੰਤ ਵਿਚ ਸਨਮਾਨ ਦੀਆਂ ਰਸਮਾਂ ਨਿਭਾਈਆਂ ਗਈਆਂ¢ ਇਪਸਾ ਵੱਲੋਂ ਲੋਕ ਗਾਇਕ ਸੁਖਨੈਬ ਸਿੰਘ ਅਤੇ ਨਾਮਵਰ ਸੰਗੀਤਕਾਰ ਬਲਰਾਜ ਸਿੰਘ ਨੂੰ ਐਵਾਰਡ ਆਫ਼ ਆਨਰ ਨਾਲ ਸਨਮਾਨਤ ਕੀਤਾ ਗਿਆ¢ ਸ੍ਰ. ਉਪਕਾਰ ਸਿੰਘ ਹੁਰਾਂ ਨੂੰ ਗ਼ਜ਼ਲ ਅਤੇ ਗੁਰਮਤਿ ਗਾਇਨ ਲਈ ਜੀਵਨ ਭਰ ਦੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਐਵਾਰਡ ਆਫ਼ ਆਨਰ ਪ੍ਰਦਾਨ ਕੀਤਾ ਗਿਆ ਅਤੇ ਨਿਰਮਲ ਸਿੰਘ ਦਿਓਲ ਜੀ ਦੀ ਪੁਸਤਕ “ਰੰਗਾਂ ਦੀਆਂ ਬਾਤਾਂ” ਲੋਕ ਅਰਪਣ ਕੀਤੀ ਗਈ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਅਮਰ ਸਿੰਘ ਆਰਟਿਸਟ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ, ਜੁਗਿੰਦਰ ਸਿੰਘ ਖੱਟੜਾ, ਅੰਕੁਰ ਪਾਤਰ, ਗੁਰਵਿੰਦਰ ਸਿੰਘ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਅਤੇ ਨਾਮਵਰ ਚਿਹਰੇ ਮÏਜੂਦ ਸਨ¢

ਪਿਛਲੀ ਖ਼ਬਰ ਰੀਅਲ ਅਸਟੇਟ ਕਾਰੋਬਾਰੀਆਂ ਵਲੋਂ ਵਿਸ਼ਾਲ ਸਮਾਗਮ ਅਗਲੀ ਖ਼ਬਰ ਐਟਲਾਂਟਾ ਤੋਂ ਆ ਰਹੇ ਜਹਾਜ਼ ਵਿੱਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।