ਰਾਜਪੁਰਾ, 30 ਅਪ੍ਰੈਲ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ 'ਚ 25 ਤੋਂ 26 ਅਪ੍ਰੈਲ ਤੱਕ ਪਹਿਲੀ ਰਾਸ਼ਟਰੀ ਓਪਨ ਇੰਟਰ ਸਟੇਟ ਚੈਂਪੀਅਨਸ਼ਿਪ-26 ਕਰਵਾਈ ਗਈ, ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ ਸਮੇਤ ਦੇਸ਼ ਦੇ ਸਕੂਲਾਂ/ ਅਕੈਡਮੀਆਂ ਦੇ 300 ਖਿਡਾਰੀਆਂ ਨੇ ਹਿੱਸਾ ਲਿਆ | ਤਾਇਕਵਾਂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ ਸਕਾਲਰਜ਼ ਪਬਲਿਕ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸ਼ੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸ਼ਿਵ ਕੁਮਾਰ, ਸੀ.ਬੀ.ਐੱਸ.ਈ. ਰਾਸ਼ਟਰੀ ਖੇਲ ਸੰਮਤੀ ਨਵੀਂ ਦਿੱਲੀ ਦੇ ਨਿਖਿਲ ਹੰਸ, ਸੰਯੁਕਤ ਸਕੱਤਰ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਹਰਪ੍ਰੀਤ ਸਿੰਘ, ਪੀ.ਟੀ.ਏ. ਆਬਜ਼ਰਵਰ ਹਰਮੀਤ ਸਿੰਘ ਅਤੇ ਪਟਿਆਲਾ ਤਾਇਕਵਾਂਡੋ ਐਸੋਸੀਏਸ਼ਨ ਦੇ ਸਕੱਤਰ ਰਾਜ ਕੁਮਾਰ ਵਰਮਾ ਤੇ ਸਕਾਲਰਜ਼ ਸਕੂਲ ਦੇ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਤੇ ਕੋਚ ਰਾਕੇਸ਼ ਕੁਮਾਰ ਨੇ ਦੀਪ ਜਗਾ ਕੇ ਕੀਤੀ | ਇਸ ਚੈਂਪੀਅਨਸ਼ਿਪ 'ਚ ਸਕਾਲਰਜ਼ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਸੋਨ ਤਗਮੇ, 14 ਚਾਂਦੀ ਦੇ ਅਤੇ 54 ਤਾਂਬੇ ਦੇ ਤਗਮੇ ਜਿੱਤਕੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕਰ ਲਿਆ |