29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਹਾਈ ਕੋਰਟ ਵਲੋਂ ਕਿ੍ਸ਼ਮਾ ਕਪੂਰ ਦੇ ਬੱਚਿਆਂ ਦੀ ਪਟੀਸ਼ਨ 'ਤੇ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦੇ ਹੁਕਮ <br/>

ਅਜੀਤ ਡੈਸਕ 01-05-2026
ਨਵੀਂ ਦਿੱਲੀ, 30 ਅਪ੍ਰੈਲ (ਏਜੰਸੀ)-ਦਿੱਲੀ ਹਾਈ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੀ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਦਿੱਤਾ ਹੈ¢ ਅਦਾਲਤ ਨੇ ਕਿਹਾ ਹੈ ਕਿ ਸੰਜੇ ਕਪੂਰ ਅਤੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਜਾਇਦਾਦ ਨੂੰ ਲੈ ਕੇ ਜੋ ਸ਼ੰਕੇ ਜਤਾਏ ਹਨ, ਉਨ੍ਹਾਂ ਦੀ ਦੂਜੀ ਪਤਨੀ ਪਿ੍ਆ ਕਪੂਰ ਨੂੰ ਉਹ ਸਾਰੇ ਸ਼ੰਕੇ ਦੂਰ ਕਰਨੇ ਪੈਣਗੇ¢ ਇਹ ਸਾਰੀਆਂ ਗੱਲਾਂ ਸਪਸ਼ਟ ਹੋਣ ਤੋਂ ਬਾਅਦ ਹੀ ਸੰਜੇ ਕਪੂਰ ਦੀ ਕਥਿਤ ਵਸੀਅਤ ਨੂੰ ਮਾਨਤਾ ਦਿੱਤੀ ਜਾਵੇਗੀ¢ਜਸਟਿਸ ਜਯੋਤੀ ਸਿੰਘ ਨੇ ਕਰਿਸ਼ਮਾ ਕਪੂਰ ਦੇ ਬੱਚਿਆਂ ਵਲੋਂ ਦਾਇਰ ਕੀਤੀ ਅਰਜ਼ੀ 'ਤੇ ਅੰਤਰਿਮ ਹੁਕਮ ਪਾਸ ਕੀਤੇ, ਜਿਸ ਵਿਚ ਪਿ੍ਆ ਕਪੂਰ ਨੂੰ ਉਨ੍ਹਾਂ (ਬੱਚਿਆਂ) ਦੇ ਪਿਤਾ ਦੀਆਂ ਜਾਇਦਾਦਾਂ (ਜਿਨ੍ਹਾਂ ਦੀ ਕੀਮਤ ਕਥਿਤ ਤੌਰ 'ਤੇ 30,000 ਕਰੋੜ ਰੁਪਏ ਦੱਸੀ ਗਈ ਹੈ) ਨੂੰ ਵੇਚਣ ਜਾਂ ਕਿਸੇ ਹੋਰ ਦੇ ਨਾਂਅ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ¢

ਪਿਛਲੀ ਖ਼ਬਰ ਈ-ਸਿਗਰਟ ਪੀਣ 'ਤੇ ਪਰਾਗ ਨੂੰ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲੱਗਣਾ ਤੈਅ ਅਗਲੀ ਖ਼ਬਰ ਗੁਜਰਾਤ ਦੀ ਆਰ.ਸੀ.ਬੀ. 'ਤੇ 4 ਵਿਕਟਾਂ ਨਾਲ ਜਿੱਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।