ਨਵੀਂ ਦਿੱਲੀ, 30 ਅਪ੍ਰੈਲ (ਪੀ. ਟੀ. ਆਈ.)-ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਮੁੱਲਾਂਪੁਰ 'ਚ ਪੰਜਾਬ ਕਿੰਗਜ਼ ਵਿਰੁੱਧ ਆਈ.ਪੀ.ਐਲ. ਦੇ ਮੈਚ ਦੌਰਾਨ ਕੈਮਰੇ ਉਤੇ 'ਵੈਪਿੰਗ' (ਈ-ਸਿਗਰਟ ਪੀਂਦਿਆਂ) ਕਰਦਿਆਂ ਫੜੇ ਜਾਣ ਤੋਂ ਬਾਅਦ ਖੇਡ ਨੂੰ ਬਦਨਾਮ ਕਰਨ ਦੇ ਦੋਸ਼ਾਂ ਤਹਿਤ ਉਸ ਦੀ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਜਾਣਾ ਤੈਅ ਹੈ | ਜਾਣਕਾਰੀ ਅਨੁਸਾਰ ਮੈਦਾਨੀ ਅੰਪਾਇਰ ਤਨਮਯ ਸ੍ਰੀਵਾਸਤਵ ਅਤੇ ਨਿਤਿਨ ਮੈਨਨ ਨੇ ਖੇਡ ਤੋਂ ਤੁਰੰਤ ਬਾਅਦ ਮੈਚ ਰੈਫਰੀ ਅਮਿਤ ਸ਼ਰਮਾ ਨੂੰ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਸੀ | ਉਨ੍ਹਾਂ ਨੇ ਵੀਡੀਓ ਸਬੂਤ ਦੇਖਣ ਤੋਂ ਬਾਅਦ ਹੀ ਅਜਿਹਾ ਕੀਤਾ ਅਤੇ ਸ਼ਰਮਾ ਨੇ ਆਈ.ਪੀ.ਐਲ. ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਗ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਲਈ ਦੋਸ਼ੀ ਪਾਇਆ | ਪੱਧਰ-1 ਦੇ ਅਪਰਾਧਾਂ 'ਚ ਮੈਚ ਫੀਸ ਤੋਂ 25 ਫ਼ੀਸਦੀ ਕਟੌਤੀ ਅਤੇ ਇਕ 'ਡੀਮੈਰਿਟ ਪੁਆਇੰਟ' ਹੈ | ਆਈ.ਪੀ.ਐਲ. ਦੇ ਇਕ ਸੂਤਰ ਨੇ ਕਿਹਾ ਕਿ ਉਸ ਨੂੰ ਉਸ ਦੀ ਮੈਚ ਫੀਸ ਦਾ ਇਕ ਹਿੱਸਾ ਅਤੇ ਪੱਧਰ-1 ਦੇ ਅਪਰਾਧ ਲਈ ਇਕ 'ਡੀਮੈਰਿਟ ਪੁਆਇੰਟ' ਜ਼ੁਰਮਾਨਾ ਲਗਾਇਆ ਜਾਣਾ ਤੈਅ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 2019 'ਚ ਈ-ਸਿਗਰੇਟ 'ਤੇ ਪਾਬੰਦੀ ਲਗਾ ਦਿੱਤੀ ਸੀ | ਕਾਨੂੰਨ ਅਨੁਸਾਰ ਪਹਿਲੀ ਵਾਰ ਅਪਰਾਧ ਕਰਨ 'ਤੇ ਦੋਸ਼ੀ ਨੂੰ ਇਕ ਸਾਲ ਤੱਕ ਦੀ ਕੈਦ ਅਤੇ/ਜਾਂ ਇਕ ਲੱਖ ਰੁਪਏ
ਈ-ਸਿਗਰਟ ਪੀਣ 'ਤੇ ਪਰਾਗ ਨੂੰ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲੱਗਣਾ ਤੈਅ
ਅਜੀਤ ਡੈਸਕ
01-05-2026