21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸ਼ਾਨਦਾਰ ਰਿਹਾ ਪੰਜਾਬੀ ਕਲਚਰਲ ਸੁਸਾਇਟੀ ਦਾ ਸ਼ਿਕਾਗੋ ਵਿਖੇ ਹੋਇਆ ਰੰਗਲਾ ਪੰਜਾਬ ਸਮਾਗਮ

ਅਜੀਤ ਡੈਸਕ 29-04-2026
ਸ਼ਿਕਾਗੋ, 28 ਅਪ੍ਰੈਲ (ਕੇਵਲ ਗੁਰਾਇਆ)-ਸ਼ਿਕਾਗੋ ਮਿਡਵੈਸਟ ਪੰਜਾਬੀ ਸਭਿਆਚਾਰ, ਭਾਸ਼ਾ, ਖੇਡਾਂ, ਕਲਾ ਪ੍ਰਦਰਸ਼ਨ ਲਈ ਸਮਰਪਿਤ ਪ੍ਰਸਿੱਧ ਸੰਸਥਾ ਪੰਜਾਬੀ ਸਭਿਆਚਾਰ ਸੁਸਾਇਟੀ (ਪੀ.ਸੀ.ਐੱਸ.) ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਰੰਗਲਾ ਪੰਜਾਬ 2026 ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਅਮਰੀਕੀ ਰਾਸ਼ਟਰੀ ਗੀਤ ਨਾਲ ਹੋਈ | ਇਸ ਮੌਕੇ ਸਾਬਕਾ ਪ੍ਰਧਾਨ ਸੰਨੀ ਕੁਲਾਰ ਦੀ ਅਚਾਨਕ ਮੌਤ ਤੇ 1 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੁੱਖ ਮਹਿਮਾਨ ਵਜੋਂ ਦਰਸ਼ਨ ਸਿੰਘ ਧਾਲੀਵਾਲ, ਅਮਰਜੀਤ ਸਿੰਘ ਢੀਂਡਸਾ ਅਤੇ ਲਖਵੀਰ ਸਿੰਘ ਢੀਂਡਸਾ ਸ਼ਾਮਲ ਹੋਏ | ਇਸ ਮੌਕੇ ਬੱਚਿਆਂ ਨੇ ਭੰਗੜਾ, ਗਿੱਧਾ ਝੂਮਰ, ਸੰਮੀ, ਮਲਵਈ ਗਿੱਧੇ ਦੀਆਂ ਵੰਨਗੀਆਂ ਪੇਸ਼ ਕੀਤੀਆਂ | 28 ਟੀਮਾਂ ਵਿਚ ਤਿੰਨ ਸੌ ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਪੀ.ਸੀ.ਐਸ.ਏ. ਸੰਸਥਾਪਕ ਰਾਜਿੰਦਰ ਬੀਰ ਸਿੰਘ ਮਾਗੋ ਨੇ ਦੱਸਿਆ ਕਿ ਸ਼ਿਕਾਗੋ ਮਿਡਵੈਸਟ ਵਿਚ ਪੀ.ਸੀ.ਐਸ. ਦੇ ਮੁਖ ਦਫ਼ਤਰ ਲਈ ਇਮਾਰਤ ਖਰੀਦੀ ਗਈ ਹੈ | ਇਸ ਮੌਕੇ ਜੈਦੇਵ ਸਿੰਘ ਭੱਠਲ, ਡਾ ਹਰਜਿੰਦਰ ਸਿੰਘ ਖਹਿਰਾ, ਗੁਲਜ਼ਾਰ ਸਿੰਘ ਮੁਲਤਾਨੀ, ਸ਼ੇਰੇ ਏ ਪੰਜਾਬ ਸਪੋਰਟਸ ਅਤੇ ਸਭਿਆਚਾਰ ਕਲੱਬ ਸ਼ਿਕਾਗੋ, ਗੁਰਿੰਦਰਜੀਤ ਸਿੰਘ ਗਰੇਵਾਲ, ਰਣਵੀਰ ਸਿੰਘ ਧਾਲੀਵਾਲ ਅਤੇ ਸੁਖਮੇਲ ਅਟਵਾਲ, ਡਾ. ਪਿੰ੍ਰਮਲ ਕੌਰ ਚੇਅਰਪਰਸਨ, ਬਿਕਰਮ ਸਿੰਘ ਸੋਹੀ ਤੋਂ ਇਲਾਵਾ ਸਾਰੇ ਬੋਰਡ ਮੈਂਬਰ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਖਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਲੈਸਟਰ 'ਚ ਸਜਾਇਆ ਗਿਆ ਵਿਸਾਲ ਨਗਰ ਕੀਰਤਨ ਅਗਲੀ ਖ਼ਬਰ ਰੀਅਲ ਅਸਟੇਟ ਕਾਰੋਬਾਰੀਆਂ ਵਲੋਂ ਵਿਸ਼ਾਲ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।